ਪੰਨਾ:Alochana Magazine August 1962.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋਰ ਭੀ ਸਪਸ਼ਟ ਹੋ ਜਾਂਦਾ । ਪਰ ਮੇਰੋ ਮਤ ਵਿੱਚ ਸਾਨੂੰ ਇਸ ਤਰਾਂ ਦੀ ਇੱਛਾ ਕਦੇ ਭੀ ਪਰਾਟ ਨਹੀਂ ਕਰਨੀ ਚਾਹੀਦੀ । ਕਿਸੇ ਭੀ ਵੱਡੇ ਲੇਖਕ ਦਾ ਜੋ ਬਲ ਜਾਂ ਸ਼ਕਤੀ ਹੁੰਦੀ ਹੈ, ਉਹ ਹੀ ਉਸ ਦੀ ਘਾਟ ਜਾਂ ਕਮਜ਼ੋਰੀ ਦਾ ਕਾਰਣ ਬਣ ਜਾਂਦੀ ਹੈ ! ਬਰਨਾਰਡ ਸ਼ਾ ਦੇ ਨਾਟਕਾਂ ਵਿਚੋਂ ਹਾਸ ਦੀ ਜਾਂ ਵਿਟ (wit) ਦੀ ਮਿਕਦਾਰ ਕਮ ਕਰ ਦਿਓ, ਉਹ ਘਟ ਸਵਾਦਲ ਹੋ ਜਾਣਗੇ-ਕੁਝ ਛਿੱਕੇ ਨਿੱਕੇ । ਸ਼ਾ ਆਪਣੇ ਵਿਚਾਰਾਂ ਤੇ ਸੰਦੇਸ਼ ਦੇ ਪ੍ਰਤਿ ਇਨ੍ਹਾਂ ਤੱਥਾਂ ਤੇ ਸਥਿਰ ਹੈ ਕਿ ਉਸ ਨੇ ਆਪਣੇ ਆਪ ਸਾਨੂੰ ਦਸਿਆ ਹੈ ਕਿ 'ਕਲਾ ਕਲਾ ਲਈ’ ਦੀ ਖਾਤਰ ਤਾਂ ਉਹ ਇੱਕ ਵਾਕ ਲਿਖਣ ਦਾ ਕਸ਼ਟ ਗਵਾਰਾ ਨਹੀਂ ਕਰ ਸਕਦਾ । ਉਸ ਨੇ ਇਸ ਗੱਲ ਤੇ ਜ਼ੋਰ ਦਿਤਾ ਹੈ ਕਿ 'ਕਲਾ ਕਲਾ ਲਈ ਕਾਫੀ ਨਹੀਂ ਹੈ । ਸ਼ਾ ਬੜਾ ਚਤੁਰ ਤੇ ਨਿਪੁਣ ਕਲਾਕਾਰ ਹੈ । ਉਹ ਗੰਭੀਰ (serious) ਤਾਂ ਜ਼ਰੂਰ ਹੈ, ਪਰ ਉਹ ਸੰਜੀਦਾ (Solemn) ਨਹੀਂ। ਉਸਦੀ ਕਲਾ ਦਾ ਰਾਜ਼ ਵਧੇਰਾ ਇਸੇ ਤੱਥ ਵਿੱਚ ਛਿਪਿਆ ਹੋਇਆ ਹੈ ਜਾਂ ਉਹ ਗੰਭੀਰ ਤੋਂ ਗੰਭੀਰ ਵਿਚਾਰ ਹਾਸੜ ਜਾਂ ਵਿਟ (wit) ਦੇ ਰਾਹੀਂ ਪ੍ਰਗਟ ਕਰ ਜਾਂਦਾ ਹੈ । ਸਾਧਾਰਣ ਅ 'ਦਮੀ ਤਾਂ ਉਸ ਦੇ ਵਿਟ ਵਿੱਚ ਹੀ ਉਲਝ ਜਾਂਦਾ ਹੈ ਤੇ ਉਸ ਦਾ ਦਿਮਾਗ਼ ਸ਼ਾ ਦੇ ਵਿਟ ਦੀ ਦਾਦ ਦਿਤੇ ਬਿਨਾ ਰਹ ਹੀ ਨਹੀਂ ਸਕਦਾ | ਪਰ ਗੰਭੀਰ ਪਾਠਕ ਵਿਟ (wit) ਵਿਚੋਂ ਨਿਕਲ ਕੇ ਉਸ ਦੇ ਸੰਦੇਸ਼ ਤਕ ਜ਼ਰੂਰ ਪੁਜ ਜਾਦਾ ਹੈ । ਸ਼ਾ ਨੂੰ ਪਤਾ ਸੀ ਕਿ ਉਸ ਦੇ ਦੇਸ਼ਵਾਸੀ ਉਸ ਦੇ ਵਿਚਾਰ ਸੁਣਨ ਲਈ ਕਦੇ ਭੀ ਤਿਆਰ ਨਹੀਂ ਹੋਣਗੇ । ਜੇਕਰ ਉਸ ਨ ਉਨ੍ਹਾਂ ਨੂੰ ਵਿਟ ਵਿੱਚ ਲਪੇਟ ਲਪੇਟ ਕੇ ਨਾ ਦਿਤਾ। ਸ਼ਾ ਇੱਕ ਅਤੀਯ ਵਿਅਕਤੀ ਸੀ-ਇਕਦਮ ਬੁਧੀ-ਜੀਵੀ ਲਗਭਗ ਨਿਰੋਲ ਬੁਧਿ-ਜੀਵੀ । ਇਹ ਉਸ ਦਾ ਵਾਧਾ ਸੀ ਤੇ ਇਹ ਉਸ ਦਾ ਘਾਟਾ । ਮੈਂ ਪਹਲਾਂ ਹੀ ਲਿਖ ਚੁਕਾ ਹਾਂ ਕਿ ਜੋ ਜਿਹਦਾ ਵਾਧਾ ਹੁੰਦਾ ਹੈ, ਉਹ ਹੀ ਉਸ ਲਈ ਘਾਟਾ ਭੀ ਸਿੱਧ ਹੋ ਜਾਂਦਾ ਹੈ । ਜਦ ਦੂਸਰੇ ਲੋਕੀ ਰੱਦੇ ਸੀ, ਤਾਂ ਸ਼ਾਂ ਦੀਆਂ ਅੱਖਾਂ ਸਰੀਆਂ ਰਹਿੰਦੀਆਂ ਸੀ--ਸ਼ਾਇਦ ਉਸ ਨੂੰ ਇਹ ਭੀ ਪਤਾ ਨਾ ਚਲਦਾ ਹੋਵੇ ਕਿ ਬੇਅਕਲ ਲੋਕੀ ਰੋਂਦੇ ਕਿਉਂ ਹਨ । ਵੱਡੇ ਤੋਂ ਵੱਡਾ ' ਦੁਖਾਂਤ ' ਭੀ ਉਸ ਦੇ ਮਨ ਵਿੱਚ ਦੁਖ ਦੀ ਅਨੁਭੂਤੀ ਪੈਦਾ ਕਰਨ ਲਈ ਅਸਮਰਥ ਸੀ । ਆਪਣੀ ਮਾਂ ਦੀ ਅਰਥੀ ਵੇਲੇ ਭੀ ਉਸ ਨੂੰ ਮਜ਼ਾਕ ਝ ਸਕਦਾ ਸੀ । ਹਾਂ ਇਕ ਪ੍ਰਕਾਰ ਦਾ ਦੋਸ਼ ਉਸ ਦੇ ਨੇਤਰਾਂ ਵਿੱਚ ਅਥਰੂ ਜ਼ਰੂਰ ਭਰ ਸਕਦਾ ਸੀ ਤੇ ਉਹ ਸੀ ਕਿਸੇ ਲਗਭਗ ਮਰਣ ਚਿਤਾ ਦਾ ਦੇਸ਼ ਜਾਂ ਕਿਸੇ ਭੀ ਅਜਿਹੀ ਚੀਜ਼ ਜਾਂ ਕਲਾ ਦਾ ਦਰਸ਼ਨ ਜਿਸਦੇ ਵਿੱਚ ਉਸ ਨੂੰ ਪੂਰਣਤਾ ਸੀ। ਇਸੇ ਗੁਣ ਨੇ ਉਸ ਨੂੰ ਕਲਾ ਦਾ ਸਰਵੋਤਮ ਆਲੋਚਕ ਬਣਾਇਆ । • 30