ਪੰਨਾ:Alochana Magazine August 1962.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"Happiness then, will be found in loving ourselves in come all-absorbing activity requiring skill and endurance, or in using ourselves up in devotion to a creed or an cause. We are bidden, them, to lift ourselves up out of the selfish little but of vanity and desire which is the self by abcorption in something which is greater than the self. -C.E.M. Joad ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਸੁਸ਼ਟੀ ਦੇ ਸਿਰਜਨਾਤਮਕ ਵਿਕਾਸ ਵਿੱਚ ਔਰਤ ਦਾ ਕੀ ਭਾਗ ਹੈ । ਇਸ ਸਵਾਲ ਦਾ ਜਵਾਬ ਸ਼ਾ ਨੇ ਆਪਣੇ ਨਾਟਕ (Man and Superman) ਦੇ ਦੋਜ਼ਖ ਦੇ ਦ੍ਰਿਸ਼ (Hell Scene) ਵਿੱਚ ਦਿੱਤਾ ਹੈ ਤੇ ਔਰਤ ਦੇ ਭਾਗ ਸੰਬੰਧੀ ਉਸ ਦੇ ਵਿਚਾਰ ਉਸ ਦੇ ਹੋਰ ਨਾਟਕਾਂ ਵਿੱਚ ਭੀ ਲਭ ਜਾਂਦੇ ਹਨ । ਕਦੇ ਕਦੇ ਇਹ ਵਿਚਾਰ ਬੜੇ ਅਦਭੁਤੇ ਜਾਪਦੇ ਹਨ । ਸ਼ਾ ਦਾ ਮਤ ਹੈ ਕਿ ਸ਼ਿਸ਼ਟੀ ਦੇ ਅਰੰਭ ਵਿੱਚ ਕੇਵਲ ਲਿਬ (Lilith) ਜਾਂ ਕਹ ਲਵ ਔਰਤ ਹੀ ਮੌਜੂਦ ਸੀ, ਉਸ ਨਾਲ ਕੋਈ ਆਦਮੀ ਨਹੀਂ ਸੀ । ਫਿਰ ਉਸ ਨੇ ਆਪਣੇ ਆਪ ਨੂੰ ਦੋ ਭਾਗਾਂ ਵਿੱਚ ਵੰਡ ਲੀਤਾ ਇੱਕ ਭਾਗ ਆਪਣੇ ਜਿਹਾ ਹੀ ਤੇ ਦੂਜਾ ਆਦਮ (Adom) ਵਰਗਾ | ਸ਼ਾ ਦਾ ਮਤ ਹੈ ਕਿ ਜੀਵਨ ਨੂੰ ਬਰਕਰਾਰ ਰਖਣ ਦਾ ਤੇ ਜਾਰੀ ਰੱਖਣ ਦਾ ਫਰਜ਼ ਔਰਤ ਨੂੰ ਹੀ ਮਿਲਿਆ ਹੈ । ਮਰਦ ਦਾ ਕੰਮ ਹੈ ਜੀਵਨ ਦੇ ਦੂਜੇ ਅਨੇਕਾਂ ਖੇਤਰਾਂ ਵਿੱਚ ਨਵੀਨ ਨਵੀਨ ਪ੍ਰਾਪਤੀਆਂ ਹਾਸਲ ਕਰਨਾ। ਕਿਉਕਿ (reproduction) ਦਾ ਕੰਮ ਮਨੁੱਖ ਦੇ ਜੁੰਮੇ ਨਹੀਂ ਹੁੰਦਾ, ਇਸ ਲਈ ਉਹ ਆਪਣੀ ਸ਼ਕਤੀ ਦਾ ਪ੍ਰਯੋਗ ਹੋਰ ਖੇਤਰਾਂ ਵਿੱਚ ਕਰ ਸਕਦਾ ਹੈ । ਉਹ ਵੱਡਾ ਕਲਾਕਾਰ ਬਣ ਸਕਦਾ ਹੈ ਜਾਂ ਵੱਡਾ ਦਾਰਸ਼ਨਿਕ ਜਾਂ ਵੱਸ ਵਿਗਿਆਨਕ | ਸ਼ਾ ਦੇ ਅਨੁਸਾਰ ਮਨੁੱਖ ਦੀ ਫਾਲਤੂ ਸ਼ਕਤੀ ਨੇ ਹੀ ਇਹ ਸਾਰੀ ਦੀ ਸਾਰੀ ਸਭਿਅਤਾ ਉਸਾਰੀ ਹੈ । 9 - ਮਨੁੱਖ ਤਰ੍ਹਾਂ ਤਰ੍ਹਾਂ ਦੇ ਸੁਪਨੇ ਲੈਂਦਾ ਹੈ । ਪਰ ਉਹ ਜਲਦੀ ਹੀ ਔਰਤ ਨਾਲ ਸ਼ਾਦੀ ਕਰਕੇ ਉਸ ਦੇ ਅਧੀਨ ਹੋ ਜਾਂਦਾ ਹੈ । ਤੇ ਇਸ ਅਧੀਨਤਾ ਦਾ ਪਰਿਣਾਮ ਕੀ ਹੁੰਦਾ ਹੈ ? ਉਹ ਆਪਣੇ ਸਾਰੇ ਸੂਪਨ ਵਿਸਾਰ ਕੇ ਰੋਟੀ ਕਮਾਉਣ ਦੀ ਚਿੰਤਾ ਕਰਨ ਲੱਗ ਪੈਂਦਾ ਹੈ । ਪਰ ਅਸਾਧਾਰਣ ਪ੍ਰਤਿਭਾ ਦੀ ਕਹਾਣੀ ਵਖਰੀ ਹੈ । ਕਈ ਹਮਰ ਜਾਂ ਸ਼ੈਕਸਪੀਅਰ ਕਦੇ ਭੀ ਔਰਤ ਦੇ ਅਧੀਨ ਨਹੀਂ ਹੁੰਦਾ ਤੇ ਨਿਰੰਤਰ ਆਪਣੀ ਕਲਾ ਦਾ ਜੀਵਨ ਭਰ ਵਿਕਾਸ ਕਰਦਾ ਰਹਿੰਦਾ ਹੈ । ਸੰਸਾਰ ਦੀ ਜਿੰਨੀ ਭੀ ਮਾਨਸਿਕ ਤੇ ਆਧਿਆਤਮਿਕ ਉੱਨਤੀ ਹੈ ਉਸ ਦਾ ਸਮਾਂ ਹੀ ਅਸਾਧਾਰਣ ਤਿਭਾ ਜਾਂ ੨੪