ਪੰਨਾ:Alochana Magazine August 1963.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਹਜ ਦੀ ਸੰਭਾਵਨਾ ਹੁੰਦੀ ਹੈ । ਇਥੇ ਫਿਰ ਇਹ ਵੀ ਪਤਾ ਲਗ ਜਾਂਦਾ ਹੈ ਕਿ ਜਿਸ ਨੂੰ ਸਮੇਂ ਦਾ ਫੈਸ਼ਨ ਕਹਿਆ ਜਾਂਦਾ ਹੈ, ਉਸ ਵਿਚ ਕੀ ਕੀਮਤੀ ਅਤੇ ਸਹੀ ਤੌਰ ਤੇ ਆਕਰਸ਼ਕ ਹੈ । ਫੈਸ਼ਨ ਜਿਹੜਾ ਕਿ ਪਹਿਰਾਵੇ , ਸਲੀਕੇ ਅਤੇ ਬੋਲਚਾਲ ਦੀ ਤੁਛਤਾ ਨੂੰ ਉਚਿਆਂਦਾ ਹੈ ਅਤੇ ਆਪਣੇ ਆਪ ਵਿਚ ਇਕ ਅੰਤ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਨਿਭਾਉਣ ਦੇ ਢੰਗ ਨੂੰ ਇਕ ਰਹੱਸ-ਮਈ ਅਦਾ ਅਤੇ ਆਕਰਸ਼ਕਤਾ ਬਖਸ਼ਦਾ ਹੈ ! ਇਉਂ ਕਲਾ ਸਦਾ ਨਿਰੀ ਸੋਝੀ ਤੋਂ ਮੁਕਤ ਹੋਣ ਲਈ, ਨਿਰੋਲ ਅਵਲੰਨ ਦਾ ਮਜ਼ਮੂਨ ਬਣਨ ਲਈ, ਅਤੇ ਆਪਣੇ ਵਿਸ਼ੇ ਤੇ ਮਾਧਿਅਮ ਪ੍ਰਤਿ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛਾ ਛੁਡਾਣ ਲਈ ਤਾਂਘਵਾਨ ਰਹਿੰਦੀ ਹੈ । ਕਵਿਤਾ ਅਤੇ ਚਿੱਤਰਕਾਰੀ ਦੀਆਂ ਆਦਰਸ਼ਕ ਉਦਾਹਰਣਾ ਉਹ ਹਨ ਜਿਨਾਂ ਵਿਚ ਉਨ੍ਹਾਂ ਦੀ ਬਣਤਰ ਦੇ ਆਂਗਿਕ ਤੱਤ ਆਪਸ ਵਿਚ ਇਉਂ ਜੁੜੇ ਹੋਏ ਹੁੰਦੇ ਹਨ, ਕਿ ਨਾ ਤਾਂ ਮਾਧਿਅਮ ਅਤੇ ਵਿਸ਼ਾ ਕੇਵਲ ਬੁਧੀ ਨੂੰ ਹੀ ਜਚਦੇ ਹਨ ਅਤੇ ਨਾ ਹੀ ਰੂਪ ਕੇਵਲ ਅੱਖਾਂ ਅਤੇ ਕੰਨਾਂ ਨੂੰ । ਸਗੋਂ ਰੂਪ ਤੇ ਵਸਤੂ ਆਪਣੇ ਸੁਮੇਲ ਜਾਂ ਅਭੇਦਤਾ ਨਾਲ ਕਾਲਪਨਿਕ ਨਿਆਇ ਉਤੇ ਇਕ ਇਕਹਿਰਾ ਪ੍ਰਭਾਵ ਪਾਉਂਦੇ ਹਨ। ਕਾਲਪਨਿਕ ਨਿਆਇ ਇਹ ਜਟਿਲ ਗੁਣ ਹੈ ਜਿਸ ਲਈ ਹਰ ਵਿਚਾਰ ਅਤੇ ਅਹਿਸਾਸ ਆਪਣੇ ਸੰਕੇਤਕ ਦ੍ਰਿਸ਼ਟਾਂਤਾਂ ਅਤੇ ਪ੍ਰਤੀਕਾਂ ਸਮੇਤ ਇਕੋ ਸਮੇਂ ਉਪਜਦਾ ਹੈ । ਸੰਗੀਤਕ ਕਲਾ ਹੀ ਅਜੇਹੀ ਕਲਾ ਹੈ ਜਿਹੜੀ ਵਸਤੂ ਅਤੇ ਰੂਪ ਦੀ ਇਸ ਮਹਾਨ ਇਕਰੂਪਤਾ ਦੇ ਇਸ ਕਲਾ-ਮਈ ਆਦਰਸ਼ ਨੂੰ ਸਭ ਤੋਂ ਵਧੇਰੇ ਪੂਰਨ ਤੌਰ ਤੇ ਸਚਆਉਂਦੀ ਹੈ। ਸੰਗੀਤ ਜਦੋਂ ਕਮਾਲ ਤੇ ਪੁਜਦਾ ਹੈ ਤਾਂ ਅੰਤ ਸਾਧਨ ਨਾਲੋਂ, ਰੂਪ ਵਸਤੂ ਨਾਲੋਂ ਅਤੇ ਵਿਸ਼ਾ ਅਭਿਵਿਅੰਜਨ ਨਾਲੋਂ ਭਿੰਨ ਨਹੀਂ ਰਹਿ ਜਾਂਦੇ । ਇਹ ਸਭ ਤੱਤ ਇਕ ਦੂਜੇ ਵਿਚ ਸਮਾਏ ਵੀ ਹੁੰਦੇ ਹਨ ਅਤੇ ਇਕ ਦੂਜੇ ਨੂੰ ਆਪਣੇ ਰੰਗ ਵਿਚ ਵੀ ਰੰਗਦੇ ਹਨ । ਇਸ ਲਈ ਭਾਵੇਂ ਹਰ ਕਲਾ ਦਾ ਇਕ ਆਪਣਾ ਅਕਥਨੀ ਤੱਤ, ਪ੍ਰਭਾਵਾਂ ਦਾ ਇਕ ਉਲਥਾਇਆ ਨਾ ਜਾ ਸਕਣ ਯੋਗ ਪ੍ਰਭਾਵ-ਪ੍ਰਬੰਧ ਕਾਲਪਨਿਕ ਨਿਅ ਇ ਤਕ ਪਹੁੰਚਣ ਦਾ ਨਵੇਕਲਾ ਢੰਗ ਹੁੰਦਾ ਹੈ, ਤਾਂ ਵੀ ਸਾਰੀਆਂ ਕਲਾਂ ਸੰਗੀਤ ਦੇ ਨੇਮ ਜਾਂ ਅਸੂਲ ਲਈ ਲਗਾਤਾਰ ਤਾਂ ਵਾਨ ਰੂਪ ਵਿੱਚ ਪੇਸ਼ ਕੀਤੀਆਂ ਜਾਣੀਆਂ ਯੋਗ ਹਨ । ਇਕ ਅਜਿਹੀ ਅਵਸਥਾ ਵਲ ਜਿਹੜੀ ਸੰਪੂਰਨ ਰੂਪ ਵਿਚ ਕੇਵਲ ਸੰਗੀਤ ਵਿਚੋਂ ਹੀ ਸਚਿਆਈ ਜਾ ਸਕਦੀ ਹੈ । ਪੁਰਾਤਨ ਜਾਂ ਨਵੀਆਂ ਕਲਾ ਕ੍ਰਿਤਾਂ ਨਾਲ ਸਰੋਕਾਰ ਰੱਖਣ ਵਾਲੀ ਸੁਹਜਵਾਦੀ ਕਲਾ ਆਲੋਚਨਾ ਦਾ ਇਕ ਮੁੱਖ ਪ੍ਰਯੋਜਨ ਉਸ ਮਾਤਰਾ ਦਾ ਅਨੁਮ ਨ ਲਾਣਾ ਹੈ ਜਿਸ ਵਿਚ ਇਹ ਸਾਰੀਆਂ ਕਲਾ ਕ੍ਰਿਤਾਂ, ਇਸ ਅਰਥ ਵਿਚ ਸੰਗੀਤਕ ਨੇਮ ਨੂੰ ਪ੍ਰਾਪਤ ਹੁੰਦੀਆਂ ਹਨ ।