ਪੰਨਾ:Alochana Magazine August 1962.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਨੁੱਖਾਂ ਦਾ ਰੱਜ ਕੇ ਮਖੌਲ ਉੜਾਇਆ ਗਇਆ ਹੈ ਜਾਂ ਔਰਤ ਦੇ ਝੂਠੇ ਗੁਣ ਗਾਉਂਦੇ ਰਹਿੰਦੇ ਹਨ । ਤੇ ਦੂਜੀ ਤਰਫ ਔਰਤ ਦੇ ਇਸ ਭੁਲੇਖੇ ਦਾ ਕਿ ਮਨੁੱਖ ਉਸ ਦੀ ਛੋਟੀ ਜਿਹੀ ਇੱਛਾ ਪੂਰੀ ਕਰਨ ਲਈ ਆਪਣਾ ਜੀਵਨ ਤਕ ਭੀ ਕੁਰਬਾਨ ਕਰ ਸਕਦਾ ਹੈ, ਪਰਦਾਫਾਸ਼ ਕੀਤਾ ਗਇਆ ਹੈ । ਸ਼ਾ ਦੇ ਇੱਕ ਨਾਟਕ The Apple Cart ਵਿੱਚ ਇੱਕ ਨਾਰੀ-ਪਾਤਰ ਹੈ Orinthian | Orinthian ਬਹੁਤ ਚਾਹੁੰਦੀ ਹੈ ਕਿ ਰਾਜਾ Magnus ਆਪਣੀ ਪਤਨੀ ਨੂੰ ਛੱਡ ਕੇ ਉਸ ਨੂੰ ਆਪਣੀ ਮਲਕ ਬਣਾ ਲਵੇ । ਉਹ ਉਸ ਨੂੰ ਤਰਾਂ ਤਰਾਂ ਦੇ ਝਾਂਸੇ ਦੇਦੀ ਹੈ ਕਹਿੰਦੀ ਹੈ ਕਿ ਉਹ ਗੋਭੀ ਦੇ ਫੁੱਲ ਨੂੰ ਛੱਡ ਕੇ ਗੁਲਾਬ ਨੂੰ ਅਪਣਾ ਲਵੇ । ਪਰ ਮੈਗਨਸ (Magnus) ਬੜੇ ਸੁਲਝੇ ਹੋਏ ਦਿਮਾਗ ਦਾ ਬੰਦਾ ਹੈ । ਕਹਿੰਦਾ ਹੈ ਕਿ ਇਹ ਠੀਕ ਹੈ ਕਿ ਅਜ ਤੂੰ ਗੁਲਾਬ ਹੈ, ਪਰ ਕੁਲ ਨੂੰ ਭੀ ਗੋਤ ਹੀ ਬਣ ਜਾਣਾ ਹੈ । ਤੂੰ ਆਪਣੀ ਥਾਂ ਤੇ ਠੀਕ ਹੈਂ ; ਤੇ ਮੇਰੀ ਮਲਕਾ ਆਪਣੀ ਥਾਂ ਤੇ । ਨਾ ਤੇ ਉਸ ਦੀ ਥਾਂ ਲੈ ਸਕਦੀ ਹੈ, ਤੇ ਨਾ ਉਹ ਤੇਰੀ । ਸਾਨੂੰ ਚਾਹੀਦਾ ਹੈ ਕਿ ਅਸੀਂ ਚੰਗੇ ਤਰੀਕੇ (good manners) ਵਰਤੀਏ । • Man and Superman' ਨਾਟਕ ਵਿੱਚ Octavius ਨਾਂ ਦੇ ਕਵੀ ਨੂੰ ਰੱਜ ਕੇ ਵਿਅੰਗ ਦਾ ਕੇਦ ਬਣਾਇਆ ਗਇਆ ਹੈ । ਸਾਡੇ ਪੰਜਾਬੀ ਦੇ ਰਵਾਇਤੀ ਪੁਰਾਣੇ ਢੰਗ ਦੇ ਕਵੀਆਂ ਨੂੰ ਇੱਕ ਗੱਲ ਜ਼ਰੂਰ ਸ਼ਾ ਤੋਂ ਸਿੱਖਣੀ ਚਾਹੀਦੀ ਹੈ ਤੇ ਉਹ ਇਹ ਹੈ ਕਿ ਰੋਮਾਂਟਿਕ ਕਲਾ ਦਾ ਯੁਗ ਖਤਮ ਹੋ ਗਇਆ ਤੇ ਇਸ਼ਕੀਆ, ਯੌਨ-ਸੰਬੰਧੀ ਰਚਨਾਵਾਂ ਦੇ ਰਾਹੀਂ ਮਨੁੱਖੀ ਵਿਕਾਸ ਵਿੱਚ ਕਿਸੀ ਤਰ੍ਹਾਂ ਦੀ ਭੀ ਮਦਦ ਨਹੀਂ ਮਿਲ ਸਕਦੀ ਤੇ ਸਗੋਂ ਉਹ ਇਸ ਦੇ ਰਾਹ ਵਿੱਚ ਰੁਕਾਵਟ ਹੀ ਹਨ । ਆਧੁਨਿਕ ਸੈਕਸ ਨਾਲ ਭਰਪੂਰ ਸਾਹਿੱਤ ਦੇ ਯੁਗ ਵਿੱਚ ਸ਼ਾ ਦੇ ਸੰਕਸ-ਰਹਿਤ ਨਾਟਕਾਂ ਦੀ ਇੱਕ ਆਪਣੀ ਹੀ ਨਿਵੇਕਲੀ ਥਾਂ ਹੈ । ਉਹ ਪਾਠਕ ਨੂੰ ਆਪਣੀ ਪਹਲੀ . ਪੰਗਤੀ ਨਾਲ ਹੀ ਦਿਮਾਗ ਦੇ ਸਤਰ ਤੇ ਉਠਾ ਦੇਂਦੀ ਹੈ । - ਸ਼ਾਂ ਦੇ ਨਾਟਕਾਂ ਵਿੱਚ ਨਿਰੰਤਰ ਇੱਕ ਸੰਘਰਸ਼ ਰਹਿੰਦੇ ਹੈ ਤੇ ਇਹ ਸੰਘਰਸ਼ ਹੈ ਜ਼ਮੀਰ (Conscience' ਤੇ ਰਿਵਾਜ (Custom) ਵਿੱਚ । ਇਹੋ ਸੰਘਰਸ਼ ਵਿਸ਼ਯ ਸ਼ਾ ਦੇ ਸਭ ਤੋਂ ਪ੍ਰਸਿੱਧ ਨਾਟਕ Saint Joan ਦਾ ਹੈ । Joan ਆਪਣੀ ਆਤਮਾ ਦੀ ਆਵਾਜ਼ ਨੂੰ ਅਧਿਕ ਮਹਤ ਦੇ’ਦੀ ਹੈ । ਉਸ ਨੂੰ ਕੈਥੋਲਿਕ ਚਰਚ (Catholic Churcl) ਤੇ ਉਸ ਦੇ ਪ੍ਰਤਿਨਿਧੀਆਂ ਨਾਲ ਸੰਘਰਸ਼ ਕਰਨਾ ਪੈਂਦਾ ਹੈ । ਚਰਚ ਰਿਵਾਜ (Custom) ਦਾ ਹੀ ਇੱਕ ਰੂਪ ਹੈ । Joan ਦਾ ਪਤਨ ਜ਼ਰੂਰ ਹੁੰਦਾ ਹੈ-- ਪਰ ਕੇਵਲ ਉਸ ਦੇ ਸ਼ਰੀਰ ਦਾ ਹੀ । ਪਰ ਉਸ ਦੀ ਆਤਮਾ ਦੀ ਅਵਾਜ਼ -ਵਿਅਕਤੀ ਸੁਤੰਤਾ ਦੀ ਆਵਾਜ਼ ਕਦੇ ਭੀ ਬੰਦ ਨਹੀਂ ਹੋ ੩੬