ਪੰਨਾ:Alochana Magazine August 1962.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੰਮ੍ਰਿਤਾ ਪ੍ਰੀਤਮ : ਚੇਤਰ ਦਾ ਵਣਜਾਰਾ ਆਇਆ, ਬ੍ਰਚਕੀ ਮੋਢੇ ਚਾਈ ਵੇ ! ਅਸਾਂ ਵਿਹਾਜੀ ਪਿਆਰ ਕਬੂਰੀ, ਵੇਂਹਦੀ ਰਹੀ ਲੁਕਾਈ ਵੇ । ਸਾਡਾ ਵਜਣ ਮੁਬਾਰਕ ਸਾਨੂੰ ਕਲ੍ਹ ਹਸਦੀ ਸੀ ਜਿਹੜੀ ਦੁਨੀਆਂ, ਉਹ ਦੁਨੀਆਂ ਅੱਜ ਸਾਡੇ ਕੋਲੋਂ, ਚੁਟਕੀ ਮੰਗਣ ਆਈ ਵੇ । ਬਿਰਹਾ ਦਾ ਇਕ ਖਰਲ ਬਲੌਰੀ, ਜਿੰਦੜੀ ਦਾ ਅਸਾਂ ਮਾਂ ਪੀਠਾ, · ਰੋਜ਼ ਰਾਤ ਨੂੰ ਅੰਬਰ ਆ ਕੇ, ਮੰਗਦਾ ਬਿਕ ਸਲਾਈ ਵੇ । ਦੋ ਅੱਖੀਆਂ ਦੇ ਪਾਣੀ ਅੰਦਰ, ਕਲ ਅਸਾਂ ਕੁਝ ਸੁਪਨੇ ਘੋਲੇ, ਇਹ ਧਰਤੀ ਅੱਜ ਸਾਡੇ ਵਿਹੜੇ, ਚੁੰਨੀ ਰੰਗਣ ਆਈ ਵੇ । ਕੱਕ ਕਾਣ ਦੀ ਝੁਗੀ ਸਾਡੀ, ਜਿੰਦ ਦਾ ਮੂੜਾ ਕਿਥੇ ਡਾਹੀਏ, ਸਾਡੇ ਘਰ ਅੱਜ ਯਾਦ ਤੇਰੀ ਦੀ, ਚਿਣਗ ਪ੍ਰਾਹੁਣੀ ਆਈ ਵੇ ! ਸਾਡੀ ਅੱਗ ਮੁਤਾਰਕ ਸਾਨੂੰ, ਜੋ ਸਾਡੇ ਆਇਆ, ਉਸ ਨੇ ਅੱਜ ਇਕ ਕਲਾ ਮੰਗ ਕੇ, ਅਪਣੀ ਅੱਗ ਸੁਲਘਾਈ ਵੇ ! ਇਸੇ ਤਰ੍ਹਾਂ ਪ੍ਰੀਤਮ ਸਿੰਘ ਸਫੀਰ ਤੇ ਬਾਵਾ ਬਲਵੰਤ ਆਦਿ ਹੋਰ ਪੌਢ ਕਵੀਆਂ ਦੀਆਂ ਰਚਨਾਵਾਂ ਪਾਠਕਾਂ ਨੂੰ ਸੰਤੁਸ਼ਟਤਾ ਦੇਂਦੀਆਂ ਹਨ । ਜਿਥੋਂ ਤਕ ਵਿਸ਼ੇ-ਵਸਤੁ ਦਾ ਸੰਬੰਧ ਹੈ, ਉਹ ਭੀ ਕਾਫ਼ੀ ਵਿਸ਼ਾਲਤਾ ਵਾਲਾ ਤੇ ਸੰਤੋਸ਼ਜਨਕ ਹੈ । ਪੁਰਾਣੀਆਂ ਪਰੰਪਰਾਗਤ ਲੀਹਾਂ ਦੀ ਥਾਂ ਬਿਲਕੁਲ ਆਧੁਨਿਕਤਮ ਵਿਸ਼ਯ ਪਿੜ ਮੱਲ ਰਹੇ ਹਨ । ਪਹਲੇ ਕੇਵਲ ਸੁੰਦਰਤਾ ਦਾ ਵਰਣਨ, ਪ੍ਰਕ੍ਰਿਤੀ ਚਿਣ, ਪ੍ਰੇਮ-ਨਿਰੂਪਣ ਜਾਂ ਕਿਸੇ ਦੀ ਉਸਤਤ ਹੀ ਕਵਿਤਾ ਦੇ ਅਤਿ ਪਿਆਰੇ ਵਿਸ਼ਯ ਸਨ ਪਰੰਤੂ ਨਵੇਂ ਯੁੱਗ ਦੀਆਂ ਲੋੜਾਂ ਨੇ ਕਵਿਤਾ ਨੂੰ ਹੋਰ ਲੋੜੀਂਦੇ ਮਾਮਲਿਆਂ ਬਾਰੇ ਰੋਸ਼ਨੀ ਅਤੇ ਪ੍ਰੇਰਣਾ ਦੇਣ ਲਈ ਸੱਦਾ ਦਿਤਾ ਹੈ ਤਾਂਕਿ ਜੀਵਨ ਦੀ ਗਡੀ ਇਸ ਪਾਸਿਓਂ ਭੀ ਉਤਸ਼ਾਹ ਲੈਂਦੀ ਰਹੇ । ਜ਼ਮਾਨੇ ਦੀਆਂ ਅਜਿਹੀਆਂ ਪ੍ਰਮੁੱਖ ਬਿਤੀਆਂ ਸਾਹਿੱਤ ਵਿੱਚ ਇਉਂ ਘੁਲ ਮਿਲ ਰਹੀਆਂ ਹਨ ਜਿਵੇਂ ਕਿ ਇਹ ਕੋਈ ਓਪਰੀਆਂ ਚੀਜਾਂ ਨਹੀਂ ਹੁੰਦੀਆਂ, ਇਨ੍ਹਾਂ ਵਿਚ ਕੁਝ ਕੁ ਦਾ ਬਿਉਰਾ ਇਉਂ ਹੈ :- ੧. ਸਾਮਾਜਿਕ ਚੇਤਨਾ ੨. ਯਥਾਰਥਵਾਦੀ ਦ੍ਰਸ਼ਟਿਕੋਣ ੩, ਮਾਨਸਕ ਆਪੇ ਦਾ ਵਿਸ਼ਲੇਸ਼ਨ ੪. ਬਧਿਕ ਅੰਸ਼ ਦੀ ਪ੍ਰਧਾਨਤਾ ੫. ਅੰਤਰ-ਰਾਜ਼ਯ ਮਸਲਿਆਂ ਦਾ ਨਿਰੂਪਣ 9 ( ੪੨