ਪੰਨਾ:Alochana Magazine August 1960.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਖਣਾ ਅਤੇ ਉਸ ਨੂੰ ਚਮਕਾਉਣਾ ਨਹੀਂ ਜਾਪਦਾ, ਸਗੋਂ ਕਵਿਤਾ ਦੇ ਮਾਧਿਅ ਰਾਹੀਂ ਸਮਾਜ ਦਾ ਸੁਧਾਰ ਕਰਨਾ ਹੀ ਜਾਪਦਾ ਹੈ । ਇਸ ਆਸ਼ੇ ਦੀ ਸਿਧੀ : ਵਧੇਰੇ ਧਿਆਨ ਨੇ ਚਾਤ੍ਰਿਕ ਨੂੰ ਬਹੁਤ ਉੱਚ ਅਤੇ ਕਲਾਤਮਕ ਕਵਿਤਾ ਲਿਖਣ ਰੋਕੀ ਰਖਿਆ । ਇਸੇ ਤਰ੍ਹਾਂ ਹੀ ਉਪਨਿਆਸਕਾਰ ਵੀਰ ਸਿੰਘ ਦਾ ਆਸ਼ਾ ਸੁਧ ਕਰਨਾ ਸੀ ਨਾ ਕਿ ਸਾਹਿਤ ਦੇ ਰੂਪ ‘ਨਾਵਲ' ਦੀ ਤਕਨੀਕ ਵਿਚ ਵਾਧਾ ਕਰਨਾ ਤਕਨੀਕੀ ਪੱਖ ਤੋਂ ਬਹੁਤ ਸੁੰਦਰ ਨਾਵਲ ਰਚਨਾ ਕਰਨਾ ਸੀ । ਸਚੇ ਤੌਰ ਤੇ ਜਿਵੇਂ ਉਪਨਿਆਸਕਾਰ ਭਾਈ ਵੀਰ ਸਿੰਘ ਆਪਣੇ 6 ਸੁਧਾਰ ਦੇ ਆਸ਼ੇ ਵਜੋਂ ਕਾਫ਼ੀ ਸਫਲ ਰਹਿਆ ਹੈ, ਉਸੇ ਤਰ੍ਹਾਂ ਕਵੀ ਚਾਤ੍ਰਿਕ ਆਪਣੀ ਕਵਿਤਾ ਦੇ ਸੁਧਾਰਮਈ ਆਸ਼ੇ ਵਿਚ ਕਾਫ਼ੀ ਸਫਲ ਕਹਿਆ ਜਾ ਸਕਦਾ ਹੈ ਸਧਾਰ ਵਲ ਵਧੇਰੇ ਅਤੇ ਸਿੱਧਾ ਝੁਕਾ ਹੋਣ ਕਰਕੇ ਅਤੇ ਇਸੇ ਕਾਰਨ ਨਾਵਰ ਰਚਨਾ ਵਿਚ ਕਈ ਔਗੁਣਾਂ ਦੇ ਆ ਜਾਣ ਨਾਲ ਜਿਥੇ ਵੀਰ ਸਿੰਘ ਇਕ ਅਮ ਉਪਨਿਆਸਕਾਰ ਨਹੀਂ ਬਣ ਸਕਿਆ, ਉਥੇ ਚਾਤ੍ਰਿਕ ਵੀ ਇਕ ਅਮਰ ਕਵੀ ਨਹ ਅਖਵਾ ਸਕਦਾ । ਅਮਰ ਕਹਿਣ ਤੋਂ ਭਾਵ ਇਹ ਹੈ ਕਿ ਇਹਨਾਂ ਲੇਖਕਾਂ ਦੀਆਂ ਉਕਤ ਰਚਨਾਵਾਂ ਬਹੁਤਾ ਚਿਰ ਜਾਂਦੀਆਂ ਰਹਿ ਕੇ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀਆਂ । ਵਾ ਵਾਰ ਸ਼ਾਹ ਮੁਹੰਮਦ ਕ੍ਰਿਤ fਪੰਸੀਪਲ ਸੀਤਾ ਰਾਮ ਕੋਹਲੀ ਤੇ ਪ੍ਰੋ: ਸੇਵਾ ਸਿੰਘ ਛਪ ਕੇ ਤਿਆਰ ਹੈ । ਮੁਲ ਕੇਵਲ ੪) ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ੫੫੫ ਮਾਡਲ ਟਾਊਨ, ਲੁਧਿਆਣਾ। ੫੨