ਪੰਨਾ:Alochana Magazine August 1963.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਿਤ ਕੰਮ ਕਰ ਰਹੀਆਂ ਜਥੇਬੰਦੀਆਂ ਪੇਸੇ ਪੈਸੇ ਲਈ ਆਂਤਰ ਹਨ, ਪ੍ਰਕਾਸ਼ਕਾਂ ਨੂੰ ਪੁਸਤਕਾਂ ਦਾ ਖਰੀਦਾਰ ਕੋਈ ਨਹੀਂ ਮਿਲਦਾ, ਅਖ਼ਬਾਰ ਅਤੇ ਪੁੱਤਰ ਸਾਧਨਾਂ ਦੇ ਅਭਾਵ ਕਰਕੇ ਕੋਈ ਨਵਾਂ ਤਜਰਬਾ ਕਰਨ ਜਾਂ ਕੋਈ ਨਵਾਂ ਕਦਮ ਚੁੱਕਣ ਤੋਂ ਸੰਕੋਚਵਾਨ ਹਨ । | ਪੰਜਾਬੀ ਦੀਆਂ ਸਾਹਿੱਤਕ ਜਥੇਬੰਦੀਆਂ ਦਾ ਕਾਰਜ ਜਿਥੇ ਇਸ ਪਿਛੋਕੜ ਵਿਚ ਕਾਫ਼ੀ ਔਖਾ ਬਣ ਗਇਆ ਹੈ, ਉਥੇ ਇਹ ਸਥਿਤੀ ਇਹਨਾਂ ਸੰਸਥਾਵਾਂ ਲਈ ਇਕ ਚੁਨੌਤੀ ਵੀ ਹੈ । ਲੋੜ ਇਸ ਗਲ ਦੀ ਹੈ ਕਿ ਕਿਸੇ ਸਾਂਝੇ ਪਲੈਟਫਾਰਮ ਉਤੇ ਇਕੱਠੇ ਹੋਕੇ ਇਹਨਾਂ ਸਮਸਿਆਵਾਂ ਦਾ ਸਮਾਧਾਨ ਕਰਨ ਲਈ ਉਪਰਾਲੇ ਸੋਚ ਜਾਣ । ਸਾਡੇ ਦੇਸ਼ ਅਤੇ ਵਿਸ਼ੇਸ਼ ਕਰਕੇ ਪੰਜਾਬ ਰਾਜ ਦੇ ਸਚੇ ਪਿਛੋਕੜ ਵਿਚ ਲੇਖਕ ਦਾ ਨਿਰਾ ਇਕ ਸ਼ਬਦ ਸਾਧਕ ਬਣ ਜਾਣਾ ਹੀ ਕਾਫ਼ੀ ਨਹੀਂ, ਉਸ ਨੂੰ ਨਵੀਂ ਸੰਸਕ੍ਰਿਤਕ ਜਾਤੀ ਦਾ ਦੂਤ ਵੀ ਬਣਨਾ ਚਾਹੀਦਾ ਹੈ । ਜੇ ਆਮ ਪਾਠਕ ਜਾਂ ਜਨ-ਸਾਧਾਰਨ ਸਾਹਿੱਤਕ ਸਰਗਟ ਮੀਆਂ ਤੋਂ ਉਦਾਸੀਨ ਜਾਂ ਉਪਰਾਮਚਿੱਤ ਨਜ਼ਰ ਆਉਂਦੇ ਹਨ ਤਾਂ ਹੋਰ ਵੀ ਵਧੇਰੇ ਲੋੜ ਹੈ ਕਿ ਲੇਖਕ ਜਥੇਬੰਦ ਹੋਕੇ ਉਹਨਾ ਦੀ ਉਪਰਾਮਤਾ ਅਤੇ ਉਦਾਸੀਨਤਾ ਨੂੰ ਦੂਰ ਕਰਨ ਦਾ ਉਪਰਾਲਾ ਕਰਨ । ਇਸ ਪਾਸ ਵਲ ਸਭ ਤੋਂ ਪਹਿਲਾ ਕਦਮ ਸਾਹਿੱਤਕ ਜਥੇਬੰਦੀਆਂ ਦੇ ਕਾਰਜ ਤੇ ਕਰਤਵ ਦੀ ਅੰਤਮ ਪੜਚੋਲ ਕਰਨ ਦਾ ਹੈ । ਆਮ ਇਹ ਵੇਖਿਆ ਗਇਆ ਹੈ ਕਿ ਸਾਧਾਰਣ ਸਥਾਨਕ ਸਾਹਿੱਤਕ ਜਥੇਬੰਦੀਆਂ ਦੇ ਕੰਮ ਵਿਚ ਸਥਾਨਕ ਬੁਧੀਮਾਨ ਲੋਕਾਂ ਦੀ ਅਰਜ਼ੀ ਦਾ ਕਾਰਨ ਉਹਨਾਂ ਜਥੇਬੰਦੀਆਂ ਦੇ ਕੰਮ ਦੇ ਘੇਰੇ ਦੀ ਸੰਕੀਰਣਤਾ ਹੁੰਦੀ ਹੈ । ਇਹਨਾਂ ਸਭਾਵਾਂ ਦਾ ਸਾਰਾ ਪਰਯੋਜਨ ਹਫ਼ਤ ਦੇ ਹਫ਼ਤੇ ਪਿਛੋਂ ਦਸ ਪੰਦਰਾਂ ਲੇਖਕਾਂ ਨੂੰ ਇਕੱਠਿਆਂ ਕਰਕੇ ਉਹਨਾ ਦੀਆਂ ਹੀ ਰਚਨਾਵਾਂ ਪੜ ਸੁਣਨ, ਸਾਲ ਦੋ ਸਾਲ ਪਿਛੋਂ ਕੋਈ ਇਕ ਅੱਧ ਸਮਾਗਮ ਕਰਨ ਅਤੇ ਬਹੁਤੀ ਛਾਲ ਮਾਰੀ ਤਾਂ ਸਥਾਨਕ ਲੇਖਕਾਂ ਦੀਆਂ ਰਚਨਾਵਾਂ ਦਾ ਕੋਈ ਸੰਨ੍ਹ ਪ੍ਰਕਾਸ਼ਤ ਕਰਨ ਦਾ ਹੀ ਹੁੰਦਾ ਹੈ । ਜੇ ਕਦੀ ਇਹ ਸਭਾਵਾਂ ਨਿਰੋਲ ਪਰਸਪਰ ਪਰਸੰਸਾ ਕਲੱਬਾਂ ਦੇ ਘੇਰੇ ਤੋਂ ਵਧਕੇ ਸਮੁਚ ਪੰਜਾਬੀ ਸਾਹਿਤ ਅਤੇ ਸੰਸਾਰ-ਸਾਹਿਤ ਸਬੰਧੀ ਵਿਚਾਰਾਂ, ਗੋਸ਼ਟੀਆਂ ਦਾ ਪਰਬੰਧ ਕਰਨ ਲਗ ਜਾਣ ਤਾਂ ਨਿਸਚੇ ਹੀ ਉਹ ਲੇਖਕਾਂ ਦੀ ਵੀ ਵਧੇਰੇ ਸਹਾਇਤਾ ਕਰ ਰਹੀਆਂ ਹੋਣਗੀਆਂ ਅਤੇ ਲਾਂਭ ਚਾਂਭ ਦੇ ਬੁਧੀਮਾਨ ਵਰਗ ਨੂੰ ਵੀ ਪਰੇਰਕੇ ਨੇੜੇ ਲਿਆਣ ਵਿਚ ਸਫਲ ਹੋ ਸਕਣਗੀਆਂ। ਇਸ ਲਈ ਕਿਉਂ ਕਿ ਇਉਂ ਕਰਨ ਨਾਲ ਉਹਨਾਂ ਦਾ ਸਮੁਚਾ ਚਰਿਤਰ ਹੈ। ਬਦਲ ਜਾਏਗਾ ਤੇ ਉਹਨਾਂ ਦੀਆਂ ਗੋਸ਼ਟੀਆਂ ਤੇ ਬੈਠਕਾਂ ਦਾ ਇਕ ਵਿਦਿਅਕ ਮੁਲ ਵਾ ਬਣ ਜਾਵੇਗਾ। ਇਸ ਦੇ ਨਾਲ ਹੀ ਇਕ ਹੋਰ ਸਾਧਨ ਜਿਸ ਨਾਲ ਜਨ-ਸਾਧਾਰਣ ਵੀ ਪੰਜਾਬੀ ਸਾਹਿੱਤ ਵਲ ਰੁਚਿਤ ਕੀਤਾ ਜਾ ਸਕਦਾ ਹੈ ਉਹ ਇਹ ਹੈ ਕਿ ਲੋਕ ਸੰਪਰਕ ਵਾਲ ਪਰੋਗਰਾਮਾਂ ਜਿਵੇਂ ਕਿ ਕਵੀ ਸੰਮੇਲਨਾਂ, ਨਾਟਕ ਸਮਾਗਮਾਂ, ਸਾਹਿੱਤਕ ਮੇਲਿਆਂ, ਪੁਸਤਕ ਪ੍ਰਦਰਸ਼ਨੀਆਂ ਆਦਿ ਦਾ ਪ੍ਰਬੰਧ ਕਰਨ ਨੂੰ ਵਿਸ਼ੇਸ਼ ਮਹੱਤਤਾ ਦਿਤੀ ਜਾਵੇ । . ਇਸ ਤੋਂ ਵੱਧ ਮਹਤਵ ਪੂਰਨ ਕੰਮ ਜੋ ਕੇਵਲ ਸਭਾਵਾਂ ਹੀ ਕਰ ਸਕਦੀਆਂ ਹਨ