ਪੰਨਾ:Alochana Magazine August 1962.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਇਆ ਹੈ, ਉਸ ਕਾਰਣ ਸਾਨੂੰ ਉਥੇ ਅਨਿਸ਼ਚਿਤ ਭਾਵਨਾ ਦਾ ਭੁਲੇਖ ਪੈਂਦਾ ਹੈ । | ਅਜਿਹੇ ਜੀਵਨ-ਆਦਰਸ਼ ਵਿੱਚ ਸਭ ਕੁਛ ਆ ਸਕਦਾ ਸੀ । ਇਸੇ ਲਈ ਅਸੀਂ ਇਸ ਨੂੰ ਅਪੂਰਣ ਜਾਂ ਇਕਾਂਗੀ ਨਹੀਂ ਮੰਨ ਸਕਦੇ । ਅਸੀਂ ਇਸਨੂੰ ਸਰਵਾਂਗ ਭੀ ਕਹ ਸਕਦੇ ਹਾਂ ਤੇ ਇਸ ਵਾਸਤੇ ਕੀਤੀ ਗਈ ਸਾਧਨਾ ਨੂੰ ਸਰਵਾਂਗੀ ਸਾਧਨਾ ਮੰਨ ਕੇ ਇਸ ਵਿੱਚ ਕੀਤੇ ਗਏ ਧਾਰਮਿਕ ਜਤਨਾਂ ਦੀ ਸ਼ਲਾਘਾ ਕੀਤੀ ਜਾ ਸਕਦੀ ਹੈ ਜੋ ਇਸ ਉਦੇਸ਼ ਲਈ ਕੀਤੇ ਗਏ ਹਨ । ਇਥੇ ਕਿਸੇ ਵਿਸ਼ੇਸ਼ ਪੱਧਤੀ ਨਿਯਮਾਵਲੀ) ਦਾ ਬੰਧਨ ਨਹੀਂ ਤੇ ਨਾ ਹੀ ਵਿਆਪਕ ਦਿਸ਼ਟਿਕੋਣ ਦੇ ਹੁੰਦੇ ਹੋਏ ਸਾਨੂੰ ਵਿਸ਼ੇਸ਼ ਦਰਸ਼ਨ ਦਾ ਵਿਰੋਧ ਹੋਵੇਗਾ । “ਗਿਆਨੀ”, “ਕਰਮ' ਤੇ ਉਪਾਸਨਾ' ਕਹੇ ਜਾਣ ਵਾਲੇ ਤਿੰਨਾਂ ਮਾਰਗਾਂ ਵਿੱਚ ਉਥੇ ਪੁਣ ਤਾਲ-ਮੇਲ ਰਹ ਸਕਦਾ ਹੈ ਅਤੇ “ਪੂਰਣ ਸੱਚ’’ ਨੂੰ ਸਮਝਣ ਲਈ ਕੋਈ ਭੀ ਯੋਗ ਦਿਸ਼ਟੀ ਕੰਮ ਕਰ ਸਕਦੀ ਹੈ । ਇਸ ਪ੍ਰਕਾਰ ਸੰਤਾਂ ਦੀਆਂ ਇਨ੍ਹਾਂ ਰਚਨਾਵਾਂ ਵਿੱਚ ਜੇ ਕਦੀ ਦੇਵ-ਵਾਦ, ਕਦੀ ਸਰਵੋਤਮਵਾਦ ਤੇ ਇਸ ਕਿਸਮ ਦੇ ਹੋਰ ਵਿਰੋਧੀ ਵਾਦਾਂ ਦੀਆਂ ਮਿਸਾਲਾਂ ਮਿਲਣ ਤਾਂ ਕੋਈ ਹੈਰਾਨੀ ਪ੍ਰਗਟ ਕਰਨ ਦਾ ਕਾਰਣ ਨਹੀਂ ਰਹ ਜਾਂਦਾ । ਸਾਧਨਾ-ਪਧਤੀ ਦੀ ਤੰਗ ਵਲਗਣ ਜਾਂ ਸਿਧਾਂਤਕ ਦ੍ਰਿਸ਼ਟਿਕੋਣ ਦੀ ਸੰਕੁਚਿਤ ਵਿਤੀ ਸਿਰਫ ਉਥੇ ਰੋੜਾ ਅਟਕਾ ਸਕਦੀ ਹੈ ਜਿਥੇ ਆਪਣੇ ਉਦੇਸ਼ ਵਿੱਚ ਅਪੂਰਣਤਾ ਦੀ ਗੁੰਜਾਇਸ਼ ਹੋਵੇ । ਜਿਥੇ ਉਸ ਪੂਰਣਤਾ ਦੀ ਸਾਕਸ਼ਾਤ ਮੂਰਤ ਹੋ ਸਕੇ, ਜਿਸ ਵਿੱਚ ਉਪਨਿਸ਼ਦ ਦੇ ਸ਼ਬਦਾਂ ਅਨੁਸਾਰ “ਉਹ (ਪਰਮਤੱਤ) ਪੂਰਣ ਹੈ ਤੇ ਇਹ ਸਭ ਕੁਛ) ਪੂਰਣ ਹੈ ਤੇ ਪੂਰਣ ਤੋਂ ਪੂਰਣ ਦੀ ਉਤਪਤੀ ਹੁੰਦੀ ਹੈ ਤੇ ਪੂਰਣ ਦੀ ਪੂਰਣਤਾ ਲੈ ਕੇ ਫਿਰ ਪੂਰਣ ਹੀ ਬਾਕੀ ਰਹਿ ਜਾਂਦਾ ਹੈ ਉਥੇ ਉਸ ਤਰ੍ਹਾਂ ਦਾ ਪ੍ਰਸ਼ਨ ਹੀ ਕਿਥੇ ਉਠੇਗਾ ? ‘ਗੁਰੂ ਗ੍ਰੰਥ` ਵਿੱਚ ਜਿਸ ਪ੍ਰਕਾਰ ਕਿਸੇ ਧਾਰਮਿਕ ਵਿਸ਼ਵਾਸ’ ਦੀ ਵਸਤੂ ਦਾ ਅਭਾਵ ਹੈ, ਉਸੇ ਤਰ੍ਹਾਂ ਇਸ ਵਿੱਚ ਸਾਨੂੰ ਉਸ ਤਰਾਂ ਦੀ 'ਧਾਰਮਿਕ ਵਿਵਸਥਾ’ ਦਾਰਾ ਹੋਏ ਉਪਦੇਸ਼ ਦੀ ਆਗਿਆ ਭੀ ਨਹੀਂ ਮਿਲ ਸਕਦੀ ਜੋ ਆਮ ਤੌਰ ਤੇ ਕਿਸੇ 'ਸੰਪ੍ਰਦਾਯ’ ਨੂੰ ਬਨਾਉਣ ਵਾਸਤੇ ਪਾਈ ਜਾਂਦੀ ਹੈ ਅਤੇ ਜਿਸ ਦਾ ਪਾਲਣ ਕਰਨਾ ਉਹਦੇ ਅਨੁਸਾਰੀਆਂ ਵਾਸਤੇ ਪਵਿਤ੍ਰ ਕਰਤਵ ਹੁੰਦਾ ਹੈ । ਇਸ ਵਿੱਚ ਸੰਕਲਿਤ ਵਾਣੀ ਦੇ ਰਚਣਹਾਰਾਂ ਦੀ ਇੱਛਾ ਅਧਿਕਤਰ ਇਹੀ ਪ੍ਰਤੀਤ ਹੁੰਦੀ ਹੈ ਕਿ 'ਸੱਚ' ਨੂੰ ਆਪਣੇ ਜੀਵਨ ਵਿੱਚ ਉਤਾਰਨਾ ਚਾਹੀਦਾ ਹੈ ਤੇ ਦੂਜੇ ਨੂੰ ਇੰਜ ਕਰਨ ਦੀ ਪ੍ਰੇਰਣਾ ਦੇਣੀ ਚਾਹੀਦੀ ਹੈ । 'ਸੱਚ` ਸਦਾ ਇੱਕ ਰਸ ਤੇ ਸਰਵ-ਵਿਆਪੀ ਹੁੰਦਾ ਹੈ, ਇਸ ਕਾਰਣ ਉਹਦੀ ਅਨੁਭੂਤੀ ਵਿੱਚ ਭੀ ਕੋਈ ਅੰਤਰ ਨਹੀਂ ਆ ਸਕਦਾ । ਇਹ ਲਕ ਏਸੇ ਧਾਰਣਾ ਅਨੁਸਾਰ ਆਪਣੇ ਅਨੁਭਵਾਂ ਦਾ ਵਰਣਨ ਕਰਦੇ ਹਨ ਅਤੇ