ਜਿਸ ਗਲ ਕਰਕੇ ‘ਰੰਥ` ਦੇ ਉਪਦੇਸ਼ਾਂ ਵਿਚ ਕੋਈ ਸਿਰਜਨਾਤਮਕ ਸ਼ਕਤੀ ਨਹੀਂ, ਉਹ ਉਸਦੇ ਵਿੱਚ ਸਾਕਾਰ ਹੋਣ ਵਾਲੇ ਧਰਮ ਨੂੰ ਇੱਕ ਮਿਸ਼ਿਤ ਸੰਪ੍ਰਦਾਯ ਦਾ ਰੂਪ ਦੇ ਦੇਣਾ ਹੈ । ਇਹ ਇੱਕ ਐਸੀ ਬਿਰਤੀ ਦਾ ਲਖਾਇਕ ਹੈ ਜੋ ਦੇਵ-ਵਾਦ, ਸਰਵਾਤਮਵਾਦ, ਈਸ਼ਵਰੀਯ ਪਰਸ਼ਵਾਦ ਤੇ ਅਰੁਸਵਾਦ ਤੇ ਪਰਮੇਸ਼ਵਰ ਦਾਰਾ ਖਿਮਾ ਕਰ ਦਿਤੇ ਜਾਣ ਦਾ ਦ੍ਰਿੜ ਵਿਸ਼ਵਾਸ਼ ਤੇ ਨਿਰਵਾਣ ਪ੍ਰਤਿ ਤੀਬਰ ਅਭਿਲਾਸ਼ਾ ਵਿਚਾਲੇ ਲਟਕਿਆ ਕਰਦੀ ਹੈ । ਇਸ ਪ੍ਰਕਾਰ ਦੇ ਕਈ ਲੇਖਕਾਂ ਨੇ “ਗੁਰੂ ਗ੍ਰੰਥ ਸਾਹਿਬ” ਸੰਬੰਧੀ ਸਿਖ ਧਰਮ ਦੇ ਪੈਰੋਕਾਰਾਂ ਦੇ ਗਿਆਨ ਤਕ ਦੀ ਚਰਚਾ ਕੀਤੀ ਹੈ । ਇੱਕ ਹੋਰ ਪੱਛਮੀ ਵਿਦਵਾਨ ਦਾ ਕਹਿਣਾ ਹੈ : “ਸਿਖ ਧਰਮ ਦੇ ਅਨੁਯਾਈ ‘ਗੰਥ` ਨੂੰ ਆਪਣੇ ਲਈ ਅੰਤਿਮ ਪ੍ਰਮਾਣ ਮੰਨਦੇ ਹਨ । ਪਰ ਅਸਲ ਵਿੱਚ ਉਹ ਇਸ ਪੁਸਤਕ ਪ੍ਰਤਿ ਲਾਪਰਵਾਹੀ ਦਾ ਹੀ ਭਾਵ ਰਖਦੇ ਹਨ ਅਤੇ ਉਨ੍ਹਾਂ 'ਚੋਂ ਘਟ ਤੋਂ ਘਟ ੧੦ ਤਿਸ਼ਤ ਆਪਣੇ ਪਵਿਤ੍ਰ ਧਰਮ ਗੰਥ ਸੰਬੰਧੀ ਕੋਈ ਗਿਆਨ ਨਹੀਂ ਰਖਦੇ ।’’ 1 ਮੈਕਾਲਿਫ ਨੇ ਭੀ ਇਹ ਗਲ ਕਿਸੇ ਹੋਰ ਢੰਗ ਨਾਲ ਕਹੀ ਹੈ ਤੇ ਇਸ ਸੰਬੰਧ ਵਿੱਚ ਇਹ ਭੀ ਦਸਿਆ ਹੈ ਕਿ ਇਸਦਾ ਅਸਲ ਕਾਰਣ ਕੀ ਹੋ ਸਕਦਾ ਹੈ । ਇੱਕ ਵਾਰ ਭਾਸ਼ਣ ਦੇਦੇ ਹੋਏ ਉਨ੍ਹਾਂ ਸਿੱਖ ਧਰਮ ਦੇ ਪੈਰੋਕਾਰਾਂ ਸੰਬੰਧੀ ਕਹਿਆ ਸੀ : ਬੜੇ ਦੁਖ ਨਾਲ ਮੈਂ ਇਹ ਗਲ ਮੰਨਦਾ ਹਾਂ ਕਿ ਸਿੱਖਾਂ ਵਿਚੋਂ ਬਹੁਤਿਆਂ ਦਾ ਆਚਰਣ ਆਪਣੇ ਧਾਰਮਿਕ ਨਿਯਮਾਂ ਤੋਂ ਉਲਟ ਵਿਖਾਈ ਦੇਂਦਾ ਹੈ । ਜਿਸ ਭਾਸ਼ਾ ਵਿੱਚ ਇਨ੍ਹਾਂ ਦੇ ਧਰਮ ਗ੍ਰੰਥ ਦੀ ਰਚਨਾ ਹੋਈ ਹੈ ਉਸਦੇ ਜਾਣੂ ਅਜ ਕਲ ੨੫ ਕਿ ਸ਼ਤ ਤੋਂ ਵਧ ਨਹੀਂ ਮਿਲਣਗੇ ਤੇ ਇਹ ਗਿਣਤੀ ਭੀ ਸ਼ਾਇਦ ਵਧ ਹੀ ਹੈ । ਆਪਣੇ ਇਸ ਕਥਨ ਨੂੰ ਉਨ੍ਹਾਂ ਆਪਣੀ ਪੁਸਤਕ ‘ਦੀ ਸਿਖ ਰਿਲਿਜਨ' ਦੀ ਭੂਮਿਕਾ ਲਿਖਦੇ ਵੇਲੇ ਭੀ ਦੁਹਰਾਇਆ ਹੈ । ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਤੇ ਵਿਆਖਿਆ ਕਰਨ ਵਾਲੇ ਬਹੁਗਿਣਤੀ ਵਿੱਚ ਨਹੀਂ ਮਿਲਦੇ ਅਤੇ ‘ਇਹ ਕਹਣਾ ਭੀ ਅਤਿ-ਕਥਨੀ ਨਹੀਂ ਹੋਵੇਗਾ ਕਿ ਐਸੇ ਲੋਕ ਦੁਨੀਆਂ ਵਿੱਚ ੧੦ t ਮਾਨਿਅਰ ਵਿਲੀਅਮਜ਼ : ਬਾਹਮਣਿਜ਼ਮ ਐਂਡ ਹਿੰਦੂਇਜ਼ਮ ਆਦਿ, ਪੰ: ੧੭੭ ।
ਪੰਨਾ:Alochana Magazine August 1962.pdf/4
ਦਿੱਖ