ਪੰਨਾ:Alochana Magazine August 1962.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈਰਾਨੀ ਦੀ ਗੱਲ ਹੈ ਕਿ ਉਪਰੋਕਤ ਸਾਂ ਪ੍ਰਦਾਯਕ ਭਾਸ਼ਾ ਤੇ ਸ਼ੈਲੀ ਸੰਬੰਧੀ ਕਈ ਪ੍ਰਕਾਰ ਦੀਆਂ ਔਕੜਾਂ ਹੁੰਦੇ ਹੋਏ ਭੀ ਡਾ: ਵਿਲਸਨ ਤੇ ਡਾ: ਹੀਰ ਜਿਹੇ ਵਿਦੇਸ਼ੀ ਲੇਖਕਾਂ ਨੂੰ ਆਪਣੀ 'ਗੁਰੂ ਗ੍ਰੰਥ' ਸੰਬੰਧੀ ਜਾਣਕਾਰੀ ਵਿੱਚ ਕਿਦਾਂ ਸਫਲਤਾ ਪ੍ਰਾਪਤ ਹੋਈ । ਅਚੰਭੇ ਦੀ ਗੱਲ ਹੈ ਕਿ ਕਿਵੇਂ ਇੱਕ ਨੇ ਈਸ਼ਵਰ ਨੂੰ ਸਿੱਖ ਧਰਮ ਅਨੁਸਾਰ ‘ਕਰੀ-ਕਲਪਨਾ’ ਨਾਲ ਮੇਲਿਆ ਤੇ ਦੂਜੇ ਨੇ ਕਿਸੇ “ਮਿਤ ਸੰਪ੍ਰਦਾਯ' ਦੀ ਰੂਪ-ਰੇਖਾ ਦਾ ਅਨੁਮਾਨ ਲਾ ਲਇਆ। ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਲਕ ‘ਗੁਰੂ ਗ੍ਰੰਥ’ ਬਾਰੇ ਨਿਰੰਤਰ ਅਭਿਆਸ ਖੁਦ ਨਹੀਂ ਕਰ ਸਕੇ ਤੇ ਨਾ ਹੀ ਇਸਦੇ ਬਾਰੇ ਕੋਈ ਨਿਸ਼ਚਿਤ ਵਿਚਾਰ-ਧਾਰਾ ਬਣਾ ਸਕੇ ਹਨ । ਇਨ੍ਹਾਂ ਨੇ ਸੁਣੀਆਂ ਸੁਣਾਈਆਂ ਗੱਲਾਂ ਨੂੰ ਪ੍ਰਮਾਣਿਕ ਮੰਨ ਕੇ ਆਪਣਾ ਨਿਰਣਯ ਕਰ ਲਇਆ ਜਾਪਦਾ ਹੈ ਤੇ ਇਸ ਗੱਲ ਵਲ ਕੋਈ ਧਿਆਨ ਨਹੀਂ ਦਿਤਾ ਕਿ ਇਸ ਕਾਰਣ ਕਿੰਨੇ ਭਰਮ-ਭੁਲੇਖੇ ਤੇ ਸ਼ੰਕਾ-ਜਨਕ ਵਿਚਾਰ ਫੈਲ ਸਕਦੇ ਹਨ । ਕਿਸੇ ਗ੍ਰੰਥ ਨੂੰ ਸਮਝਣ ਦੇ ਜਤਨ ਕਰਦੇ ਹੋਏ ਭਿੰਨ ਭਿੰਨ ਔਕੜਾਂ ਦਾ ਅਨੁਭਵ ਕਰਦੇ ਹੋਏ ਗ਼ਲਤੀ ਹੋ ਜਾਣਾ ਸ਼ੁਭਾਵਿਕ ਗੱਲ ਹੈ ਪਰ ਇੰਜ ਨਾ ਕਰਦਿਆਂ ਹੋਇਆਂ ਸਿਰਫ ਪੁੱਠੀ ਮੱਤ’ ਦਾਰਾ ਡੂੰਘਾਈ ਤਕ ਪਹੁੰਚਣ ਦਾ ਜਤਨ ਕਰਨਾ ਤੇ ਉਹ ਮਨਮੰਨਿਆ ਪਰਿਚਯ ਦੇ ਦੇਣਾ ਉਚਿਤ ਨਹੀਂ । ਇਸ ਤਰ੍ਹਾਂ ਕਰਨਾ ਜਾਂ ਤੇ ਉਸ ਵਿਅਕਤੀ ਦੀ ਅਟਕਲਬਾਜ਼ੀ ਸਿੱਧ ਕਰਦਾ ਹੈ ਜਾਂ ਉਸਦੇ ਪੂਰਵ-ਲ੍ਹ ਦੀ ਸੂਚਨਾ ਦੇਂਦਾ ਹੈ ਜੋ ਸੁਭਾਵਿਕ ਹੈ । ਫਿਰ ਭੀ ਅਜਿਹੇ ਅਧਿਐਨ ਦਾ ਆਪਣਾ ਵਖਰਾ ਮਹੱਤੁ ਹੈ । ‘ਗੁਰੂ ਗ੍ਰੰਥ’ ਨੂੰ ਗੁਰੂ ਨਾਨਕ ਤੇ ਉਨ੍ਹਾਂ ਦੇ ਸਹਧਰਮੀ ਕਵੀਆਂ ਦੀਆਂ ਰਚਨਾਵਾਂ ਦਾ ਸੰਨ੍ਹ ਮੰਨ ਕੇ ਉਸ ਅਨੁਕੂਲ ਨਤੀਜੇ ਕਢਣਾ ਯੋਗ ਨਹੀਂ ਕਹਿ ਜਾ ਸਕਦਾ। ਇਹ ਭੀ ਸੰਤੋਸ਼ਜਨਕ ਨਹੀਂ ਸਮਝਿਆ ਜਾ ਸਕਦਾ ਕਿ ਇਸਨੂੰ ਵਖ ਵਖ ਮਤਾਂ ਦਾ ਕੋਈ ਕੋਸ਼-ਗੰਥ` ਮੰਨ ਕੇ ਕਿਸੇ 'ਮਿਤ ਸੰਯ ਦੀ ਖੋਜ ਕੀਤੀ ਜਾਵੇ । ਇਸ ਗਲ ਨੂੰ ਮੰਨਣ ਲਈ ਕੋਈ ਭੀ ਸਾਧਨ ਨਹੀਂ ਮਿਲਦਾ ਕਿ ਜਿਲਾਂ ਸੰਤਾਂ ਦੀਆਂ ਰਚਨਾਵਾਂ ਨੂੰ ਇਸ ਗ੍ਰੰਥ ਵਿੱਚ ਸਯੋਗ ਥਾਂ ਦਿਤੀ ਗਈ ਹੈ ਉਹ ਜਾਂ ਤਾਂ ਕਰੇ ਕਵੀ ਸਨ ਤੇ ਜਾਂ ਕਿਸੇ 'ਸੰਪ੍ਰਦਾਯ' ਨੂੰ ਚਲਾਉਣ ਲਈ ਉਤਸੁਕ ਸਨ । ਉਨ੍ਹਾਂ ਦੇ ਜੀਵਨ-ਚਰਿ ਦਾ ਪ੍ਰਾਪਤ ਸਾਮਗੀ ਤੇ ਉਨ੍ਹਾਂ ਦੀਆਂ ਬਾਣੀਆਂ ਤੋਂ ਭੀ ਇਨਾ ਹੀ ਪਤਾ ਲਗਦਾ ਹੈ ਕਿ ਉਹ ਸਮਕਾਲੀਨ ਧਾਰਮਿਕ ਸਮਾਜ ਦੀਆਂ ਰੀਤਾਂ ਨਾਲ ਸੰਤੁਸ਼ਟ ਨਹੀਂ ਸਨ · ਉਹ ਇਹ ਭੀ ਸਮਝਦੇ ਸਨ ਕਿ ਉਹ ਸੱਚ ਤੋਂ ਦੁਰ ਸਨ । ਉਨ੍ਹਾਂ ਆਪਣੇ ਵਿਅਕਤਿਗਤ ਚਿੰਤਨ ਦਾ ਇਹ ਗਲ ਦਿਲ ਵਿੱਚ ਵਸਾ ਲਈ ਕਿ ਜਦ ਤਕ ਅਸੀਂ ਕਿਸੇ ਵਿਸ਼ਿਸ਼ਟ ਅਧਿਆਤਮਕ ਜੀਵਨ ਦੇ ਆਦਰਸ਼ ਨੂੰ ਆਪਣੇ ਸਾਹਮਣੇ ਨਹੀਂ ਰਖ ਲੈਂਦੇ ਤੇ ਉਸ ਅਨੁਸਾਰ ਵਿਚਾਰ ਨਹੀਂ