ਪੰਨਾ:Alochana Magazine August 1960.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਘਟਣ ਲਗਾ । ਕੋਰਸ (ਸਾਂਝੇ ਯੂਨਾਨੀ ਗੀਤ ਦਾ ਇਕ ਰੂਪ) ਦੀ ਸਾਮਾਜਿਕ ਮਹਤਤਾ ਹੁਣ ਕੇਵਲ ਨਾਟਕ ਵਿਚ ਹੀ ਸੀਮ ਹੋ ਕੇ ਰਹਿ ਗਈ । ਇਸੇ ਸਮੇਂ ਰਾਗੀ ਤੇ ਸਾਜ਼ਿੰਦੇ (ਵਜੰਤਰੀ) ਕਿਸੇ ਗਾਇਕਾ ਜਾਂ ਨਰਤਕੀ ਦੇ ਸਾਥੀ ਬਣ ਕੇ ਆਪਣੀ ਕਲਾ ਨੂੰ ਚਸਕਾ ਬਨਾਉਣ ਲਗੇ । ਇਸ ਸਮੇਂ ਦਰਬਾਰਾਂ ਵਿਚ ਜੋੜੇ ਨਹੀਂ; ਇਕ ਵਿਅਕਤੀ ਤੇ ਉਹ ਵੀ ਕੇਵਲ ਇਸ ਨੱਚਣ ਲਗੀ, ਜਿਸਦਾ ਨਾਂ ਗਾਇਕਾ ਜਾਂ ਰੱਭਾਸਾ ਪਇਆ । ਇਹੀ ਨਿਕੀ ਹੀ ਕੰਚਣੀ (ਕੰਜਰੀ) ਬਣੀ । ਉੱਜ ਇਹ ਵੀ ਭੁਲਣਾ ਨਹੀਂ ਚਾਹੀਦਾ ਕਿ ਨਿੱਜੀ-ਨਾਚ ਖੁਦ ਮਸਤੇ ਦਾ ਲਖਾਇਕ ਹੈ । ਸਿਆਣੇ ਤੇ ਗੰਭੀਰ ਮਨੁਖ ਦੀ ਅਤਿਅੰਤ ਖੁਸ਼ੀ ਸਮੇਂ ਇਕ ਛਿਨ ਲਈ ਨੱਚ-ਕੁਦ ਉਠਦੇ ਹਨ । ਸੂਫੀ ਫਕੀਰ ਤੇ ਕਈ ਭਗਤ, ਭਗਤੀ ਦੀ ਮਸਤੀ ਵਿਚ ਨਚਦੇ ਰਹੇ ਹਨ । ਇਸੇ ਲਈ ਉਨ੍ਹਾਂ ਦੇ ਨਿਤ ਤੋਂ ਕਵਿਤਾ ਨਿਕਲੀ ਹੈ ਪਗ ਘੁੰਗਰ ਬਾਂਧ ਮੀਰਾ ਨਾਚੀ । | ਰਾਗ ਸੰਗੀਤ ਤੇ ਨਿਤ ਭਾਵੇਂ ਆਪਣੇ ਆਪ ਵਿਚ ਵਿਕਸਿਤ ਤੇ ਸੁਤੰਤਰ ਹੋ ਰਹੇ ਸਨ । ਤਾਂ ਵੀ ਇਹ ਸਦਾ ਇਕ ਦੂਜੇ ਦੇ ਸਹਾਇਕ ਰਹੇ । ਗੀਤ ਗਾਉਣ ਸਮੇਂ ਸੰਗੀਤਕ ਸੰਦਾਂ ਦੀ ਲੋੜ ਕਾਇਮ ਰਹੀ । ਭਾਵੇਂ ਉਸ ਸਮੇਂ ਨਿਤ ਨਾਂ ਹੀ ਹੋ ਰਿਹਾ ਹੋਵੇ । ਇੰਜ ਹੀ ਨਿਤ ਸਮੇਂ ਭਾਵੇਂ ਗੀਤ ਨਾ ਹੀ ਹੋ ਰਿਹਾ ਹੋਵੇ ਪਰ ਸੰਗੀਤ ਬਿਨਾਂ ਨਿਤ ਨਹੀਂ ਸੀ ਸੋਭਦਾ। ਇੰਜ ਸੰਗੀਤ, ਕਵਿਤਾ ਰਲੇ ਰਾਗ (ਗੀਤ) ਅਤੇ ਨਿਤ ਦੋਹਾਂ ਲਈ ਜ਼ਰੂਰੀ ਪਰ ਸਹਾਇਕ ਕਲਾ ਬਣਦਾ ਗਇਆ | ਅਜ ਕਲ ਵੀ, ਨਿਰਾਂ ਤਬਲਾ, ਨਿਰੀ ਸਿਤਾਰ, ਵਾਇਲਨ ਜਾਂ ਹੋਰ ਸੰਗੀਤਕ ਸਾਜ਼ਾਂ ਨੂੰ ਕਦੇ ਕਦੇ ਰੇਡੀਓ ਪ੍ਰੋਗਰਾਮਾਂ ਵਿਚ ਸੁਣਿਆ ਜ਼ਰੂਰ ਜਾਂਦਾ ਹੈ ਪਰ ਸਮੁਚੇ ਤੌਰ ਤੇ ਸਾਜ਼ ਸਹਾਇਕ ਕਲਾ ਦਾ ਹੀ ਮਾਧਿਅਮ ਹਨ । | ਭਾਰਤੀ ਰਾਗ ਅਤੇ ਨਿਤ ਦਾ ਆਪਣਾ ਵਿਕਾਸ ਅਤੇ ਆਪਣੀ ਪ੍ਰਤਿਭਾ ਹੈ, ਜਿਸ ਦੇ ਅਜੋਕੇ ਰੂਪ ਦੀ ਬੁਨਿਆਦ ਆਰੀਆ ਲੋਕਾਂ ਨੇ ਬੰਨੀ । ਇਸ ਗਲ ਤੋਂ ਇਨਕਾਰ ਕਰਨਾ ਕਿ ਕੋਲਾਂ ਭੀਲਾਂ ਤੇ ਖਾਸਕਰ ਵੜ ਜਹੀਆਂ ਸਭਿਅ ਜਾਤੀਆਂ ਦਾ ਇਸ ਵਿਚ ਕੋਈ ਹਿਸਾ ਜਾਂ ਰਲਾ ਨਹੀਂ, ਇਸ ਗਲ ਤੋਂ ਇਨਕਾਰ ਕਰਨਾ ਹੈ ਕਿ ਵਿਕਾਸ਼ ਦਾ ਅਸੂਲ ਇਨ੍ਹਾਂ ਜਾਤੀਆਂ ਵਿਚ ਕੰਮ ਨਹੀਂ ਸੀ ਕਰ ਰਿਹਾ, ਜਾਂ ਹਰਖ-ਸੋਗ ਦੇ ਜਜ਼ਬਿਆਂ ਦਾ ਇਨ੍ਹਾਂ ਜਾਤੀਆਂ ਉਪਰ ਕੋਈ ਪ੍ਰਤੀਕਰਮ ਨਹੀਂ ਸੀ ਹੁੰਦਾ । ਤਾਂ ਵੀ, ਭਾਰਤੀ ਰਾਗ ਤੇ ਨਿਤ ਦੇ ਸਚੇ ਰੂਪ ਨੂੰ ਦੇਖ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਭਾਰਤੀ ਰਾਗ, ਸੰਗੀਤ ਤੇ ਨਿਤ ਦਾ ਖਾਸਾ, ਸਮੁਚੇ ਤੌਰ ਤੇ ਆਰੀਆ ਸੰਸਕ੍ਰਿਤੀ ਦਾ ਹੀ ਰਿਹਾ, ਭਾਵੇਂ ਇਸ ਵਿਚ ਮਗਰੋਂ ਆਉਣ ਵਾਲੀਆਂ ਜਾਤੀਆਂ ਨੇ ਵੀ ਥੋੜਾ ਜਾਂ ਢੇਰ ਹਿਸਾ ਪਾਇਆ। ਰਾਗ ਸਬੰਧੀ ਸੰਸਕ੍ਰਿਤ ਦੇ ਵਿਦਵਾਨਾਂ ਦਾ ਸਿਧਾਂਤ ਹੈ, ਗਾਉਣਾ ੬