ਪੰਨਾ:Alochana Magazine August 1962.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

roll on your arm until you had your desire and could drag yourself up with one hand and seat yeurself on the bough that was above your hand. ਤਾਂ ਇਹ ਹੈ ਮਨੁਖ ਦੇ ਭੌਤਿਕ ਵਿਕਾਸ ਦਾ ਭੇਤ ਤੇ ਸੜ ਤੇ ਅਸਾਡਾ ਮਤ ਹੈ ਕਿ ਜਿਵੇਂ ਉਸ ਦਾ ਭੌਤਿਕ ਵਿਕਾਸ ਹੁੰਦਾ ਹੈ, ਉਵੇਂ ਹੀ ਉਸ ਦਾ ਮਨਸਿਕ ਤੇ ਅਧਿਆਤਮਿਕ ਵਿਕਾਸ ਭੀ ਹੁੰਦਾ ਹੈ । ਸ਼ਾ ਅਨੁਸਾਰ ਇਸ ਦੁਨੀਆਂ ਵਿੱਚ ਦੋ ਚੀਜ਼ਾਂ ਹਨ-ਜੀਵਨ (Life ਤੇ ਪਦਾਰਥ (Matter) । ਜੀਵਨ ਪਦਾਰਥ ਵਿੱਚ ਉਸੇ ਤਰਾਂ ਦਾਖਲ ਹੋ ਜਾਂਦਾ ਹੈ ਤੇ ਹਰਕਤ ਕਰਨ ਲਗ ਪੈਂਦਾ ਹੈ ਜਿਵੇਂ ਕਿ ਤਾਂਤੇ ਦੀ ਤਾਰ ਵਿੱਚ ਬਿਜਲੀ ਦੀ ਧਾਰਾ ਜਾਂ (Electric Current) । ਇੰਜ ਆਦਮੀ ਕੀ ਹੈ ? ਉਹ ਹੈ ਜੀਵਨ, ਪਦਾਰ ਦੇ ਵਿੱਚ ਅਭਿਵਿਅਕਤ (Life empessed in Matter) । ਸਵਾਲ ਇਹ ਭੀ ਪੈਦਾ ਹੁੰਦਾ ਹੈ ਕਿ ਜੀਵਨ ਪਦਾਰਥ ਵਿੱਚ ਪ੍ਰਵੇਸ਼ ਕਿਉਂ ਕਰਦਾ ਹੈ ? ਪ੍ਰਵੇਸ਼ ਇਸ ਲਈ ਕਰਦਾ ਹੈ, ਕਿਉਕਿ ਕੁਝ ਤਾਂ ਇਹ ਪਦਾਰਥ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਹੈ ਤੇ ਕੁਝ ਇਹ “ਖੁਦ ਦੀ ਕਿਸੇ ਧਰਮ ਦਾ ਅਭਿਵਿਅਕਤੀ ਭੀ ਚਾਹੁੰਦਾ ਹੈ । ਪਦਾਰਥ ਜੀਵਨ ਉਤ ਇੱਕ ਸੀਮਾ ਹੈ ਤੇ ਜੀਵਨ ਦੀ ਇਹ ਸਦੀਵੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਕਿਸ ਨ ਕਿਸੇ ਤਰੀਕੇ ਨਾਲ ਇਸ ਸੀਮਾ ਨੂੰ ਦੂਰ ਕਰ ਸਕੇ । ਜਦ ਤੀਕ ਜੀਵਨ ਪਦਾਰਥ ਵਿੱਚ ਸੀਮਾ ਬੱਧ ਰਹਿੰਦਾ ਹੈ, ਤਦੋਂ ਤੀਕ ਇਹ ਮੌਤ ਦਾ ਗੁਲਾਮ ਰਹਿੰਦਾ ਹੈ । ਸ਼ਾ ਅਨੁਸਾਰ ਮਨੁੱਖ ਜੀਵਨ ਦਾ ਮੰਤਵ ਹੈ ਅਮਰ ਹੋਣਾ (to be imtnortal 1 ਪਦਾਰਥ ਰਹਿਤ ਹੋਣਾ । ਉਹ ਇੱਕ ਐਸੇ ਦਿਨ ਦੀ ਕਲਪਨਾ ਭੀ ਕਰਦਾ ਹੈ ਜਦੋਂ ਲੋਕ ਨਹੀਂ ਹੋਣਗੇ ਕੇਵਲ ਵਿਚਾਰ (Thought) ਹੀ ਹੋਵੇਗਾ । ਸ਼ਾ ਇਨ੍ਹਾਂ ਦਾਰਸ਼ਨਿਕ ਵਿਚਾਰਾਂ ਦੀ ਮਦਦ ਨਾਲ ਇਸ ਸਿੱਟੇ ਤੇ ਪੁਜਿਆ ਹੈ ਕਿ ਮਨੁੱਖ ਆਪਣੇ ਆਪ ਵਿੱਚ ਤਾਂ ਕੇਵਲ ਜ਼ਰੂਰਤ ਜਾਂ ਬੀਮਾਰੀ ਦਾ ਹੀ ਘਰ ਹੈ । ਇਸ ਲਈ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਕਿਸ ਵੱਡੇ ਆਦਰਸ਼ ਦੇ ਹਵਾਲੇ ਕਰ ਦੇਵੇ ਤੇ ਉਸ ਵਿੱਚ ਹੀ ਦਿਨ ਰਾਤ ਰੁਝਿਆ ਰਵੇ । fਹੜੇ ਮਨੁੱਖ ਆਪਣੇ ਅਹੋਮ' ਦੇ ਸੰਸਾਰ ਵਿੱਚ ਹੀ ਵਿਚਾਰਦੇ ਰਹਿੰਦੇ ਹਨ . ਉਹ ਕਦੇ ਭੀ ਖੇੜੇ ਨੂੰ ਪ੍ਰਾਪਤ ਨਹੀਂ ਕਰ ਸਕਦੇ । ਕੀ ਅਹੰਮਵਾਦੀ ਤੇ ਕੀ ਭੋਗਵਾਦੀ ਸ਼ਾ ਇਨ੍ਹਾਂ ਦੋਨਾਂ ਦੇ ਵਿਰੁਧ ਹੈ । ਉਸ ਦਾ ਮਤ ਹੈ ਕਿ ਖੁਸ਼ੀ ਪ੍ਰਾਪਤ ਕਰਨ ਲਈ ਮਨੁਖ ਨੂੰ ਆਪਣੀ ਅਹੰਕਾਰ ਦੀ ਛੋਟੀ ਜਿਹੀ ਦੁਨੀਆਂ ਵਿੱਚੋਂ fਨਿਕਲਣਾ ਪੈਂਦਾ ' ਤੇ ਆਪਣੇ ਆਪ ਨੂੰ ਕਿਸੇ ਅਜਿਹੇ ਆਦਰਸ਼ ਦੇ ਸਪੁਰਦ ਕਰਨਾ ਪੈਂਦਾ ਹੈ ਜਿਸ ਦੇ ਵਿੱਚ ਸਾਰੀ ਮਨੁੱਖ ਜਾਤਿ ਦਾ ਹਿਤ ਹੋਵੇ । 33