ਪੰਨਾ:Alochana Magazine August 1962.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੌਰ ਤੇ ਵਰਣਨ ਕਰਦੇ ਹਨ ਤੇ ਮਹਾਨ ਸ਼ਹਿਨਸ਼ਾਹਾਂ ਦੇ ਦਰਬਾਰ ਦੀ ਵਡਿਆਈ ਕਰਨ ਲਗਿਆਂ ਉਸ ਵਿੱਚ ਸ਼ਾਮਿਲ ਹੋਣ ਵਾਲੇ ਕਵੀਆਂ, ਸੰਗੀਤਕਾਰਾਂ, ਵਿਦਵਾਨਾਂ, ਕਾਰੀਗਰਾਂ, ਜੋਧਿਆਂ ਸੁੰਦਰੀਆਂ ਆਦਿਕ ਦੇ ਨਾਵਾਂ ਦਾ ਵੇਰਵਾ ਦੇਣ ਦਾ ਰਿਵਾਜ ਬਹੁਤ ਪ੍ਰਚਲਿਤ ਰਹਿਆ ਹੈ । ਚੰਦਰਗੁਪਤ ਵਿਕਰਮਾਦਿਤ ਤੇ ਅਕਬਰ ਦੇ ਦਰਬਾਰੀ ਰਤਨਾਂ ਦੀ ਪ੍ਰਸਿਧੀ ਨੇ ਇਨ੍ਹਾਂ ਪਾਤਸ਼ਾਹਾਂ ਦੀ ਮਹਾਨਤਾ ਦਾ ਪ੍ਰਭਾਵ ਡੂੰਘਾ ਕਰਨ ਵਿੱਚ ਬਹੁਤ ਹਿੱਸਾ ਪਾਇਆ ਹੈ । ਅਜਿਹੀ ਪਰੰਪਰਾਂ ਦਾ ਲਾਭ ਉਠਾਕੇ ਗੁਰੂ ਨਾਨਕ ਆਪਣੇ ਪਾਤਸ਼ਾਹਾਂ ਦੇ ਪਾਤਸ਼ਾਹ ਦੀ ਸੰਭਾ ਦਸਣ ਲਈ ਉਸਦੇ ਦਰਬਾਰ ਵਿੱਚ ਸਜੇ ਅਨੇਕ ਦਰਬਾਰੀਆਂ ਦੀ ਲਿਸਟ ਦੇਂਦੇ ਹਨ । ਇਸ ਸੂਚੀ ਨੂੰ ਤਿਆਰ ਕਰਨ ਵੇਲੇ ਉਨ੍ਹਾਂ ਦੀ ਕਲਪਨਾ ਤੇਜ਼ ਉਡਾਰੀ ਮਾਰਦੀ ਹੈ । ਤੇ ਇਹ ਤੇਜ਼ੀ ਉਨ੍ਹਾਂ ਦੇ ਲਹਜੇ ਨੂੰ ਉਚਿਆਉਣ ਦਾ ਵੱਡਾ ਕਾਰਣ ਹੈ । ਇਸ ਦਰਬਾਰ ਦੇ ਵਰਣਨ ਵਿੱਚ ਸਾਰੀ ਸ੍ਰਿਸ਼ਟੀ ਦੀ ਭਿੰਨਤਾ ਅੱਖਾਂ ਅੱਗੇ ਫਿਰ ਜਾਂਦੀ ਹੈ, ਜਿਵੇਂ ਇਸ ਦਰਬਾਰ ਦਾ ਪਸਾਰ, ਰਾਜਸੀ ਦਰਬਾਰਾਂ ਦੇ ਉਲਟ, ਇੱਕ ਖਾਸ ਟਿਕਾਣੇ ਤਕ ਸੀਮਿਤ ਨ ਹੋਵ, ਬਲਕਿ ਸੀਮਿਤ ਅਸੀਮਤ ਸਭ ਦੇਸ਼ਾਂ ਤੋਂ ਪਾਰ ਪੁਜਦਾ ਹੋਵੇ । ਇੱਕ ਬ੍ਰਹਮੰਡ ਤੇ ਇਸ ਦੇ ਭਾਗ ਇਸ ਦਰਬਾਰ ਦੀ ਸੀਮਾ ਨਿਯਤ ਕਰਨ ਦੇ ਸਮਰਥ ਨਹੀਂ,ਇਥੇ ਅਨੇਕਾਂ ਖੰਡ ਮੰਡਲ ਵਰਭੰਡਾ ਹੋਰ ਦਰਬਾਰੀਆਂ ਦੀ ਭੀੜ ਵਿੱਚ ਨਿਗੁਣੀਆਂ ਹਸਤੀਆਂ ਦੀ ਤਰਾਂ ਖੜੇ ਹਨ । ਇਨਾਂ ਅਗਣਿਤ ਬਹੁਮੰਡਾਂ ਵਿਚ ਜੇ ਵਖ ਵਖ ਰੰਗਾਂ, ਕਿਸਮਾਂ ਤੇ ਜਿਨਸਾਂ ਦੀ ਪੈਦਾਵਾਰ ਤੇ ਉਸ ਪੈਦਾਵਾਰ ਵਿੱਚ ਜੋ ਅਮੋਲਕ ਚੀਜ਼ਾਂ ਹਨ, ਸਭ ਇਸ ਦਰਬਾਰਾਂ ਵਿਚ ਸੁੰਦਰ ਇਸਤਆਂ ਤੇ ਬਹਾਦਰ ਪੁਰਸ਼ਾਂ ਦੀਆਂ ਸ਼ਰਤਾਂ ਭੀ ਉਨ੍ਹਾਂ ਦੇ ਸਿੰਗਾਰ ਵਿਚ ਵਾਧਾ ਕਰਦੀਆਂ ਸਨ । ਇਸ ਦਰਬਾਰ ਵਿਚ ਹਾਜ਼ਰ ਅਗਣਿਤ ਜੋਧੇ, ਮਹਾਂਬਲੀ ਤੇ ਸੂਰਮੇ ਅਤੇ ਤਿੰਨਾਂ ਲੋਕਾਂ ਦੀਆਂ ਨਿਵਾਸੀ ਮਨਮੱਹਨੀਆਂ ਇਸ ਦੀ ਸ਼ੋਭਾ ਵਣ ਰਹੇ ਹਨ :- ਗਾਵਹ ਮੋਹਣੀਆਂ ਮਨਮੋਹਨਿ ਸੁਰਗੁ ਮਛ ਪਇਆਲੇ ॥ ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ । ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ । ਸੇਈ ਤੁਧਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ । ਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵਿਚਾਰੇ । ਤੇ ਮਹਾਨ ਦਰਬਾਰ ਦੀ ਵਿਸ਼ਾਲਤਾ ਤੇ ਅਮੀਰੀ ਦਾ ਸਿਕਾ ਹੋਰ ਡੂੰਘੀ ਤਰਾਂ ਜੰਮਾਉਣ ਲਈ ਬ੍ਰਹਮੰਡਾਂ, ਖਾਣੀਆਂ, ਰਤਨਾਂ, ਤੀਰਥਾਂ, ਸੰਦਆਂ, ਸਮਿਆਂ ਭਗਤਾਂ ਦੀ ਲਿਸਟ ਵਿੱਚ ਰਾਗਾਂ, ਰਾਗਣੀਆਂ, ਰਾਗੀਆਂ, ਵੀਚਾਰਵਾਨਾਂ, ਇgi ਜਤੀਆਂ, ਸਤੀਆਂ, ਮੰਤੱਖੀਆਂ ਨੂੰ ਭੀ ਸ਼ਾਮਿਲ ਕੀਤਾ ਗਇਆ ਹੈ ।