ਪੰਨਾ:Alochana Magazine August 1962.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਿਆਰਾ ਸਿੰਘ ਪਦਮ ਆਜ਼ਾਦੀ ਪਿਛੋਂ ਦਾ ਪੰਜਾਬੀ ਸਾਹਿਤ ਆਜ਼ਾਦੀ ਨਾਲ ਕਿੰਨਾ ਕੁਝ ਆਇਆ ਤੇ ਅੰਗ੍ਰੇਜ਼ਾਂ ਨਾਲ ਕਿੰਨਾ ਕੁਝ ।ਇਆ, ਇਸ ਦਾ ਨਿਸ਼ਚਿਤ ਨਿਰਣਯ ਤਾਂ ਸ਼ਾਇਦ ਕਠਿਨ ਹੋਵੇ, ਪਰ ਅੰਗ੍ਰੇਜ਼ੀ ਹੋ ਜਾਣ ਨਾਲ ਜੋ ਲੋਕ-ਭਾਸ਼ਾਵਾਂ ਨੂੰ ਰਾਜਗੱਦੀ ਮਿਲਣ ਦਾ ਮੌਕਾ ਬਣਿਆ, ਹ ਇਕ ਬਹੁਤ ਵੱਡੀ ਘਟਨਾ ਹੈ । ਜਿਸ ਤਰ੍ਹਾਂ ਆਜ਼ਾਦੀ ਦੇ ਆਉਣ ਨਾਲ ਦੇਸ ਵਿੱਚ ਬੁਨਿਆਦੀ ਤੌਰ ਤੇ ਕ ਤਬਦੀਲੀ ਆਈ ਹੈ, ਉਸੇ ਤਰਾਂ ਇਸ ਪਰਿਵਰਤਨ ਦਾ ਸਾਹਿਤ ਉਤੇ ' ਬੜਾ ਗਹਿਰਾ ਅਸਰ ਹੋਇਆ ਹੈ । ਉਂਕਿ ਇਹ ਸੁਤੰਤਾ ਵਾਲੀ ਤਬਦੀਲੀ ਜਾਬ ਦੀ ਵੰਡ ਕਾਰਣ ਖੂਨ ਨਾਲ ਲਥੂ ਪਬੂ ਹੋ ਕੇ ਅਵਤਰੀ । ਇਸ ਕਰ ਕੇ ਸ ਨੇ ਸਾਡੇ ਸਾਹਿਤ ਵਿੱਚ ਇਕ ਦਮ ਇਕ ਤਰ੍ਹਾਂ ਦੀ ਗਹਰੀ ਵੇਦਨਾ ਨੂੰ 5ਮ ਦਿਤਾ, ਜੋ ਕਿ ਵਿਛੜੇ ਸਾਥੀਆਂ, ਵਿਛੜੀ ਧਰਤੀ ਤੇ ਤੌੜੀ ਮਰੋੜੀ ਗਈ ਝੀ ਪੰਜਾਬੀਅਤ ਲਈ ਸੀ । ਸੋ, ਸਾਡੇ ਸਾਹਿਤਕਾਰਾਂ ਦਾ ਰੁਜਹਾਨ ਜਿਥੇ ਜ਼ਾਦੀ ਦੇ ਆਗਮਨ ਨਾਲ ਫੌਰਨ ਕਈ ਹੋਰ ਪਾਸਿਆਂ ਵਲ ਜਾਣਾ ਸੰਭਵ ਸੀ, ] ਕੁਝ ਅਰਸੇ ਲਈ ਇਸੇ ਹੱਤਿਆ-ਕਾਂਡ ਦੇ ਡੂੰਘੇ ਅਸਰ ਹੇਠ ਵਿਚਰਦਾ ਹਆ । ਚੁਨਾਂਚ ੧੯੪੭ ਦੇ ਖੂਨੀ ਘਲੂਘਾਰੇ ਤੋਂ ਬਾਅਦ ਦਾ ਪੰਜ ਸੱਤ ਰੂਆਂ ਦਾ ਸਾਹਿਤ ਬਹੁਤਾ ਇਨ੍ਹਾਂ ਘਟਨਾਵਾਂ ਤੋਂ ਪ੍ਰਭਾਵਿਤ ਹੋ ਕੇ ਰਚਿਆ ਇਆ ਹੈ । ਇਸ ਵਿੱਚ ਜਿਥੇ ਉਜਾੜੇ ਤੇ ਮਨੁੱਖ ਦੇ ਵਹਸ਼ੀਪਣ ਦੇ ਭਯਾਨਕ ਤਰ ਮਿਲਦੇ ਹਨ, ਉਥੇ ਨਾਲ ਹੀ ਪੰਜਾਬੀਅਤ ਦੀ ਗਹਰੀ ਸਾਂਝ ਦੇ ਭੀ 7 ਪੱਖ ਦਰਸਾਏ ਗਏ ਹਨ । ਸਾਹਿਤਕਾਰਾਂ ਇਸ ਘਟਨਾ ਨੂੰ ਕਿਵੇਂ ਅਨੁਭਵ ਤਾ ਤੇ ਇਸ ਦਾ ਸਾਡੇ ਸਾਹਿਤ ਦੇ ਨਵੇਂ ਕਾਂਡ ਦੇ ਆਰੰਭ ਵਿੱਚ ਕੀ ਰ ਪਇਆ, ਇਸ ਦਾ ਅਨੁਮਾਨ ਅੰਮ੍ਰਿਤਾ ਦੀ ਉਸ ਕਵਿਤਾ ਤੋਂ ਕੁਝ ਕੁਝ 5 ਸਕੇਗਾ, ਜੋ ਉਸ ਵਾਰਸ ਨੂੰ ਸੰਬੋਧਨ ਕਰ ਕੇ ਲਿਖੀ ਹੈ : ਅਜ ਆਖਾਂ ਵਾਰਸ ਸ਼ਾਹ ਨੂੰ, ਕਿਤੋਂ ਕਬਰਾਂ ਵਿਚੋਂ ਬੋਲ । ਤੇ ਅਜ ਕਿਤਾਬੇ ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ ।