ਸਮੱਗਰੀ 'ਤੇ ਜਾਓ

ਪੰਨਾ:Alochana Magazine August 1962.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੇਕਰ ਸਾਡੇ ਯੁਗ ਨੇ ਉਪਭਾਵਕਤਾ ਤੇ ਹਰ ਪ੍ਰਕਾਰ ਦੀ ਰੋਮਾਂਟਿਕ ਬਿਰਤੀ ਦਾ ਕੋਈ ਸਭ ਤੋਂ ਵੱਡਾ ਦੁਸ਼ਮਨ ਪੈਦਾ ਕੀਤਾ ਹੈ, ਤਾਂ ਉਹ ਸੀ ਜਾਰਜ ਬਰਨਾਰਡ ਸ਼ਾ। ਉਸ ਨੇ ਜੀ ਭਰ ਕੇ ਆਪਣੇ ਨਾਟਕਾਂ ਤੇ ਨਿਬੰਧਾਂ ਵਿੱਚ ਇਸ ਰੋਮਾਂਟਿਕ ਬਿਰਤੀ ਦੀ ਖਿੱਲੀ ਉੜਾਈ ਹੈ ਤੇ ਕਦੇ ਭੀ ਉਸ ਨੇ ਆਪਣੀ ਬਧਿ ਨੂੰ ਕਿਸੇ ਰੋਮਾਟਿਕ ਭੂਮ ਜਾਂ ਆਦਰਸ਼ ਦੇ ਅਧੀਨ ਨਹੀਂ ਹੋਣ ਦਿੱਤਾ ਹੈ । ਉਸ ਦਾ ਜੰਸਾਰ ਵਿਚਾਰਾਂ ਦਾ ਬੁਧਿ ਦਾ ਸੰਸਾਰ ਹੈ, ਉਸ ਦੇ ਨਾਟਕ ਭੀ ਵਿਚਾਰਾਂ ਦੇ ਨਾਟਕ ਹਨ ਵਿਵੇਕ ਦੇ, ਉਦਰਾਂ ਦੇ ਨਹੀਂ। ਇਹੋ ਕਾਰਣ ਹੈ ਕਿ ਕਦੇ ਭੀ ਕੋਈ ਔਰਤ ਉਸ ਦੇ ਦਿਲ ਨੂੰ ਪੂਰੀ ਤਰ੍ਹਾਂ ਜਿਤ ਨਾ ਸਕੀ । ਸ਼ਾ ਕਿਸੇ ਤਰ੍ਹਾਂ ਭੀ ਕਿਸੇ ਔਰਤ ਨੂੰ ਇਹ ਵਿਸ਼ਵਾਸ ਨਹੀਂ ਲਾ ਸਕਦਾ ਸੀ ਕਿ ਉਨ੍ਹਾਂ ਦੇ ਨਾਂ ਦੀ ਆਤਮਾ ਜਾਂ ਸਰੀਰ ਇੱਕ ਹੋ ਗਏ ਹਨ । ਭਲੇਖਾ ਜਾਂ ਧੋਖਾ ਚਾਹੇ ਫਿਰ ਉਹ ਕਿਸੇ ਪ੍ਰਕਾਰ ਦਾ ਹੋਵੇ, ਸ਼ਾ ਨੂੰ ਉੱਕਾ ਹੀ ਪਸੰਦ ਨਹੀਂ ਸੀ । ਉਪਭਾਵਕਤਾ ਦਾ ਇੰਨਾਂ ਥੋੜਾ ਅੰਸ਼ ਉਸ ਵਿੱਚ ਵਿਦਮਾਨ ਸੀ ਕਿ ਅਚ. ਜੀ. ਵੈਲਜ਼ (H G. Wells) ਨੇ ਸੋਚਿਆ ਕਿ ਉਹ ਤਾਂ ਸੈਕਸ (Sex) ਰਹਿਤ ਹੀ ਹੈ (Sexless biped) ਇਸ ਦਾ ਇਹ ਮਤਲਬ ਨਹੀਂ ਕਿ ਸ਼ਾ ਨੇ ਕਦੇ ਪ੍ਰੇਮ ਹੀ ਨਹੀਂ ਕੀਤਾ ਜਾਂ ਹੁਤ ਘਟ ਔਰਤਾਂ ਉਸ ਦੇ ਜੀਵਨ ਵਿੱਚ ਦਾਖਿਲ ਹੋਈਆਂ। ਸ਼ਾ ਨੇ ਪ੍ਰੇਮ ਜ਼ਰੂਰ ਤਾ ਪਰ ਇਹ ਆਪਣੀ ਤਰ੍ਹਾਂ ਦਾ ਪ੍ਰੇਮ ਸੀ ਕਿਸੇ ਭੁਲੇਖੇ ਵਿੱਚ ਰਹਿਣ ਵਾਲਾ ਤਾਂ ਰੱਖਣ ਵਾਲਾ ਪ੍ਰੇਮ ਨਹੀਂ ਬੁੱਧਿ ਦੇ ਸਤੱਰ ਤੇ ਜੀਣਵਾਲਾ ਪ੍ਰੇਮ । ਔਰਤਾਂ ਭੀ ਉਸ ਦੇ ਜੀਵਨ ਵਿੱਚ ਕਈ ਆਈਆਂ, ਪਰ ਉਹ ਬਹੁਤ ਦੇਰ ਤਕ ਉਨ੍ਹਾਂ ਨਾਲ 5ਰਵਾਹ ਨਾ ਕਰ ਸਕਿਆ ਐਲਨ ਟੈਰੀ (Ellen Terry) ਨਾਲ ਉਸ ਦਾ ਪੇਮ ਬੰਧ ਕਾਫੀ ਦੇਰ ਤਕ ਰਹਿਆ, ਪਰ ਇਹ ਸਭ ਪਤਰਾਂ ਦੇ ਰਾਹੀਂ ਸੀ, ਬਿਨਾ ਇੱਕ ਜੇ ਨੂੰ ਵੇਖੇ । ਤੇ ਇਹ ਪ੍ਰੇਮ ਨਾਤਾ ਕੁਝ ਦੇਰ ਲਈ ਸਥਿਰ ਭੀ ਇਸੇ ਲਈ ਰਹ ਕਿਆ ਕਿਉਂਕਿ ਇਸ ਵਿੱਚ ਸ਼ਰੀਰ ਦੀ ਦਖਲਅੰਦਾਜ਼ੀ ਨਹੀਂ ਸੀ । ਸ਼ਾ ਦਾ ਆਪਣਾ ਇੱਕ ਦਰਸ਼ਨ ਹੈ ਜਿਸਨੂੰ ਉਸ ਨੇ ਸਿਰਜਨਾਤਮਕ ਵਿਕਾਸ Creative Evolution) ਦਾ ਨਾਮ ਦਿੱਤਾ ਹੈ । ਡਾਰਵਿਨ (Darwin) ਤੇ · ਮਾਰਕ (Lamarck) ਦੀ ਤਰ੍ਹਾਂ ਉਸ ਦਾ ਭੀ ਵਿਕਾਸਵਾਦ ਵਿੱਚ ਪੂਰਾ ਵਿਸ਼ਵਾਸ , ਪਰ ਉਸ ਦਾ ਵਿਕਾਸਵਾਦ ਇਨਾਂ ਦੋਨਾਂ ਦੇ ਵਿਕਾਸਵਾਦ ਤੋਂ ਕਾਫੀ ਭਿੰਨ । ਇਸ ਸੰਸਾਰ ਦਾਂ ਤੇ ਇਸ ਦੇ ਜੀਵਾਂ ਦਾ ਨਿਰੰਤਰ ਵਿਕਾਸ ਹੁੰਦਾ ਰਹਿੰਦਾ ਹੈ । ਨਾਂ ਦੇ ਸਰੀਰ ਦੇ ਅੰਗਾਂ ਵਿੱਚ ਕੁਝ ਨਾ ਕੁਝ ਤਬਦੀਲੀ ਆ ਜਾਂਦੀ ਹੈ ਅਨੇਕਾਂ ਗਾਂ ਦੇ ਬਾਅਦ । ਪਰ ਹੁਣ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਇਹ ਤਬਦੀਲੀ variation) ਲਿਆਉਣ ਵਾਲੀ ਕਿਹੜੀ ਸ਼ਕਤੀ ਹੈ। ਡਾਰਵਿਨ ਬਹੁਤ ਦਫਾ ਤਾਂ ' ੩੧