ਪੰਨਾ:Alochana Magazine August 1962.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Genius ਹੈ ਸ਼ਾ ਇਸ ਪ੍ਰਤਿਭਾ ਨੂੰ ਇਸ ਗੱਲ ਦਾ ਅਧਿਕਾਰ ਭੀ ਦੇ ਦੇਂਦਾ ਹੈ ਕਿ ਉਹ ਅਪਣੀ ਔਰਤ ਨੂੰ ਜਿਵੇਂ ਚਾਹੇ ਪ੍ਰਯੋਗ ਵਿੱਚ ਲੈ ਆਵੇ ਉਸ ਦੇ ਪੈਸੇ ਤੇ ਪਲੇ, ਉਸ ਦੇ ਸੌਂਦਰਯ ਨੂੰ ਵੇਚੇ । ਉਹ ਖੁਦ ਭੀ ਕਾਫੀ ਸਾਲਾਂ ਤਕ ਆਪਣੀ ਮਾਂ ਦੀ ਕਮਾਈ ਤੇ ਹੀ ਪਲਿਆ ਸੀ । ਅਸਾਧਾਰਣ ਤਿਭਾ, ਕਿਉਂਕਿ ਆਪਣੇ ਯੁਗ ਦੇ ਕਾਫੀ ਅੱਗੇ ਵਧੀ ਹੁੰਦੀ ਹੈ ਇਸ ਲਈ ਸਾਧਾਰਣ ਲੋਕਾਂ ਦੀ ਸਮਝ ਵਿੱਚ ਨਹੀਂ ਆਉਂਦੀ । ਇਹੋ ਕਾਰਣ ਹੈ ਕਿ ਇਸ ਨੂੰ ਬਹੁਤ ਵਾਰ ਭੁੱਖਾ ਮਰਨਾ ਪੈਂਦਾ ਹੈ ਤੇ ਆਪਣੇ ਯੁਗ ਵਿੱਚ ਖਿਆਤੀ ਪ੍ਰਾਪਤ ਨਹੀਂ ਹੁੰਦੀ | ਪਰ ਇਸ ਵਿੱਚ ਕੋਈ ਸ਼ਕ ਨਹੀਂ ਕਿ ਮਨੁਖ ਦਾ ਭਵਿੱਖ ਇਸ ਅਦੁਤੀ ਪ੍ਰਤਿਭਾ ਦੇ ਹੱਥ ਵਿਚ ਹੀ ਹੈ । ਸ਼ਾ ਦੇ ਕਲਾ ਸੰਬੰਧੀ ਵਿਚਾਰਾਂ ਦੇ ਵਲ ਮੈਂ ਪਹਿਲਾਂ ਹੀ ਸੰਕੇਤ ਕਰ ਚੁਕਿਆ ਹਾਂ । ਉਸ ਦਾ 'ਕਲਾ ਕਲਾ ਲਈ ਸਿਧਾਂਤ ਵਿੱਚ ਰੱਤੀ ਭਰ ਭੀ ਵਿਸ਼ਵਾਸ਼ ਨਹੀਂ । ਉਹ ਖੁਦ ਆਪਣੀ ਕਲਾ ਨੂੰ ਆਪਣੀ ਵਿਚਾਰਧਾਰਾ ਅਭਿਵਿਅਕਤ ਕਰਨ ਲਈ ਵਰਤਦਾ ਹੈ । ਇਹ ਵਿਚਾਰਧਾਰਾ ਸਿਰਜਨਾਤਮਕ ਵਿਕਾਸ (Creative Evolution) ਦੀ ਹੈ ਤੇ ਉਸ ਦੇ ਦੋ ਨਾਟਕਾਂ :- “Man And Superman' ਤੇ “Back to Methuselak' ਵਿੱਚ ਬਹੁਤ ਚੱਜੀ ਤਰ੍ਹਾਂ ਵਿਅਕਤ ਹੋਈ ਹੈ । ਸ਼ਾ ਤੇ ਸ਼ੈਕਸਪੀਅਰ ਵਿੱਚ ਇੱਕ ਵੱਡਾ ਭੇਦ ਇਹ ਹੈ ਕਿ ਜਦ ਸ਼ਾ ਦੇ ਪਾਤਰ ਬਹੁਤ ਦਫਾ ਆਪਣੇ ਸਿਰਜਨਹਾਰ ਦੇ ਵਿਚਾਰ ਦਸ ਕੇ ਤਰ ਜਾਂਦੇ ਹਨ, ਸ਼ੈਕਸਪੀਅਰ ਦੇ ਪਾਤਰਾਂ ਦਾ ਆਪਣਾ ਆਪਣਾ ਜੀਵਨ-ਦਰਸ਼ਨ ਹੈ ਤੇ ਨਿਜੀ ਿਵਅਕਤਿਤ ਹੁੰਦਾ ਹੈ । ਸ਼ੈਕਸਪੀਅਰ ਨੇ ਸ਼ਾ ਦੀ ਤਰ੍ਹਾਂ ਕਿਸੇ ਭੀ ਵਿਕਾਸਵਾਦ ਦਾ ਸਿਧਾਂਤ ਨਹੀਂ ਘੜਿਆ ਤੇ ਜਿਸ ਅਰਥ ਵਿੱਚ ਸ਼ਾ ਇੱਕ ਦਾਰਸ਼ਨਿਕ ਹੈ, ਸ਼ੈਕਸਪੀਅਰ ਉੱਕਾ ਹੀ ਕਿਸੇ ਸੀਮਿਤ ਪੂਰਨਿਸ਼ਚਿਤ ਦਰਸ਼ਨ ਦੀ ਮਦਦ ਨਹੀਂ ਲੈਂਦਾ। ਸ਼ਾ ਦੀ ਦ੍ਰਿਸ਼ਟੀ ਵਿੱਚ ਸਰਵੋਤਮ ਕਲਾ ਉਹ ਹੀ ਹੈ ਜਿਹੜੀ ਮਨੁਖ ਦੇ ਵਿਕਾਸ ਵਿੱਚ ਮਦਦ ਦੇਵੇ । ਇਸੇ ਲਈ ਉਹ ਰੋਮਾਂਟਿਕ ਕਲਾ ਦਾ ਬਹੁਤ ਵੱਡਾ ਦੁਸ਼ਮਨ ਹੈ-ਉਸ ਕਲਾ ਦਾ ਜਿਹੜੀ ਹੁਸੀਨ ਔਰਤ ਦੇ ਬੁਲਾਂ ਤੇ ਲਫ਼ਾ ਤਕ ਹੀ ਸੀਮਿਤ ਰਹੇ ਤੇ ਦਿਨ ਰਾਤ ਉਸ ਦੀਆਂ ਅਦਾਵਾਂ ਤੇ ਹੀ ਡੁਲਦੀ ਰਹੇ । ਸ਼ਾ ਨੇ ਆਪਣੀ ਨਾਟ-ਰਚਨਾ ਦੇ ਆਰੰਭ ਵਿੱਚ ਇਬਸਨ (Ibsen) ਦਾ ਪੱਲਾ ਇਸ ਲਈ ਫੜਿਆ ਸੀ ਕਿਉਂਕਿ ਉਸ ਨੇ ਭੀ ਰ ਮਾਂਟਿਕ ਕਲਾ ਦੇ ਵਿਰੁਧ ਆਵਾਜ਼ ਬੁਲੰਦ ਕੀਤੀ ਸੀ । ਔਰਤ ਦੀ ਸਦਾ ਹੀ ਪ੍ਰਸ਼ੰਸਾ ਕਰਦੇ ਰਹਿਣਾ ਸਿਰਜਨਾਤਮਕ ਵਿਕਾਸ (Creative Evoltation) ਨੂੰ ਰੋਕਣਾ ਹੈ, ਸ਼ਾਂ ਦੇ ਮੁਤ ਵਿੱਚ ਇਹੋ ਕਾਰਣ ਹੈ ਕਿ ਸ਼ਾ ਦੇ ਸਾਰੇ ਨਾਟ-ਸਾਹਿੱਤ ਵਿੱਚ ਉਨਾਂ ਕਵੀਆਂ ਤੇ รน