ਪੰਨਾ:Alochana Magazine August 1963.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

==-- FE ਚੰਬੀ ਤੇ ਖਲੋ ਕੇ ਸਿਰ ਚੁੱਕ ਚੁਕ ਦੇਖਦਾ, ਕੱਖ ਗਲੀਆਂ ਨੂੰ ਅੱਜ ਪਰ ਲੱਗੇ, ਉੱਡ ਉੱਡ ਦੇਖਦੇ ।" ਕਹਾਣੀ ਦਾ ਇੱਕ ਅਤਿ ਸ਼ੋਕ-ਜਨਕ ਪਹਿਲੂ ਰਾਣੀ ਸੁੰਦਰਾਂ ਦੀ ਮੌਤ ਹੈ । ਪੂਰਨ ਸਿੰਘ ਦੇ ਸ਼ਬਦਾਂ ਵਿਚ ਇਹ ਕੰਵਾਰੀ, ਨੱਢੀ, ਰਾਣੀ ਦੀ ਉਡੀਕ ਵੀ ਜਿਨੂੰ ਸੀ, ਉਹ ਆਇਆਂ ਪਲਕਾਰੇ ਵਿੱਚ ਕੁਛ ਹੋਇਆ, ਜਿਵੇਂ ਸਦੀਆਂ ਦੀ ਵਿੱਛੜੀ ਮਿਲੀ । | ਇਹ ਪਿਆਰ ਇੱਕ ਪਾਸੇ ਦਾ ਪਿਆਰ ਹੈ, ਪੂਰਨ ਸਿੰਘ ਨੇ ਵੀ ਕਾਦਰ ਯਾਰ ਵਾਂਗ ਇਸ ਨੂੰ ਇਕ ਉਚਿਆਇਆ ਸੰਵੇਗ ਬਣਾਕੇ ਪੇਸ਼ ਕੀਤਾ ਹੈ । ਉਹ ਵਧੇਰੇ ਕਰਕੇ ਪੂਰਨ ਦੇ ਕਲਾਵਾਕ ਪਰਭਾਵ ਤੋਂ ਕੁਰਬਾਨ ਹੋਈ ਹੈ :- ਪੂਰਨ ਦਾ ਹੁਸਨ ਨਸਿਆਂ ਵਾਂਗ ਪਰਭਾਤ ਦੇ ਸੀ ਉਸ ਦੇ ਜੋਗੀ ਰੂਪ ਤੇ ਤਿਲਕੇ ਰੌਸ਼ਨੀ । ਪਰਨ ਸਿੰਘ ਵਰਗੇ ਸੁੰਦਰਤਾ ਦੇ ਪੁਜਾਰੀ ਕਵੀ ਨੇ ਵੀ ਕਾਦਰ ਯਾਰ ਵਾਂਗ ਪੂਰਨ ' ਭਗਤ ਦੀ ਸਰੀਰਕ ਸੁੰਦਰਤਾ ਨੂੰ ਰਾਣੀ ਸੁੰਦਰਾਂ ਦੇ ਹੁਸਨ ਨਾਲੋਂ ਵਧੇਰੇ ਨਿਖਾਰਿਆ ਹੈ । ਕਾਦਰ ਯਾਰ ਦਾ ਸ਼ੇਅਰ ਹੈ :- “ਕਾਦਰ ਯਾਰ ਲੈ ਚੱਲਿਆਂ ਸੁੰਦਰਾਂ ਨੂੰ ਪੂਰਨ ਹੁਸਨ ਦੀ ਉਂਗਲੀ ਲਾਇ ਕੇ ਜੀ | ਪਰ ਇਸ ਪਿਆਰ--ਨਾਟ ਚੋਂ ਦੋਵੇਂ ਹੀ ਕਵੀ “ਪੂਰਨ’ ਦੇ ਜੋਗ ਨੂੰ ਵਧੇਰੇ ਮਹੱਤਤਾ ਦਿੰਦੇ ਹਨ । ਕਾਦਰ ਯਾਰ, ਕਹਿੰਦਾ ਹੈ :- ਗੋਰਖ ਨਾਥ ਤੇ ਪੂਰਨ ਹੀ ਰਹਿਆ ਸਾਬਤ, ਹੋਰ ਡਲਿਆ ਆਣ ਹੈ ਸਭ ਡੇਰਾ ਪਰਨ ਸਿੰਘ ਵੀ ਆਪਣੇ ਪੂਰਵਕਾਲੀ ਦੀ ਹਾਂ ਵਿਚ ਹਾਂ ਰਲਾਂਦਾ ਹੈ :- ਦੇਖ ਹੁਸਨ ਪਰੀ ਰਾਣੀ ਸੁੰਦਰਾਂ ਦਾ ਜੱਗ ਭੁੱਲੇ ਟਿੱਲੇ ਤੇ ਬੈਠੇ ਜਿੰਨੇ ਜੋਗੀ. ਮੰਤਰ ਦੀ ਥਾਂ ਮੁੜ ਮੁੜ ਉਚਾਰਨ ਸੁੰਦਰਾਂ ਸੰਦਰਾਂ ਡੋਲਿਆ ਇਕ ਨਾਂਹ ਗੋਰਖ ਨਾਥ ਪੱਕਾ ਤੇ ਇਕ ਨ ਨਾਥ ਨਵਾਂ ਜੋਗੀ । ਸੰਦਰਾਂ ਦੇ ਦੁਖਾਂਤ ਨੂੰ ਕਾਦਰ ਯਾਰ ਨੇ ਵੇਦਨਾ-ਭਰੀ ਕਲਮ ਨਾਲ ਉਲੀਕਿਆ ਧੀ ਤੇ ਸੁੰਦਰਾਂ ਉਸ ਦੇ ਕਿੱਸੇ ਦੀ ਇਕ ਪਰਭਾਵਸ਼ਾਲੀ ਤੇ ਗੌਰਵ-ਮਈ ਪਾਤਰ ਹੈ, ਪਰ ਇੱਥੇ ‘ਕਰੁਣਾ ਦੀ ਚੀਸ ਮੱਠੀ ਹੈ ਕਿਉਂਕਿ ਇਸ ਦੁਖਾਂਤ ਵਿੱਚ ਕਵੀ ਪੂਰਨ ਦੀ ਚਮੇਂਵਾਰੀ ਨੂੰ ਘਟਾਕੇ ਪੇਸ਼ ਕਰਨਾ ਚਾਹੁੰਦਾ ਹੈ । ਪੂਰਨ ਭਗਤ ਦਾ ਉਸ ਤੋਂ ਦੂਰ ਜਾਣ ਦਾ ਕਾਰਣ ਉਸ ਦਾ ‘‘ਅਸਪਸ਼ਟ ਭਾਵੀ ਜੋਗ ਹੈ ਜਿਸ ਬਾਰੇ ਸੁੰਦਰਾਂ ਬੜੇ ਦਿਲਚਸਪ ਵਿਚਾਰ ਰੱਖਦੀ ਹੈ ਕਿ :-- · ਨੂੰ q ਹੈ 2