ਪੰਨਾ:Alochana Magazine August 1963.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਸੇ ਦੀ ਗਹਿਲ ਹੋਣਾ ਇਹ ਤਪ ਹੈ; ਪਰ ਮਾਂ ਹੋਣਾ | ਜੀਉਂਦੀ ਹੈ ਪੂਰੀ ਪੂਰਣਤਾ, ਸਿਧੀ ਸਫਲ ਹੈ । | ਇਥੇ ਹੀ ਬੱਸ ਨਹੀਂ, ਉਹ ਆਪਣੇ ਬੱਚੇ ਦੀ ਦਿਸਦੀ ਮੌਤ ਵੇਲੇ ਰਾਜੇ ਦੇ ਜ਼ੁਲਮਾ • ਦੇ ਪਰਦੇ ਫ਼ਾਸ਼ ਕਰਦੀ ਹੈ ਤੇ ਉਸ ਨੂੰ ‘ਗੰਦੇ-ਬੰਦੇ' ਦੇ ਖਿਤਾਬ ਨਾਲ ਸੰਬੋਧਨ "ਰਕੇ ਭਾਰਤੀ ਹਿੰਦੂ ਇਸਤਰੀ ਦੀ ਪਤੀ-ਪੂਜ ਕਿਸਮ ਦੀ ਰਸਮੀ ਪਰੰਪਰਾ ਨੂੰ ਤੋੜ ਕੇ ਇਕ ਬੀਰਾਂਗਣ ਬਣ ਜਾਂਦੀ ਹੈ । ਜਦ ਵਰਿਆਂ ਪਿੱਛੋਂ ਪੂਰਨ ਦੁਬਾਰਾ ਮੁੜ ਆਣ ਤੇ ਉਸ ਨੂੰ ਫਟੇ ਕਪੜਿਆਂ ਵਿਚ ਠੇਡੇ ਖਾਂਦੀ ਮਿਲਦੀ ਹੈ, ਤਾਂ ਨਿਸਚੇ ਹੀ ਉਸ ਦੀ ਖੁਸ਼ੀ ਨੇ "ਅਕੱਥਨੀਯ ਹੋਣਾ ਸੀ । | ਮੇਲ ਤੋਂ ਬਾਅਦ ਕਾਦਰਯਾਰ ਦਾ ਪੂਰਨ ਵਿਲਕਦੀ ਮਾਂ ਨੂੰ ਇਹ ਤਾਹਨਾ ਦੇ ਕੇ ਦੁਰ ਚਲਾ ਗਇਆ ਸੀ:- ‘ਗੋਪੀ ਚੰਦ ਦੀ ਮਾਂ ਸਲਾਹੀਏ ਜੀ, ਜਿਸ ਦੌਰਿਆ ਪੂਤ ਫ਼ਕੀਰ ਹਥੀਂ।”” ਪਰ ਪੂਰਨ ਸਿੰਘ ਦੀ ਇਛਰਾਂ ਦਾ ਪਿਆਰ ਵਧੇਰੇ ਪ੍ਰਬਲ ਤੇ ਸੁਭਾਵਕ ਹੈ । ਉਸ ਦੇ ਇਹ ਬੋਲ ਨਿਰੁੱਤਰ ਹਨ ਕਿ:- | ਮੈਂ ਰੱਬ ਤੇਰਾ, ਮੈਂ ਗੁਰੂ ਤੇਰਾ, ਮੈਂ ਤੈਨੂੰ ਜਾਇਆਂ, ਮੈਂ ਪੰਘੂੜੇ ਪਾ ਤੈਨੂੰ ਰੱਖਿਆ ਬੀਬਾ ਤੇ ਪੂਰਨ ਨਾਥ ਯੋਗੀ. ਮਾਂ ਦਾ ਪੁੱਤ ਬਣ ਜਾਂਦਾ ਹੈ :- ਪੁੱਤ ਜੋਰਾ ਭੁਲਿਆ, ਮਾਂ ਦੁਖ ਦਰਦ ਸਭ ਭਲੀ । ਇਸ ਕਹਾਣੀ ਦਾ ਇਕ ਹੋਰ ਜ਼ਰੂਰੀ ਪਾਤਰ ਲੂਣਾਂ ਹੈ । ਉਸ ਦੇ ਪਾਤਰ ਚਿਤਰਨ ਬਾਰੇ ਸਮਾਜਵਾਦੀ ਯੁੱਗ ਦਾ ਪਾਠਕ ਇਸ ਗੱਲ ਦੀ ਮੰਗ ਕਰੇਗਾ ਕਿ ਕਵੀ ਨੇ ਲੂਣਾਂ ਦੇ ਦੁਖਾਂਤ ਨੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ । ਉਸ ਸਮੇਂ ਕਿਸੇ ਇੱਕ ਬੁਢੇ ਰਾਜੇ ਦੇ ਬੁਢੇਪੇ ਦਾ ਠਰ ਭੰਨਣ ਲਈ ਗਰੀਬ ਸੁੰਦਰੀਆਂ ਨੂੰ ਜ਼ਬਰਦਸਤੀ ਮਹਿਲਾਂ ਦੇ ਵਲਗਣ ਵਿਚ ਲਿਆ ਜਾਂਦਾ ਸੀ । ਕੁਝ ਮਨੋਵਿਗਿਆਨਕ ਕਾਰਣਾ ਹਿਤ ਉਹ 'ਉਲਾਰ ਸੁਭਾ ਧਾਰਣ ਕਰ ਲੈਂਦੀਆਂ ਸਨ । ਲੂਣਾ ਇੱਕ ਅਜਿਹੀ “ਉਲਾਰ’ ਸਭਾ ਔਰਤ ਹੈ । ਕਵੀ ਉਸ ਦੀ ਦਸ਼ਾ ਤੇ ਹਮਦਰਦੀ ਦੀ ਥਾਂ ਨਫ਼ਰਤ ਕਰਦਾ ਹੈ । ਇਸ ਦਾ ਕਾਰਣ ਵੀ ਪਰੰਪਰਾ ਦੀ ਕਹਾਣੀ ਨੂੰ ਇੰਨ-ਬਿੰਨ ਸੀਕਾਰ ਕਰ ਲੈਣ ਵਿਚ ਹੈ । ਨਾਲ ਹੀ ਉਸ ਦੇ ਟਾਕਰੇ ਤੇ ਇੱਛਰਾਂ ਦੇ ਪਾਤਰ ਨੂੰ ਉਸਾਰਿਆ ਹੈ । ਉਸ ਵਲ ਕਵੀ ਭਾਵੁਕ ਸ਼ਰਧਾ ਰਖਦਾ ਹੈ ਕਿਉਂਕਿ ਉਹ ਦੇਵੀ ਮਾਂ ਹੈ, ਤੇ ਲੁਣਾਂ ਇਕ ਅਜਿਹੀ ਔਰਤ ਹੈ ਜਿਸ ਦੇ ਦਿਲ ਵਿਚ ਕਵੀ ਅਨੁਸਾਰ ਕਦੇ ਮਾਂ ਬਣਨ ਦੀ ਇਛਾ ਵੀ ਨਹੀਂ ਉਪਜੀ :-- “ਲੂਣਾਂ ਨਾਮ ਉਸ ਅਗ ਦੀ ਪੁਤਲੀ ਦਾ, ਸ਼ੋਖ ਚੰਚਲ 29