ਪੰਨਾ:Alochana Magazine August 1962.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਆਇਆ। ਦੂਸਰੇ ਪਾਸੇ ਇਹ ਸੰਭਾਵਨਾ ਭੀ ਮੰਨੀ ਜਾ ਸਕਦੀ ਹੈ ਕਿ ਪਹਿਲਾਂ ਸੋ ਦਰ ਜਪੁ ਜੀ ਦਾ ਭਾਗ ਹੋਵੇ ਤੇ ਪਿਛੋਂ ਆਸਾ ਰਾਗ ਵਿੱਚ ਸ਼ਾਮਿਲ ਕਰ ਲੀਤਾ ਗਇਆ ਹੋਵੇ ਅਤੇ ਬਤੌਰ ਜਪੁ ਜੀ ਦੇ ਭਾਗ ਦੇ ਇਸ ਦੇ ਬੰਦ ਨਾ ਬਣਾਏ ਗਏ ਹੋਣ । ਤਦ ਜਪੁ ਜੀ ਵਿੱਚੋਂ ਕੇਵਲ ਇਸ ਪਉੜੀ ਨੂੰ ਇਸ ਤਰ੍ਹਾਂ ਦੀ ਚੋਣ ਦਾ ਮਾਣ ਮਿਲਣਾ ਭੀ, ਇਸ ਦੇ ਮਹਤੁ ਦਾ ਸਬੂਤ ਹੈ । | ਇਸ ਇਕ-ਪਦੇ ਨੂੰ ਇਕੋ ਸਾਹੇ ਪੜ੍ਹਦਿਆਂ ਇਕ ਥਾਂ ਸਾਹ ਆ ਜਾਂਦਾ ਹੈ । ਤੁਕਾਂਤ ਦੇ ਪਖੋਂ ਇਹ ਕਵਿਤਾ ਪ੍ਰਤਖ ਤੌਰ ਤੇ ਦੋ ਹਿਸਿਆਂ ਵਿੱਚ ਵੰਡੀ ਹੋਈ ਹੈ । ਪਹਲੀਆਂ ਛੱਲਾਂ ਤੁਕਾ ਇਕ ਤੁਕਤ ਅਨੁਸਾਰ ਰਚਆਂ ਗਈਆਂ ਹਨ, ਪਰ ਸਤਾਰਵੀਂ ਤੋਂ ਇਹ ਲੰਮਾ ਵਹਣ ਮੋੜ ਖਾ ਜਾਂਦਾ ਹੈ ਤੇ ਅੰਤਲੀਆਂ ਛੇ ਤੁਕਾਂ ਵਿੱਚ ਨਵੇਂ ਰੁਖ਼ ਵਹਿੰਦਾ ਹੈ । ਇਸ ਮੋੜ ਉਤੇ ਸਿਰਫ ਤੁਕਾਤ ਹੀ ਨਹੀਂ ਬਦਲਦਾ, ਕਵਿਤਾ ਦੀ ਵਸਤੂ ਭੀ ਪਲਟਾ ਖਾਂਦੀ ਹੈ। ਪਹਿਲੀਆਂ ਸੋਲਾਂ ਤੁਕਾਂ ਵਿੱਚ ਰੱਬ ਦੇ ਦਰਬਾਰ ਵਿੱਚ ਸਜੇ ਤੇ ਉਸ ਦੀਆਂ ਉਸਤਤਾਂ ਕਰ ਰਹੇ ਦਰਬਾਰੀਆਂ ਦੀ ਜੋ ਰੰਗ-ਬਰੰਗੀ ਫਿਲਮ ਅੱਖਾਂ ਅਗੋਂ ਲੰਘਦੀ ਹੈ, ਉਹ ਸੋਲਵੀਂ ਤੁਕ ਤੋਂ ਬਾਅਦ ਅਨੇਕ ਹੋਰ ਅਦ੍ਰਿਸ਼ਟ ਦਰਬਾਰੀਆਂ ਇਕ ਸੁੰਨਤ ਕਰ ਕੇ, ਬੰਦ ਹੋ ਜਾਂਦੀ ਹੈ । ਅਗੋਂ ਗੁਰੂ ਨਾਨਕ ਦੇ ਦਰਬਾਰ ਵਿੱਚ ਵਿਰਾਜਮਾਨ, ਪਾਤਸ਼ਾਹਾਂ ਦੇ ਪਾਤਸ਼ਾਹ, ਰਬ ਦੀ ਸਦੀਵਤਾ, ਸਿਰਜਨਾਤਮਕਤਾ, ਸ਼ਕਤਮਾਨਤਾ ਤੇ ਤੰਤਾ ਦੇ । ਗੁਣਾਂ ਨੂੰ ਅਤਿ ਉਚੀ ਸੁਰ ਵਿੱਚ ਅਲਾਪਦੇ ਹਨ ਤੇ ਤਿਆਂ ਉਤੇ ਉਸ ਦੀ ਮਹਾਨਤਾ ਦਾ ਡੂੰਘਾ ਪ੍ਰਭਾਵੇ ਛਡ ਕੇ ਕਵਿਤਾ ਦਾ ਅੰਤ ਕਰ ਦੇਦੇ ਹਨ । ਰੱਬ . ਦੀ ਮਹਾਨਤਾ ਦਾ ਜਿਸ ਤਰ੍ਹਾਂ ਦਾ ਪ੍ਰਭਾਵ ਇਹ ਕਵਿਤਾ ਪੈਦਾ ਕਰਦੀ ਹੈ ਉਸ ਵਰਗਾ ਸਮਸਤ ਜਪੁਜੀ, ਬਲਕਿ ਸਾਰੀ ਗੁਰਬਾਣੀ, ਵਿੱਚ ਘੱਟ ਹੀ ਹੋਰ ਕਵਿਤਾਵਾਂ ਉਪਜਾਂਦੀਆਂ ਹਨ । ਜੋ ਇਹ ਕਹਿਆ ਜਾਏ ਕਿ ਇਸ ਕਾਰਣ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਥਾਂ ਤੇ ਦਰਜ ਕਰ ਕੇ ਸਤਿਕਾਰਿਆ ਗਇਆ ਹੈ ਤਾਂ ਇਹ ਕਥਨ ਸਚਾਈ ਤੋਂ ਬਹੁਤਾ ਦੂਰ ਨਹੀਂ ਹੋਵੇਗਾ । ਇਹ ਕਵਿਤਾ ਰੱਬ ਦੇ ਦਰਬਾਰ ਦੀ ਅਲੌਕਿਕਤਾ ਦੇ ਇਹਸਾਸ ਨਾਲ ਸ਼ੁਰੂ ਹੁੰਦੀ ਤੇ ਰੱਬ ਦੀ ਸ਼ਕਤੀ ਦੀ ਕ੍ਰਿਤੀ ਨਾਲ ਅੰਤ ਹੁੰਦੀ ਹੈ । “ਸੋਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ" ਸੱਤਰ ਵਿੱਚ ਕਵੀ ਦੀ ਕਲਪਨਾ ਉਸ ਅਦੁਤੀ ਟਿਕਾਣੇ ਨੂੰ ਸੰਕਲਪ ਵਿੱਚ ਲਿਆਉਣ ਦਾ ਯਤਨ ਕਰਦੀ ਹੈ ਜਿਥੋਂ ਇਡੇ ਵੱਡੇ ਤੇ ਵਿਸ਼ਵ ਦੇ ਸਭ ਭਾਗਾਂ ਨੂੰ ਸੰਭਾਲਿਆ ਜਾ ਰਹਿਆ ਹੈ, ਤੇ ਇਸ ਯਤਨ ਵਿੱਚ ਅਵਸ਼ ਅਸਚਰਜਤਾ ਦੇ ਭਾਵਾਂ ਨਾਲ ਭਰਪੂਰ ਹੋ ਜਾਂਦੀ ਹੈ । ਅਗਲੀਆਂ ਸਤਰਾਂ ਵਿੱਚ ਇਨ੍ਹਾਂ ਅਸਚਰਜ ਭਾਵਾਂ ਨੂੰ ਕਾਵਿ ਰੂਪ ਦੇ ਕੇ ਸਾਕਾਰ ਕੀਤਾ ਗਇਆ ਹੈ । ਕਵਚਾ ਦੇ ਅੰਤ ਉਤੇ ਕਵੀ ਦੀ ਸੋਚ ਇਸ ਫੁਰਨੇ ਵਲ ਝੁਕ ਗਈ ਹੈ ਕਿ . . . .