ਪੰਨਾ:Alochana Magazine August 1960.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਗਦਾ ਹੈ, ਇਸ ਸਮੇਂ ਇਹ ਲੋਕ-ਪ੍ਰਯ ਸੰਗੀਤਕ ਸਾਜ਼ ਸੀ । ਆਰੀਆਂ ਦੇ ਹਿੰਦਆਗਮਨ ਤੋਂ ਢੇਰ ਚਿਰ ਮਗਰੋਂ ਬੰਸਰੀ ਹਰਮਨ ਪਿਆਰੀ ਰਹੀ । ਗੋਪੀਆਂ ਦੇ ਕਾਨ ਦੀ ਖਿਚ ਦਾ ਵੱਡਾ ਕਾਰਣ ਉਸ ਦੀ ਸੁਰੀਲੀ ਬੰਸਰੀ ਸੀ । ਯੂਨਾਨੀ ਮਿਥਿਹਾਸ ਵਿਚ ਪਤਾ ਲਗਦਾ ਹੈ ਕਿ ਜੇ ਬਹੁਤ ਪਹਿਲਾਂ ਨਹੀਂ, ਤਾਂ ਉਸ ਸਮੇਂ ਜ਼ਰੂਰ ਆਰਫੀਅਸ (Orpheus) ਜਹੇ ਰਾਗੀ ਤੇ ਸੰਗੀਤ ਆਚਾਰਯ ਸਨ, ਜਦੋਂ ਇਹ ਮਿਥਿਹਾਸ ਲਿਖੇ ਗਏ । ਇਨਾਂ ਰਵਾਇਤਾਂ ਵਿਚ ਆਰੀਅਸ ਤੇ ਕੁਝ ਹੋਰ ਰਾਗੀ ਤੇ ਸਾਜ਼ੀਦੇ ਆਉਂਦੇ ਹਨ, ਜਿਨ੍ਹਾਂ ਦੀ ਆਵਾਜ਼ ਤੇ ਸਾਜ਼ ਸੁਣ ਕੇ ਪੰਛੀ ਤੇ ਦੇਵਤੇ ਧਰਤੀ ਉੱਪਰ ਆ ਉੱਤਰਦੇ ਹਨ | ਅਜ ਵੀ ਕਈਆਂ ਦੇਸ਼ਾਂ ਵਿਚ ਬੰਸਰੀ, ਫਲੂਟ ਜਹੇ ਕਈ ਸੰਦ ਹਨ, ਜਿਨ੍ਹਾਂ ਦੀ ਜਨਤਕ ਪਿੜਾਂ ਬੜੀ ਪੁੱਛ ਹੈ । ਮੂੰਹ ਨਾਲ ਫੂਕ ਮਾਰ ਕੇ ਵਜਾਉਣ ਵਾਲੇ ਸੰਦ ਬੰਸਰੀ, ਵੰਝਲੀ, ਲਗੋਜਾ, ਕਲਾਰਟ ਵੀ ਸਾਹਮਣੇ ਆਏ । ਹੱਥਾਂ ਦੀ ਥਪਥਪਾਹਟ ਨੇ ਕਿਸੇ ਖਾਲੀ ਥਾਂ ਤੇ ਕੱਸੀ ਹੋਈ ਖੱਲ ਉੱਪਰ ਥਾਂ ਬਣਾਈ ਤੇ ਇਥੋਂ ਹੀ ਸੰਸਾਰ ਭਰ ਵਿਚ ਢੋਲ ਡੱਫਾਂ, ਮਰਦੰਗ, ਜੋੜੀ, ਤੰਬੂਰਾ ਤੇ ਹੋਰ ਕਈ ਸੰਦ ਨਿਕਲੇ-ਢਲ ਤਾਂ ਪ੍ਰਬੀਨਤਾ ਮਗਰੋਂ ਸੁਨੇਹੇ- ਪੁਚਾਉਣ ਲਈ ਵਰਤੇ ਜਾਂਦੇ ਰਹੇ । ਇਸ ਤੋਂ ਬਿਨਾਂ ਤਾਰਾਂ ਵਾਲੇ ਸੰਦ, ਦੁਤਾਰਾ, ਸਾਰੰਗੀ, ਸਿਤਾਰ, ਤਾਣ ਪੁਰਾ, ਵਾਇਲਨ ਅਤੇ ਬੈਂਚ ਹੋਂਦ ਵਿਚ ਆਏ ! ਜਿਉਂ ਜਿਉਂ ਸਮਾਂ ਬੀਤਦਾ ਗਇਆ, ਹਰ ਦੇਸ਼ ਦੀ ਪੈਦਾਵਾਰ, ਉਨਤੀ ਅਤੇ ਹਾਲਾਤ ਅਨੁਸਾਰ ਸੰਗੀਤਕ ਸੰਦਾਂ ਦੀ ਗਿਣਤੀ ਅਤੇ ਪਹਿਲਾਂ ਬਣੇ ਸੰਦਾਂ ਵਿਚ ਗੁਣਾਤਮਿਕ ਵਾਧਾ ਰਿਹਾ । ਨਾਲ ਹੀ ਇਹ ਸੰਦ ਆਮ ਲੋਕਾਂ ਦੀ ਤੌਫੀਕ ਅਤੇ ਸਿਖਿਆ ਲਈ ਉਚੇਰੇ ਅਤੇ ਔਖੇ ਹੁੰਦੇ ਰਹੇ। ਇਸ ਦਾ ਅਰਥ ਇਹ ਨਹੀਂ ਸੰਗੀਤਕ ਸੰਦ ਤੇ ਸੰਗੀਤ ਲੋਕਾਂ ਵਿਚੋਂ ਉੱਕਾ ਹੀ ਖਤਮ ਹੋ ਗਿਆ । ਭਾਵੇਂ ਨਵੇਂ ਤੇ ਮਹਿੰਗੇ ਸੰਦਾਂ ਵਿਚ ਬਸੰਰੀ ਦੀ ਉਹ ਕਦਰ ਨਾ ਰਹੀ ਪਰ ਸਸਤੀ ਰਹਿਣੀ ਦੇ ਲੋਕਾਂ ਵਿਚ ਇਹ ਸਸਤਾ ਸੰਦ ਅਜੇ ਵੀ ਪਿਆਰਿਆ ਜਾਂਦਾ ਹੈ । ਪਹਾੜੀ ਲੋਕ ਅਜੇ ਵੀ ਬੰਸਰੀ ਦੇ ਸ਼ੌਕੀਨ ਹਨ । ਪੰਜਾਬ ਨੂੰ ਬੰਸਰੀ ਨਾਲ ਪੁਰਾਣਾ ਪਿਆਰ ( ਝਣਾ ਦੇ ਪ੍ਰੇਮੀਆਂ ਨਾਲ ਵੀ ਵੰਝਲੀ ਜੁੜੀ ਹੋਈ ਹੈ । ਅਜ ਵੀ ਪੁੱਤ ਲਆਂ ਵਿਚ ਲਗਦੇ ਪਿੰਡਾਂ ਨੂੰ ਵੰਝਲੀਆਂ ਦੇ ਜੋੜੇ (ਲਗੋਜੇ) ਕੀਲ ਕੇ ਰਖ ਦੇਂਦੇ ਹਨ, ਗਾਉਣ ਵਜਾਉਣ ਵਾਲੇ ਸੁਨਣ ਵਾਲਿਆਂ ਸਮੇਤ ਝੂਮ ਜਾਂਦੇ ਹਨ ਤੇ ਪਿੜ ਵਿਚ ਹਾਲ ਹਾਲ ਪੈ ਜਾਂਦੀ ਹੈ । ਮੁਢਲੇ ਮਾਨਵ-ਸਮਾਜ ਦਾ ਤ ਆਰਾਮ, ਮਨੋਰੰਜਨ, ਨਵੇਂ ਕੰਮ ਜਾਂ ਲੜਾਈ ਲਈ ਉਤਸ਼ਾਹ ਪੈਦਾ ਕਰਨ ਦਾ ਹੀ ਵਸੀਲਾ ਸੀ । ਹੌਲੀ ਹੌਲੀ ਮਨੁਖ ਨੇ ਕਦਰਤ ਦੇ ਵਰਤਾਰਿਆਂ ਨੂੰ ਦੇਖਿਆ, ਸੂਰਜ, ਚੰਦ, ਤਾਰੇ, ਬਦਲ, ਬਿਜਲੀ, ਸੱਪ ਅਤੇ ਰੁਖਾਂ ਆਦਿਕ ਦੇ ਲਾਭ ਤੇ ਹਾਨੀ ਦੇ ਅਸਰਾਂ ਨੂੰ ਆਪਣੇ ਜੀਵਨ ਵਿਚ ੭