ਪੰਨਾ:Alochana Magazine August 1963.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿੰਦ ਰੂਹ ਜਿਸ ਦੀ ਧੁਰੋਂ ਅੰਦਰੋਂ ਸੱਚੀ ਹੋਰ ਸਭ ਮੌਤ ਹਨੇਰਾ ਇਕ ਨਾਂਹ ਹੈ, ਸੱਚ ਜਿੱਤ ਸੀ ਭੋਲਿਆ ਭਾਲਿਆ ਸੱਚ ਸਦਾ ਰੱਬ ਹੈ । ਗੁਰੂ ਦਾ ਆਗਿਆਕਰ, ਸੁੱਚੇ ਇਖਲਾਕ ‘ਸਰੀਰਕ ਸੁੰਦਰਤਾ 'ਸੱਚ' ਸਿਦਕ ਤੇ ਸਦਾਚਾਰ ਦਾ ਪੁੰਜ ‘ਪੂਰਨ ਭਗਤ' ਅਵਿੱਦਿਅਤ ਨੀਮ ਗਿਆਨੀ ਪਾਠਕਾਂ ਦੀ ਸ਼ਰਧਾ ਦਾ ਪਾਤਰ ਹੋ ਸਕਦਾ ਹੈ, ਕੁਝ ਪੜੇ ਲਿਖੇ ਵਿਅਕਤੀਆਂ ਤੋਂ ਰੱਜਵੀਂ ਪਰਸੰਸਾ ਲੈ ਸਕਦਾ ਹੈ ਪਰ ਇੱਕ ਬੁਧੀਮਾਨ ਪਾਠਕ ‘ਪੂਰਨ ਭਗਤ ਨੂੰ ਇੱਕ ਦਿਲਕਸ਼' ਪਰ ਰੁਮਾਂਟਿਕ ਅਪਸਾਰ-ਵਾਦੀ ਰੁਚੀਆਂ ਦਾ ਨਾਇਕ ਮੰਨੇਗਾ । ਇਸ ਗੱਲ ਦਾ ਸਬੂਤ ਇਨ੍ਹਾਂ ਸਤਰਾਂ ਚੋਂ ਮਿਲੇਗਾ , ਜਿੱਥੇ ਸਮੇਂ ਤੇ ਸਥਾਨ ਦੀਆਂ ਵਲਗਣਾਂ ਨੂੰ ਚੀਰਨ ਵਾਲਾ ਰੁਮਾਂਸ, ਵਰਤਮਾਨ ਤੋਂ ਇਕ ਰਹੱਸਵਾਦੀ ਅਨੁਭਵ ਵਾਲੇ ਤਿਆਗਵਾਦੀ ਦੀ ਭਾਂਜ ਦਾ ਸਬੂਤ ਹੈ । • ਜੋਗੀ ਦੇ ਘਰ ਜਾਣ ਬਾਰੇ :- (ਹੁਣ ਮਿਲਣਾਂ ਮਾਂ ਨੂੰ ਨਹੀਂ ਵੜ ਓਸ ਮਹਿਲ ਅੰਦਰ ਮਿਲਾਂਗੇ ਮਾਂ ਨੂੰ ਓਸ ਮੁਲਕ ਜਿਥੇ ਵਿਛੋੜਾ ਮੂਲ ਮੁੜ ਨਹੀਂ ਜਿੱਥੇ ਨਹੀਂ ਕੋਈ ਬਣਿਆ ਜ਼ਾਲਿਮ, ਜਿੱਥੇ ਮਿਹਰ ਪਿਆਰ ਹੀ ਪਿਆਰ ਨੂੰ ਤੋਲਦੀ ਇੱਥੇ ਹੁਣ ਮੁੜ ਇੰਝ ਨਹੀਂ ਜੀਣਾ, ਜਿਥੇ ਰਾਜਿਆਂ ਹੱਥ ਹੇਠ ਰਹਿਣ ਦੀ ਲੋੜ ਹੁੰਦੀ ਮੈਨੂੰ ਤਾਂ ਡਰ ਲਗਦਾ; ਦਿਸਦੇ ਇਨ੍ਹਾਂ ਮਨੁੱਖਾਂ ਦੇ ਘਰ, ਵਾਂਗ ਹਨੇਰੀ ਕਬਰ ਦੇ ਵਿੱਚ ਰਹਿੰਦੇ, ਇੱਕ ਭਿਆਨਕ ਜਿਹੇ ਸੁਫ਼ਨੇ ਐਸੀ ਦੁਨੀਆਂ ਵਿੱਚ ਜਾ ਮੁੜ ਕੀ ਲੈਣਾ ਨਾਥ ਜੀ ਅਸਲੀਅਤ ਤੋਂ ਪੱਲਾ ਛੁਡਾਉਣ ਦਾ ਇਹ ਰਾਹ ਜੋ ਅਵੱਸ਼ ਹੀ ਇੱਕ ਬੁੱਧੀਮਾਨ ਪਾਠਕ ਦੇ ਮਨ ਵਿਚ ਸੁਆਲ ਉਤਪੰਨ ਕਰੇਗਾ ਕਿ ਕੀ ਅਜਿਹੇ ਨਾਇਕ' ਪੇਸ਼ ਕਰਨਾ ਪਲਾਇਨੀ ਰੁਚੀ ਨਹੀਂ ? ਇਸ ਦਾ ਇੱਕ ਬਹਾਨਾ ਇਹ ਹੋ ਸਕਦਾ ਹੈ ਕਿ ਕਵੀ ਆਪਣੇ ਮਿਥਿਆਸਕ ਤੇ ਇਤਿਹਾਸਕ ਪਿਛੋਕੜ ਵਾਲੇ ਨਾਇਕ ਨੂੰ ਉਸ ਨਾਲ ਜੁੜੀਆਂ ਸਾਂਝਾਂ ਤੇ ਯਾਦਾਂ ਤੋਂ ਵਿਮੁਕਤ ਕਰਕੇ ਨਹੀਂ ਪੇਸ਼ ਕਰ ਸਕਦਾ ਪਰ ਜਿਵੇਂ ਕਹਿਆ ਗਇਆ ਹੈ,ਇਹ ਇਕ ਬਹਾਨਾ ਹੀ ਹੈ ਕਿਉਂਕਿ ਕਵੀਂ ਇੰਨਾ ਮਜਬੂਰ ਨਹੀਂ ਹੁੰਦਾ । ਨਾਇਕ ਕਵੀ ਦਾ ਨਹੀਂ ਸਗੋਂ ਕਵੀ ਨਾਇਕ ਦਾ ਸੁਆਮੀ ਹੁੰਦਾ ਹੈ । ਇੱਕ ਸਮਾਲੋਚਕ ਅਨੁਸਾਰ ਪੂਰਨ ਸਿੰਘ ਦੀ ਸ਼ਖਸੀਂਅਤ ਦੀ ਨੇਮ-ਬੰਧਨ ਰਹਿੱਤ ਰੁਚੀ, ਉਸ ਦੀ ਰੁਸੇ ਦੇ ਮਨੁੱਖ ਵਾਲੀ ਪ੍ਰਕ੍ਰਿਤਿਕ ਰੁਚੀ ਹੈ ਜਿਸ ਨਾਲ ਉਸ ਦਾ ਝੁਕਾ ਕੁਦਰਤ ਵੱਲ ਹੋ ਜਾਂਦਾ ਹੈ :- ਨਿੱਕਾ ਨਿੱਕਾ ਸਾਵਾ ਘਾਹ ਵੀ ਆਪਣੀ ਕੀ ਕੀ