ਪੰਨਾ:Alochana Magazine August 1962.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੂਲ ਲੇਖਕ : ਪਰਸ਼ੂ ਰਾਮ ਚਤੁਰਵੇਦੀ ਅਨੁਵਾਦਕ : ਕੁਲਬੀਰ ਸਿੰਘ ਕਾਂਗ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਸਿਖਾਂ ਦੇ ਧਰਮ-ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਰਗਤ ਵਿਸ਼ਿਸ਼ਟ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਲੋਕ ਕਾਫ਼ੀ ਦੇਰ ਤੋਂ ਆਪਣੇ ਆਪ ਨੂੰ ਅਸਮਰਥ ਸਮਝਦੇ ਆਏ ਹਨ । ਇਸੇ ਕਰਕੇ ਸਿੱਖ ਧਰਮ ਸੰਬੰਧੀ ਬਹੁਤ ਸਾਰੇ ਵਿਦਵਾਨਾਂ ਦੀ ਧਾਰਣਾ ਸ਼ੰਕਾਮਈ ਤੇ ਅਸਲੋਂ ਉਲਟ ਤਕ ਬਣ ਜਾਂਦੀ ਰਹੀ ਹੈ । ਅਜ ਤੋਂ ਕਈ ਸਾਲ ਪਹਿਲਾਂ ਡਾ: ਵਿਲਸਨ ਨੇ ਸਿਖ ਧਰਮ ਦਾ ਪਰਿਚਯ ਦੇਂਦਿਆਂ ਕਹਿਆ ਸੀ : . . “ਇਸ ਰੂਪ ਰੇਖਾ ਤੋਂ, * ਜੋ ਵਾਸਤਵ ਵਿੱਚ ਅਧੂਰੀ ਹੀ ਕਹੀ ਜਾ ਸਕਦੀ ਹੈ, ਪਤਾ ਲਗੇਗਾ ਕਿ ਸਿਖ ਧਰਮ ਨੂੰ ਅਸੀਂ ਮੁਸ਼ਕਿਲ ਨਾਲ ਹੀ ਕਿਸੇ ਧਾਰਮਿਕ ਵਿਸ਼ਵਾਸ਼' ਦੀ ਸ਼੍ਰੇਣੀ ਵਿੱਚ ਰਖ ਸਕਦੇ ਹਾਂ । ਨਾਨਕ ਤੇ ਉਨ੍ਹਾਂ ਦੇ ਸਹਧਰਮੀ ਕਵੀਆਂ ਦੀਆਂ ਰਚਨਾਵਾਂ ਵਿੱਚ ਜੋ ਸੁਸ਼ਟੀ ਕਰਤਾ ਤੇ ਵਿਸ਼ਵ ਦੇ ਮੂਲ ਆਧਾਰ ਤੇ ਪਾਲਣਹਾਰ ਸੰਬੰਧੀ ਇੱਕ ਅਨਿਸਚਿਤ ਭਾਵਨਾ ਕੰਮ ਕਰਦੀ ਹੈ, ਇਹ ਉਹਨੂੰ ਕਵੀਆਂ ਦੀ ਸ਼ੈਲੀ ਵਿੱਚ ਅਰੂਪ, ਅਕਾਲ ਤੇ ਨਿਰਵਿਸ਼ੇਸ਼ ਮਾਤ ਸੀਕਾਰ ਕਰ ਲੈਂਦੀ ਪ੍ਰਤੀਤ ਹੁੰਦੀ ਹੈ । ਜਿਸ ਕਾਰਣ ਅਸੀਂ ਉਹਨੂੰ ਕਿਸੇ ਕਵੀ-ਕਲਪਨਾ ਤੋਂ ਵਖਰਾ ਨਹੀਂ ਠਹਰਾ ਸਕਦੇ । ਇਸ ਪ੍ਰਕਾਰ ਇਸ ਤੋਂ ਛੁਟ, ਇੱਕ ਹੋਰ ਯੂਰਪੀ ਲੇਖਕ ਹੀਲਰ() ਨੇ ਭੀ ਇਹੋ ਸੁਰ ਅਲਾਪਿਆ ਹੈ :

  • ਐਚ. ਐਚ. fਵਲਸਨ : ਸਿਵਿਲ ਐਂਡ ਲਿਜੀਅਸ ਇਨਸਟੀਚਯੁਸ਼ਨਜ਼ ਆਫ਼ ਦਾ fਸਿਖਸ । ਜਰਨਲ ਆਫ ਦਾ ਪਾਇਲ ਏਸ਼ੀਆਟਿਕ ਸੁਸਾਇਟੀ, ਖੰਡ ੯ (੧੯੧੯)

) ਹੀਲਰ : ਦੀ ਰਾਸ ਪੇਲ ਆਫ਼ ਸਾਧੂ ਸੁੰਦਰ ਸਿੰਘ | ਪੰ:੨੫-੬ ।