ਪੰਨਾ:Alochana Magazine August 1962.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਦੀ ਵਿਸ਼ੇਸ਼ਤਾ ਪ੍ਰਗਟ ਹੁੰਦੀ ਹੈ । ਗੁਰੂ ਗ੍ਰੰਥ ਸਾਹਿਤ ਦੇ ਰਾਗਾਂ ਵਿੱਚ ਪਹਲੋਂ ਕ੍ਰਮਵਾਰ, ਗੁਰੂ ਸਾਹਿਬਾਂ ਦੇ ਚਉਪਦੇ ਆਉਂਦੇ ਹਨ, ਫਿਰ ਆਮ ਤੌਰ ਉਤੇ ਅਸਟਪਦੀਆਂ, ਛੱਤ ਤੇ ਹੋਰ ਲੰਮੇਰੀਆਂ ਬਾਣੀਆਂ । ਆਸਾ ਰਾਗ ਵਿੱਚ ਭੀ ਇਹੋ ਤਰਤੀਬ ਮੌਜੂਦ ਹੈ ਤੇ ਗੁਰੂ ਨਾਨਕ ਦੇ ਚਉਪਦੇ ਸ਼ੁਰੂ ਵਿੱਚ ਆਏ ਹਨ । ਪਰ ਇਥੇ ਇਕ ਦਿਲਚਸਪ ਗੱਲ ਇਹ ਹੈ ਕਿ ਦੋ ਲੰਮੀਆਂ ਕਵਿਤਾਵਾਂ ਇਨ੍ਹਾਂ ਚਉਪਦਿਆਂ ਤੋਂ ਭੀ ਪਹਲਾਂ ਆਸਾ ਰਾਗ ਦੇ ਮੁਢ ਵਿੱਚ ਦਰਜ ਹਨ। ਇਨ੍ਹਾਂ ਦੋਹਾਂ ਵਿੱਚ ਇਕ ਗੁਰੂ ਨਾਨਕ ਰਚਿਤ 'ਸਦਰ’ ਹੈ ਤੇ ਦੂਜੀ ਗੁਰੂ ਰਾਮਦਾਸ ਰਚਿਤ 'ਸੋ ਪੁਰਖੁ' । ਸੋ ਪੁਰਖ' ਪੰਜ ਪਦਾਂ ਦੀ ਕਵਿਤਾ ਹੈ । ਗੁਰੂ ਗ੍ਰੰਥ ਸਾਹਿਬ ਵਿੱਚ 'ਚਉਪਦੇ' ਸਿਰਲੇਖ ਹੇਠ ਕਈ ਪੰਜਪਦੇ ਭੀ ਸ਼ਾਮਿਲ ਕਰ ਲਏ ਜਾਂਦੇ ਹਨ, ਜਿਵੇਂ ਇਸੇ ਰਾਗ ਵਿੱਚ ਗੁਰੂ ਰਾਮਦਾਸ ਦੇ ਚਉਪਦਿਆਂ ਦੀ ਲਿਸਟ ਵਿੱਚ ਪਹਲੇ ਚਉਪਦੇ ‘ਤੂੰ ਕਰਤਾ ਸਚਿਆਰੁ ਮੈਡਾ ਸਾਂਈ' ਤੋਂ ਬਾਅਦ ਦੂਜੇ ਨੰਬਰ ਉਤੇ ‘ਕਿਸਹੀ ਧੜਾ ਕੀਆਂ ਮਿਤ੍ਰ ਸਤ ਨਾਲ ਭਾਈ’ ਤੁਕ ਨਾਲ ਸ਼ੁਰੂ ਹੋਣ ਵਾਲੀ ਕਵਿਤਾ ਪੰਜਪਦਾ ਹੈ । ਪਰ 'ਸੋ ਪੁਰਖ' ਪੰਜਪਦੇ ਨੂੰ ਚਉਪਦਿਆਂ ਵਿੱਚ ਕਿਉਂ ਨਹੀਂ ਸ਼ਾਮਿਲ ਕੀਤਾ ਗਇਆ ? ਇਸ ਦਾ ਇਕ ਕਾਰਣ ਇਹ ਹੋ ਸਕਦਾ ਹੈ ਕਿ ਇਸ ਦੇ ਪਦ ਬਹੁਤ ਲੰਮੇ ਹਨ ਤੇ ਤੁਕਾਂ ਦਾ ਤੇਲ ਭੀ ਜ਼ਰਾ ਲੰਮਾ ਹੈ । ਇਕ ਕਾਰਣ ਇਹ ਆਕਾਰ ਵਜੋਂ ਆਮ ਚਉਪਦਿਆਂ ਤੇ ਪੰਜਪਦਿਆ ਨਾਲੋਂ ਵਖਰਾ ਲਗਦਾ ਹੈ, ਪਰ ਇਸ ਤੋਂ ਭੀ ਵਡਾ ਕਾਰਣ ਇਹ ਲਗਦਾ ਹੈ ਕਿ ਇਸ ਕਵਿਤਾ ਵਿੱਚ ਅੰਕਿਤ ਆਤਮਿਕ ਅਨੁਭਵ ਕਿਸੇ ਖਾਸ ਵਿਸ਼ੇਸ਼ਤਾ ਦਾ ਪਾਤਰ ਹੈ। ਤੇ ਗੁਰੂ ਅਰਜਨ ਨੇ ਇਸ ਆਧਾਰ ਉਤੇ ਇਸ ਕਵਿਤਾ ਨੂੰ ਵਖਰਾ ਕਰ ਕੇ ਦਰਜ ਕੀਤਾ ਹੈ । ਸੋਦਰ ਨੂੰ ਵਖਰਾ ਕਰ ਕੇ ਆਸਾ ਰਾਗ ਦੇ ਮੁੱਢ ਵਿੱਚ ਦਰਜ ਕਰਨ ਦੇ ਕਾਰਣ ਭੀ ਇਹ ਦੋਵੇਂ ਜਾਪਦੇ ਹਨ । ਇਸ ਦੀਆਂ ਤੁਕਾਂ ਦਾ ਤੇਲ ਕੁਝ ਲੰਮਾ ਹੈ ਤੇ ਸਾਰੀ ਕਵਿਤਾ ਦਾ ਆਕਾਰ ਕਾਫੀ ਵੱਡਾ ਹੈ, ਪਰ ਇਹ ਨਾ ਚਉਪਦੇ ਹੈ ਨਾ ਅਸਟਪਦੀ ਤੇ ਨਾ ਪਦਾਂ ਦੀ ਕਿਸੇ ਹੋਰ ਗਿਣਤੀ ਵਾਲੀ ਕਵਿਤਾ । ਇਹ ਇਕ-ਪਦਾ ਹੀ ਹੈ, ਭਾਵ ਇਸ ਨੂੰ ਬੰਦਾਂ ਵਿੱਚ ਵੰਡਿਆ ਹੀ ਨਹੀਂ ਗਇਆ । ਸ਼ਾਇਦ ਇਸੇ ਕਰ ਕੇ ਆਸਾ ਰਾਗ ਦੀ ਇਸ ਕਵਿਤਾ ਨੂੰ ਜਪੁ ਜੀ ਵਿੱਚ ਸ਼ਾਮਿਲ ਕਰ ਲੀਤਾ ਗਇਆ ( ਜਪੁ ਜੀ ਦੀਆਂ ਪਉੜੀਆਂ ਦੇ ਭੀ ਬੰਦ ਨਹੀਂ। ਉਹ ਵਾਰ ਦੀਆਂ ਪਉੜੀਆਂ ਦੀ ਤਰਾਂ ਇਕੋ ਸਾਹੇ ਚਲਦੀਆਂ ਹਨ । ਇਕਹੋਣ ਕਰ ਕੇ ਸੋਦਰ ਆਸਾ ਰਾਗ ਵਿੱਚ ਹੋਰ ਕਿਸੇ ਥਾਂ ਨਹੀਂ ਸੀ ਆ ਸਕਦਾ: ਇਸ ਲਈ ਇਸ ਨੂੰ ਮੁਢ ਵਿੱਚ ਦਰਜ ਕਰ ਦਿਤਾ ਗਇਆ, ਪਰ 'ਸੋ ਪੁਰਖ' ਦੀ ਮਿਸਾਲ ਨੂੰ ਮੁਖ ਰਖ ਕੇ ਇਸ ਬਾਬਤ ਭੀ ਇਹ ਕਹਿਆ ਜਾ ਸਕਦਾ ਹੈ ਕਿ ਇਸ ਦੀ ਕਵਿਆਤਮਕ ਉਤਮਤਾ ਨੇ ਇਸਨੂੰ ਆਸਾ ਰਾਗ ਆਰੰਭ ਕਰਨ ਦਾ ਫਖਰ