ਪੰਨਾ:Alochana Magazine August 1963.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੂਰਨ ਸਿੰਘ ਦੇ ਅਨੁਭਵ ਦੀ ਇਕ ਉਘੜਵੀਂ ਵਿਸ਼ੇਸ਼ਤਾ ਪੂਰਨ ਭਗਤ' ਦੀ ਰਹੱਸ-ਮਈ ਸ਼ਖਸੀਅਤ ਸੀ । ਪੂਰਨ ਭਗਤ ਦੇ ਖੂਹ ਚੋਂ ਕੱਢੇ ਜਾਣ ਪਿਛੋਂ ਦੇ ਕਰਮ ਸਾਧਾਰਨ-ਮਨੁੱਖ ਦੇ ਨਹੀਂ, ਉਨ੍ਹਾਂ ਵਿੱਚ ਇੱਕ ਅਜੀਬ ਰਹੱਸ-ਮਦੀ ਝਲਕ ਹੈ ਜੋ ਪੂਰਨ ਸਿੰਘ ਦੀ ਸ਼ਖਸੀਅਤ ਦੇ ਐਨ ਅਨੁਕੂਲ ਸੀ । | ਪੂਰਨ ਸ਼ਿੰਘ ਆਪ ਪਦਾਰਥਕ ਸੁਖਾਂ ਨੂੰ ਨੀਵੀਆਂ ਖੁਸ਼ੀਆਂ ਸਮਝਦਾ ਸੀ । “ਪੈਸੇ-ਪੁਜ' ਜ਼ਹਿਨੀਅਤ ਨੂੰ ਵਿਅੰਗ ਨਾਲ ਪੁੱਛਦਾ ਸੀ ਕਿ ਇਹ ਕਿਥਾਈਂ ਦਾ ਪੁੰਨ ਹੈ । ਪੂਰਨ ਭਗਤ ਦਾ ਰਾਜ ਭਾਗ ਦਾ ਤਿਆਗ ਤੇ ਐਸ਼ਵਰਜ ਦਾ ਤਿਆਗ ਪੂਰਨ ਸਿੰਘ ਨੇ ਬੜੀ ਨੀਝ ਨਾਲ ਵਡਿਆਇਆ ਹੈ । ਪੂਰਨ ਭਗਤ ਇੱਕ ਸੁਨੱਖਾ ਨੌਜੁਆਨ ਚਿਤਰਿਆ ਗਇਆ ਹੈ, ਉਸ ਦੀ ਸੁੰਦਰਤਾ ਕਵੀ ਨੂੰ ਇਉਂ ਜਾਪੀ ਹੈ :-- ਸਭ ਨੂੰ ਉਚਾ ਦਿੱਸੇ, ਹੱਥ ਦੀ ਛੋਹ ਥੀਂ ਗਗਨ ਉੱਚਾ । ਤੇ ਉਸ ਦੀ ਪੂਰਨ ਜੁਆਨੀ ਦੀ ਭਖਦੀ ਲੋਅ ਸਭ ਨੂੰ ਲਗਦੀ । ਉਸ ਦੀ ਸਰੀਰਕ ਸੁੰਦਰਤਾ ਦਾ ਬਿਆਨ ਕਰਨ ਸਮੇਂ ਪੂਰਨ ਸਿੰਘ ਇੱਕ ਅਜਬ ਨਸ਼ੇ ਨਾਲ ਝੂਮ ਜਾਂਦਾ ਹੈ, “ਣਾ ਦੇ ਮਹਿਲ ਨੂੰ ਜਾਂਦਾ ਪੂਰਨ ਭਗਤ ਕਵੀ ਨੂੰ ਇਉਂ ਲਗਦਾ ਹੈ ਜਿਵੇਂ 'ਖਿੜਿਆ ਇੱਕ ਫ਼ਕੀਰ ਹੋਵੇ” ਤੇ “ਪੂਰਨ ਜਾਂਵਦਾ ਚੜਿਆ ਵਾਂਗ ਖੁਸ਼ਬੋ ਦੇ ਸੀ ।’’ ਹੋਰ ਅੱਗੇ ਜਾ ਕੇ ਕਵੀ ਉਸਦੇ ਉੱਚੇ ਕਿਰਦਾਰ ਬਾਰੇ ਕਹਿੰਦਾ ਹੈ :- ਜੋਤ ਵਾਂਗ ਬਲਦਾ, ਨੇੜੇ ਆ ਨਾ ਸਕੇ ਕੋਈ ਨੀਵਾਂ ਪਿਆਰ ਓਥੇ ਉਸ ਦੇ ਜਿਸਮ ਵਿੱਚ ਸੀ ਗਗਨੀ ਉਚਾਈ, ਡਰਦੀ ਸੀ ਲੂਣਾਂ ਅਦਬ ਓਸ ਹੱਪਣ ਦੇ ਤੋੜਨੇ ਥੀ । ਲੂਣਾਂ ਦੇ ਵਰਗਲਾਣ ਤੇ ਉਹ ਇੱਕ ਉੱਚੇ ਆਦਰਸ਼ ਤੋਂ ਕੰਮ ਲੈਂਦਾ ਹੈ, ਲੂਣਾਂ ਦੇ ‘ਰੋਹ’ ਅੱਗੇ ਕਵੀ ਨੂੰ ਪੂਰਨ ਭਗਤ ਇਉਂ ਜਾਪਦਾ ਹੈ :- | ਪਰ ਪਾਣੀ ਉਬਲਦੇ ਦੀਆਂ ਛਿਲਕਾਂ ਠੰਡੇ ਉੱਚੇ ਬਰਫ਼ ਦੇ ਪਰਬਤਾਂ ਦਾ ਨਾਂ ਕੁਝ ਵਿਗਾੜ ਸੱਕਣ' ਜਾਂ “ਪੂਰਨ ਚੁੱਪ ਖੜਾ ਜਿਵੇਂ ਪਰਬਤ ਭਾਰਾ" ਪ੍ਰੋ: ਪੂਰਨ ਸਿੰਘ ਨੇ ਅਤਿ ਤੀਖਣ ਭਾਵਾਂ ਨਾਲ ਪੂਰਨ ਭਗਤ' ਦੀ ਤਰਾਸਦੀ (tregedy) ਨੂੰ ਅਨੁਭਵ ਕੀਤਾ ਹੈ ਕਿ ਕਿਵੇਂ ਇੱਕ-ਦੰਮ ਲੂਣਾਂ ਦਾ ਪਿਆਰ ਨਫ਼ਰਤ ਤੇ ਬਦਲੇ ਦੀ ਭਾਵਨਾ ਬਣਕੇ ਪੂਰਨ ਲਈ ਇੱਕ ਹੋਣੀ ਆ ਬਣਿਆ । ਨਿਰਸੰਦੇਹ ਕਵੀ ਹਮਦਰਦੀ ਆਪਣੇ ਨਾਇਕ ਨਾਲ ਹੋਣੀ ਸੀ । ਇਸ ਹਮਦਰਦੀ ਦਾ ਵਰਨਣ ਕਵੀ ਨੇ ਆਪਣੇ ਰਹੱਸ-ਮਈ ਵਿਚਾਰਾਂ ਦੇ ਅਨੁਕੂਲ ਇਉਂ ਕੀਤਾ ਹੈ :- “ਸੱਚ ਸੱਚ ਹੈ, ਕੂੜ ਕੂੜ ਹੈ, ਰੱਬ ਸੱਚ ਹੈ, ਦੇ 3 ਤੋਂ 92