ਪੰਨਾ:Alochana Magazine August 1960.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Jਰ- ਇਹੁ ਮਨ ਮੈਗਲ ਕਹਾ ਬਸੀਅਲੇ, ਕਹਾ ਬਸੈ ਇਹ ਪਵਨਾ ! ਕਹਾ ਬਸੈ ਸੁ ਸਬਦ ਤਾਕਉ, ਚੂਕੈ ਮਨ ਕਾ ਭਵਨਾ । ਜਵਾਬ ਇਹ ਮਨ ਨਿਹਚਲੇ ਹਿਰਦੇ ਵਸੀਅਲੇ, ਗੁਰਮੁਖਿ ਮੂਲ ਪਛਾਣ ਹੈ । ਨਾਭਿ ਪਵਨ ਘਰਿ ਆਸਣਿ ਬੈਲੈ, ਗੁਰਮੁਖਿ ਖੋਜਤ ਤਤੁ ਲਹੈ । ਫਿਰ ਸਵਾਲ ਕੀਤਾ ਹੈ :- ਜਾ ਇਹੁ ਹਿਰਦਾ ਨ ਹੋਤੀ, ਤਉ ਮਨ ਕੈਠੇ ਰਹਿਤਾ । ਨਾਭਿ ਕਮਲ ਅਸਬੰਭੁ ਨ ਹੋਤੇ, ਤਾਂ ਪਵਨੁ ਕਵਨ ਘਰਿ ਸਹੁਤਾ । ਜਵਾਬ- ਹਿਰਦਾ ਦੇਹ ਨ ਹੋਤੀ ਅਉਧੂ, ਤਉ ਮਨ ਸੁਨਿ ਰਹੈ ਬੈਰਾਗੀ । | ਨਾਭਿ ਕਮਲੁ ਅਸਥੰਭੁ ਨ ਹੋਤੋ ਤਾਂ ਨਿਜ ਘਰਿ ਬਸਤਉ ਪਵਨੁ ਅਨੁਰਾਗੀ । ਸਿਧ ਗੋਸ਼ਟਿ ਤੋਂ ਬਾਦ ਜਿਸ ਗੋਸ਼ਟਿ ਦਾ ਵਧੇਰੇ ਚਰਚਾ ਹੈ ਉਹ ਮੱਕੇ ਮਦੀਨੇ ਦੀ ਗੋਸ਼ਟਿ ਹੈ ਤੇ ਇਸੇ ਦਾ ਦੂਜਾ ਨਾਂ ਪਾਕ-ਨਾਮਾ ਵੀ ਹੈ। ਇਹ ਹਥ-ਲਿਖਤ ਪੋਥੀਆਂ ਵਿਚ ਅੱਡਰੀ ਵੀ ਮਿਲਦੀ ਹੈ ਤੇ ਬਾਲੇ ਦੀ ਜਨਮ ਸਾਖੀ ਵਿਚ ਸ਼ਾਮਲ ਕੀਤੀ ਹੋਈ ਵੀ । ਜਿਵੇਂ ਸਿਧ ਗੋਸ਼ਟਿ ਵਿਚ ਜੋਗ ਮਤ ਦੇ ਮੁਕਾਬਲੇ ਤੇ ਗੁਰੂ ਨਾਨਕ ਜੀ ਨੇ ਆਪਣਾ ਮਤ ਸਪਸ਼ਟ ਕਰ ਕੇ ਦਸਿਆਂ ਹੈ, ਇਸੇ ਤਰ੍ਹਾਂ ਇਸ ਗੋਸ਼ਟਿ ਵਿਚ ਇਸਲਾਮੀ ਸ਼ਰ੍ਹਾਂ ਸ਼ਰੀਅਤ ਤੇ ਮੰਨ-ਮਨੌਤ ਦੀ ਸਾਰਥਕਤਾ ਦੀ ਚੀਰ ਫਾੜ ਕੀਤੀ ਗਈ ਹੈ । ਸਿਧ ਗੋਸ਼ਟਿ ਤਾਂ ਗੁਰੂ ਸਾਹਿਬ ਦੀ ਆਪ ਲਿਖੀ ਹੋਈ ਹੈ ਤੇ ਇਹ ਸੰਵਾਦ ਕਿਸੇ ਸਿਆਣੇ ਲੇਖਕ ਨੇ ਰਚ ਕੇ ਇਸ ਨੂੰ ਗੋਸ਼ਟਿ ਦਾ ਰੂਪ ਦਿੱਤਾ ਹੈ । ਅਤੇ ਇਸ ਵਿਚ ਕਵਿਤਾ ਤੇ ਵਾਰਤਕ ਮਿਲੀ ਜੁਲੀ ਹੈ । ਜਿਨ੍ਹਾਂ ਕਾਜ਼ੀ ਮੁਲਾਣਿਆਂ ਨਾਲ ਇਹ ਬਹਿਸ ਹੋਈ ਉਨ੍ਹਾਂ ਵਿਚੋਂ ਕਾਜ਼ੀ ਰੁਕਨ ਦੀਨ, ਇਮਾਮ ਕਰੀਮ ਦੀਨ, ਪੀਰ ਬਹਾਉਦੀਨ, ਪੀਰ ਜਲਾਦੀਨ ਆਦਿ ਦੇ ਨਾਂ ਖਾਸ ਤੌਰ ਤੇ ਵਰਨਣ ਯੋਗ ਹਨ । ਨਮੂਨੇ ਲਈ ਅਸੀ ਕਰੀਮ ਦੀਨ ਨਾਲ ਹੋਏ ਸਵਾਲ ਜਵਾਬ ਇਥੇ ਪੇਸ਼ ਕਰਦੇ ਹਾਂ :- ਕਹੈ ਇਮਾਮ ਕਰੀਮ ਦੀਨ, ਪੈਗੰਬਰ ਕੀ ਜਦ ਅਗੇ ਇਕ ਖੁਦਾਇ ਹੈ, ਏਥੇ ਕਿਉਂ ਦੁਇ ਹੱਦ ? ਹਿੰਦੂ ਮੁਸਲਮਾਨ ਹੈਂ, ਉਹ ਵਿਚ ਕੇਹੜੇ ਰੱਦ ਰਖੋ ਸੱਚ ਸਲਾਮਤੀ, ਕੁੜ ਸਲਾਮਤ ਛੱਡ। ਗੁਰੂ ਸਾਹਿਬ ਇਸ ਦਾ ਨਿਝੱਕ ਹੋ ਕੇ ਉੱਤਰ ਦਿੰਦੇ ਹਨ : ਨਾਨਕ ਕਹੈ ਕਰੀਮਦੀਨ, ਇਕ ਸਾਹਿਬ ਦੁਇ ਹੱਦ ਹਿੰਦੂ ਮੁਸਲਮਾਨ ਦੁਇ, ਇਹ ਫਿਰਕੇ ਤੂੰ ਰੱਦ । ੪੫