ਪੰਨਾ:Alochana Magazine August 1962.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਦਰਬਾਰ ਦਾ ਪਸਾਰ ਕੇਵਲ ਦੇਸ (ਸਪੇਸ) ਵਿੱਚ ਹੀ ਅਪਰਿਸੀਮ ਹੀਂ, ਕਾਲ (ਟਾਈਮ) ਵਿਚ ਭੀ ਅਮਿਤ ਹੈ । ਦੁਨੀਆਂ ਦੇ ਆਦਿ ਕਾਲ ਤੋਂ ਜੋ ਤੂ ਹੋਂਦ ਵਿੱਚ ਆਏ ਤੇ ਜਿਹੜੀਆਂ ਕਰਤਾਰੀ ਤੇ ਵਿਨਾਸ਼ਕਾਰੀ ਸ਼ਕਤੀਆਂ ਨਾਂ ਤਰ੍ਹਾਂ ਤੋਂ ਰਚਨਾ ਦੇ ਅਨੇਕਾਂ ਰੂਪ ਘੜਦੀਆਂ ਤੇ ਤੋੜਦੀਆਂ ਰਹਿੰਦੀਆਂ ਹਨ ਹ ਸਭ ਇਸ ਦਰਬਾਰ ਦੀ ਹਜ਼ੂਰੀ ਵਿੱਚ ਹੀ ਆਪਣੇ ਸਾਰੇ ਕਰਤਵ ਪਾਲਦੀਆਂ ਨ । ਸਭਿਅਤਾ ਦੇ ਮੁਢ ਤੋਂ ਸਿਆਣੇ ਮਨੁਖ ਤਆਂ ਇਕਾਗਰ ਤੇ ਬੁਧੀਆਂ ਜਾਗਰ ਕਰਕੇ ਜੀਵਨ ਸਮਸਿਆ ਨੂੰ ਹਲ ਕਰਨ ਦੇ ਜੋ ਯਤਨ ਕਰਦੇ ਰਹੇ ਹਨ, ਹ ਸਭ ਇਸ ਦਰਬਾਰ ਦੀ ਅਖ ਹੇਠ ਹੁੰਦੇ ਰਹੇ ਹਨ :- ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ । • • • • • • • • • • • • • • • • • • • • • • • • • • ਗਾਵਹਿ ਈਸਰੁ ਬਰਮਾਂ ਦੇਵੀ ਸੋਹਨਿ ਸਦਾ ਸਵਾਰੇ । . . . . . . . . . . . . . . . . . . . . . . . . . . . . ਗਾਵਹਿ ਸਿਧ, ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ । ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ । ਗਾਵਨਿ ਪੰਡਿਤ ਪੜਨਿ ਰਖੀਸਰ ਜੁਗ ਜੁਗ ਵੇਦਾਂ ਨਾਲੇ । ਜੁਗਾਂ ਜੁਗਾਂ ਤੋਂ ਬਚੇ ਇਸ ਦਰਬਾਰ ਨਾਲ ਕਿਹੜਾ ਨਾਸ਼ਮਾਨ ਸੰਸਾਰੀ ਰਬਾਰ ਮੁਕਾਬਲਾ ਕਰ ਸਕਦਾ ਹੈ ? ਕਿਸ ਰਾਜਸੀ ਦਰਬਾਰ ਵਿਚ ਖੰਡ ਤੇ ਮੰਡ, ਰਤਨ ਤੇ ਤੀਰਥ, ਪੌਣ ਪਾਣੀ ਤੇ ਬੈਸੰਤਰ ਸੁਭਾਏਮਾਨ ਹਨ ? ਦੁਨਿਆਵੀ ਰਬਾਰਾਂ ਵਿਚ ਰਾਜਿਆਂ ਦੀ ਉਸਤਤ ਕਰਨ ਲਈ ਕਵੀ, ਭੇਟ, ਰਾਗੀ ਤੇ ਇਕ ਰਖੇ ਹੁੰਦੇ ਸਨ, ਕਵੀ ਦਰਬਾਰ ਵਿਚ ਸਾਰੀ ਦੀ ਸਾਰੀ ਸ੍ਰਿਸ਼ਟੀ ਸਚੇ ਤਸ਼ਾਹ ਦੇ ਸੋਹਲੇ ਗਾ ਰਹੀ ਹੈ । ਜੋ ਜੀਵ ਤੇ ਨਿਰਜੀਵ, ਅਰਸ਼ੀ ਤੇ ਫਰਸ਼ੀ, ਦੇਸੀ ਜਾਂ ਬਹੁਦੇਸੀ ਵਸਤਾਂ, ਵਿਅਕਤੀਆਂ ਤੇ ਅਵਸਥਾਵਾਂ ਉਪਰ ਗਿਣੀਆਂ ਹਨ ਦਾ ਮੁਖ ਧਰਮ ਉਸਦੀਆਂ ਸਿਫਤਾਂ ਕਰਨਾ ਹੈ । ਇਨ੍ਹਾਂ ਸਿਫਤਾਂ ਨਾਲ ਜੋ ਆਵਾਜ਼ਾਂ ਘਨਘੋਰ ਉਪਜ ਰਹੀ ਹੈ ਉਸਦਾ ਖਿਆਲ ਕਰਨ ਨਾਲ ਹੀ ਮਨ ਵਿਸਮਾਦ 'ਚ ਆ ਜਾਂਦਾ ਹੈ । ਮਨ ਦੀ ਡੂੰਘਾਈ ਤੇ ਗਲੇ ਦੀ ਸਫਾਈ ਵਿੱਚੋਂ ਕਲੀਆਂ ਇਨ੍ਹਾਂ ਭਰਪੂਰ ਆਵਾਜ਼ਾਂ ਤੇ ਇਨ੍ਹਾਂ ਨਾਲ ਮਿਲ ਕੇ ਵੱਜਣ ਵਾਲੇ ਜਾਂ ਦੀ ਗਿਣਤੀ ਨੂੰ ਗੁਰੂ ਨਾਨਕ ਨੇ ਮਨੁੱਖੀ ਕਲਪਨਾ ਤੋਂ ਬਾਹਰ ਕਹਿਆ ਹੈ : ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ । ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ । ਜਹੀਆਂ ਅਨੇਕਾਂ, ਅਸੰਖਾਂ, ਮਿੱਠੀਆਂ, ਸੁਰੀਲੀਆਂ ਤੇ ਸੁਚੀਆਂ ਧੁਨੀਆਂ ਦੇ ਨੰਦਮਈ ਸੰਗੀਤ-ਸਮੂਹ (Chorus) ਦਾ ਗਿਆਨ ਰਖਣ ਵਾਲਾ ਕਲਾਕਾਰ