ਪੰਨਾ:Alochana Magazine August 1962.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਕਤੀਮਾਨਤਾ ਦੇ ਗੁਣ ਨੂੰ ਧਿਆਨ-ਗੋਚਰ ਕਰ ਦਿੱਤਾ ਸੀ । ਕਵਿਤਾ ਦੀ ਜ਼ਬਾਨ ਵਿੱਚ ਮਹਾਨ ਦਰਬਾਰ ਵਿੱਚ ਸਜੇ ਅਨੇਕ ਦਰਬਾਰੀਆਂ ਨੂੰ ਸ਼ਹਿਨਸ਼ਾਹ ਰਬ ਦੀ ਉਸਤਤ ਕਰਦੇ ਦਿਖਾਉਣ ਦੇ ਅਰਥ, ਸਾਧਾਰਣ ਲਫ਼ਜ਼ਾਂ ਵਿੱਚ, ਇਹ ਹਨ ਕਿ ਰਬ ਦੀ ਤਾਕਤ ਦਾ ਸਿੱਕਾ ਸਭ ਮੰਨਦੇ ਹਨ ਜਾਂ ਹੋਰ ਸਪਸ਼ਟ ਸ਼ਬਦਾਂ ਵਿੱਚ, ਰਬ ਦਾ ਹੁਕਮ ਸਭ ਉਤੇ ਚਲਦਾ ਹੈ । ਜਿਸ ਸ਼ਹਿਨਸ਼ਾਹ ਦਾ ਦਰਬਾਰ ਸੈਂਕੜੇ ਹਜ਼ਾਰਾਂ ਮੀਲਾਂ ਵਿੱਚ ਨਹੀਂ, ਅਗਣਿਤ ਮੰਡਾਂ ਵਿੱਚ ਪਸਰਿਆ ਹੋਇਆ ਹੈ ਤੇ ਜਿਸ ਦੀ ਪ੍ਰਜਾ ਦੀ ਗਿਣਤੀ ਲਖਾਂ ਕੁੜਾਂ ਵਿੱਚ ਨਹੀਂ ਸੰਖਾਂ ਤੋਂ ਭੀ ਪਰੇ ਹੈ ਉਸ ਦੀ ਰਾਜਸਤਾ ਕਿਡੀ ਵੱਡੀ ਹੋਵੇਗੀ ! ਉਜ ਤਾਂ ਕੋਈ ਸੂਖਮ ਕਲਪਨਾ ਦਾ ਮਾਲਿਕ ਮਨੁਖ ਹੀ ਡੂੰਘੀ ਤਰ੍ਹਾਂ ਇਹ ਮਹਸੂਸ ਕਰ ਸਕਦਾ ਹੈ ਪਰ ਗੁਰੂ ਨਾਨਕ ਦੇ ਦੇਵੀ ਦਰਬਾਰ ਦੇ ਸੁਚਜੇ ਬਿੰਬਾਂ ਦੇ ਪ੍ਰਭਾਵ ਹੇਠ ਸਾਧਾਰਣ ਕਲਪਣਾ ਨਾਲ ਭੀ ਇਸ ਦਾ ਕੁਝ ਨ ਕੁਝ ਇਹਸਾਸ ਹੋ ਸਕਦਾ ਹੈ । ਸੋਦਰ ਵਿੱਚ ਅੰਕਿਤ ਦਿਸ਼ ਜਦੋਂ ਪਾਠਕ ਦੀਆਂ ਅਖਾਂ ਅਗੋਂ ਲੰਘਦਾ ਹੈ ਤਾਂ ਸਭ ਤੋਂ ਪਹਲੋਂ ਆਪਣੀ ਵਿਸ਼ਾਲਤਾ ਨਾਲ ਉਸ ਨੂੰ ਪ੍ਰਭਾਵਿਤ ਕਰਦਾ ਹੈ, ਫਿਰ ਆਪਣੀ ਵਿਚਿਤਾ ਨਾਲ ਉਸ ਨੂੰ ਟੁੰਬਦ ਹੈ ਤੇ ਅੰਤ ਤੇ ਰਬ ਦੀ ਸ਼ਕਤੀ ਦਾ ਝਲਕਾ ਦੇਂਦਾ ਹੈ । ਦਰਬਾਰੀਆਂ ਦੀ ਬਹੁਲਤਾ ਤੇ ਵੰਨਗੀ ਤੇ ਵਿਸ਼ਾਲਤਾ ਦਾ ਸੁਝਾ ਦੇਂਦੀ ਹੈ, 'ਗਾਵਹਿ' ਜਾਂ 'ਗਾਵਨਿ’ ਲਫ਼ਜ਼ ਦਰਬਾਰੀਆਂ ਦੇ ਮਨਾਂ ਵਿੱਚ ਵਰਤ ਰਹੇ ਪ੍ਰੇਮ ਤੇ ਵਿਸਮਾਦ ਦੇ ਭਾਵਾਂ ਦੀ ਸੂਚਨਾ ਦਦੇ ਹਨ ਤੇ 'ਜਿਤੁ ਬਹਿ ਸਰਬ ਸਮਾਲੇ' ਆਦਿਕ ਸ਼ਬਦ ਸ਼ਕਤੀ ਦੇ ਸੰਸਕਾਰ ਜਗਾਉਂਦੇ ਹਨ । ਇਨ੍ਹਾਂ ਤਿੰਨਾਂ ਗੁਣਾਂ ਕਰ ਕੇ ਸੋਦਰ ਦੇ ਦਰਬਾਰ ਦਾ ਬਿੰਬ ਗੁਰੂ ਨਾਨਕ ਦੀ ਕਾਵਿ-ਕਲਾ ਦੀ ਨਿਪੁਣਤਾ ਦਾ ਪ੍ਰਤਿਨਿਧ ਨਮੂਨਾ ਹੈ । | ਗੁਰੂ ਨਾਨਕ ਜੀ ਦੇ ਜ਼ਮਾਨੇ ਵਿੱਚ ਮੁਸਲਮਾਨ ਸੁਲਤਾਨਾਂ ਤੇ ਬਾਦਸ਼ਾਹਾਂ ਦੇ ਰਾਜ ਦਾ ਪਸਾਰ ਹਿਦੁਸਤਾਨ ਵਿੱਚ ਦਿਨ ਬਦਿਨ ਵਧ cਹਿਆ ਸੀ । ਹਿੰਦੁ ਰਾਜ ਸਭਾਵਾਂ ਨਾਲੋਂ ਮੁਸਲਮਾਨ ਦਰਬਾਰਾਂ ਦੀ ਸਜ ਧਜ ਬਹੁਤ ਵਧੀਕ ਹੁੰਦੀ ਸੀ, ਉਨi ਦੀ ਕਮਤ ਦਾ ਰੋਅਬ ਤੇ ਸਹਿਮ ਭੀ ਬਹੁਤ ਸੀ । ਲੋਕਾਂ ਦੇ ਦਿਲਾਂ ਵਿੱਚ ਸ਼ਾਹੀ ਦਰਬਾਰਾ ਨਾਲ ਵਿਸ਼ਲਤਾ, ਸ਼ਾਨ ਸ਼ੌਕਤ ਤੇ ਰੋਅਬ ਦਾਬ ਦੇ ਸੰਸਕਾਰ ਵੱਧ ਤੋਂ ਵੱਧ ਇਕੱਤ ਹੋ ਰਹੇ ਸਨ । ਇਨ੍ਹਾਂ ਸੰਸਕਾਰਾਂ ਦੇ ਆਧਾਰ ਉਤੇ ਗੁਰੂ ਨਾਨਕ ਜੀ ਨੂੰ ਰੱਬੀ ਦਰਬਾਰ ਦੇ ਬਿੰਬ ਦੀ ਅਧਿਕ ਸਾਰਥਕਤਾ ਨੂੰ ਚੰਗੀ ਤਰਾਂ ਪਹਚਾਣ ਲਆ ਹੋਣਾ ਹੈ ਤੇ ਇਸ ਰਾਹੀਂ ਰਬ ਦੇ ਉਨ੍ਹਾਂ ਗੁਣਾਂ ਦਾ ਪ੍ਰਭਾਵ ਪਾਠਕਾਂ eਤੇ ਪਾ ਸਕਣਾ ਸੌਖਾ ਪ੍ਰਤੀਤ ਕੀਤਾ ਹੋਣਾ ਹੈ, ਜਿਨ੍ਹਾਂ ਨੂੰ ਇਸ ਕਵਿਤਾ ਵਿੱਚ ਉਹ ਵਰਣਨ ਕਰਨਾ ਚਾਹੁੰਦੇ ਸਨ । ਸੌਦਰ ਦੀ ਕਵਿਤਾ ਵਿੱਚ ਆਏ ਸ਼ਬਦ ਦਰ', 'ਸਾਹਿਬੁ”, “ਹੁਕਮ, "ਪਾਤਿਸਾਹੁ’, ‘ਰਜਾਈ ਆਦਿਕ ਬਹੁਤ ਜਲਦੀ ਸਲਮਾਨ ਹਾਕਮਾਂ ਦੀ ਯਾਦ ਕਰਾਉਂਦੇ ਹਨ । ਕੁਰਾਨ ਵਿੱਚ ਭੀ ਅੱਲਾ ਦੇ 7 ੨੬