ਪੰਨਾ:Alochana Magazine August 1962.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੇਕਰ ਅਸੀਂ ਪੰਜਾਬੀ ਸਾਹਿਤ ਦੀ ਉਨਤੀ ਵਿੱਚ ਸਾਹਿਤ ਸਭਾਵਾਂ ਵਲੋਂ ਪਾਏ ਜਾ ਰਹੇ ਹਿੱਸੇ ਦਾ ਜ਼ਿਕਰ ਨਾ ਕਰਦੇ ਤਾਂ ਇਹ ਭੁਲ ਹੋਵੇਗਾ । ਆਜ਼ਾਦੀ ਤੋਂ ਪਿਛੋਂ ਜਿਥੇ ਸਰਕਾਰ ਨੇ ਵਿਉਂਤਬੰਦੀ ਨਾਲ ਪੰਜਾਬੀ ਦੇ ਵਿਕਾਸ ਲਈ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਹੈ, ਉਥੇ ਸਹਿਤ-ਪ੍ਰੇਮੀ ਲੋਕਾਂ ਨੇ ਭੀ ਥਾਂ ਥਾਂ ਸਾਹਿਤ-ਸਭ ਬਣਾ ਕੇ ਇਸ ਯੁਗ ਵਿੱਚ ਯੋਗ ਹਿੱਸਾ ਪਾਇਆ ਹੈ । ਇਨ੍ਹਾਂ ਜਥੇਬੰਦੀਆਂ ਵਿਚੋਂ ਪੰਜਾਬੀ ਸਾਹਿਤ ਅਤੇ 'ਡਮੀ ਲੁਧਿਆਣਾ, ਕੇਂਦਰੀ ਲੇਖਕ ਸਭਾ ਜਲੰਧਰ, ਪੰਜਾਬੀ ਸਾਹਿਤ ਸਭਾ ਬਰਨਾਲਾ ਤੇ ਪੰਜਾਬੀ ਸਾਹਿਤ ਸਭਾ ਰਾਮਪੁਰ ਆਦਿ ਦੇ ਨਾਮ ਵਰਣਨ ਯੋਗ ਹਨ । ਸਾਹਿਤ ਅਕਾਡਮੀ ਦਿੱਲੀ ਨੇ 9 ਕਈ ਵਧੀਆ ਪੁਸਤਕਾਂ ਪੰਜਾਬੀ ਵਿਚ ਪ੍ਰਕਾਸ਼ਿਤ ਕਰ ਕੇ ਅਸਾਨੂੰ ਰਿਣੀ ਬਣਾਇਆ ਹੈ । ਪੰਜਾਬੀ ਸਾਹਿੱਤ ਅਕਾਡਮੀ ਦੀਆਂ ਪ੍ਰਕਾਸ਼ਿਤ ਪੁਸਤਕਾਂ ਦੀ ਸੂਚੀ ਸਾਥੋਂ | ਮੁਫ਼ਤ ਮੰਗਵਾਉ ।