ਪੰਨਾ:Alochana Magazine August 1963.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੁੱਪ ਚਾਨ’ ਫਿਰ ਰੂਪ ਤਰੇ ਵਿਚ ਕਵਿਤਾ ਰੰਗ ਜਮਾਇਆ। ਸਿੱਧ ਹੈ ਕਿ ਕਵੀ ਪ੍ਰਕਿਰਤੀ ਵਿਚਲੀ ਮੂਕ ਕਵਿਤਾ ਨੂੰ ਸੁਣ ਸਕਣ ਦੀ ਸੂਖਮਤਾ ਰਖਦਾ ਹੈ ਤੇ ਉਹ ਕਿਰਤੀ ਵਿਚਲੇ ਸੰਗੀਤ ਰਸ ਵਿਚ ਰੰਗੀਜ ਸਕਦਾ ਹੈ । ਅਸਲੀਅਤ ਵੀ ਇਹ ਹੈ ਕਿ ਜਦੋਂ ਤਕ ‘ਪ੍ਰਕਿਰਤੀ ਦੀ ਛਾਤੀ ਕਵੀ ਦੀ ਛਾਤੀ ਵਿਚ ਆਕੇ ਨਹੀਂ ਉਛਲਦੀ' ਅਰਥਾਤ ਕਵੀ ਪ੍ਰਕਿਰਤੀ ਦੇ ਖੇੜੇ ਨਾਲ ਕਲੀ ਵਾਂਗ ਨਹੀਂ ਖਿੜਦਾ ਉਦੋਂ ਤਕ ਮਸਤ ਕਰ ਦੇਣ ਵਾਲੀ ਭਾਵਕਤਾ ਨਾਲ ਪ੍ਰਕਿਰਤੀ ਨੂੰ ਚਿਤਰ ਵੀ ਨਹੀਂ ਸਕਦਾ । ਜਦੋਂ ਕਵੀ ਆਪਣੇ ਮਨ ਤੋਂ ਬਾਹਰ ਜਾਕੇ ਕਿਰਤੀ ਨੂੰ ਚਿਤਰਦਾ ਹੈ, ਸਮਝੋ ਉਹ ਕਿਰਤੀ ਨੂੰ ਸਤਰਾਂ ਰਾਹੀਂ ਬਿਆਨ ਕਰ ਰਹਿਆ ਹੈ । ਪਰ ਅਸਲੀਅਤ ਵਜੋਂ ਹੋਣਾ ਇੰਜ ਚਾਹੀਦਾ à ਕਿ ਕਵੀ ਪਕਿਰਤੀ ਦੇ ਕਿਸੇ ਪ੍ਰਭਾਵ ਕਾਰਣ ਆਪਣੀ ਮਨ ਦੀ ਬਦਲੀ ਹੋਈ ਪ੍ਰਕਿਰਤੀ ਨੂੰ ਨਿਹਾਰ ਕੇ ਨਿਹਾਲ ਹੋਵੇ ਤੇ ਉਸ ਨੂੰ ਸ਼ਾਬਦਿਕ ਰੂਪ ਵਿਚ ਜਿਵਾਉਣ ਲਈ ਬਿਹਬਲ eਨੇ । ਭਾਈ ਸਾਹਿਬ ਦੀ ਕਵਿਤਾ ਵਿਚ ਸਾਨੂੰ ਇਸ ਪਰਕਾਰ ਦੀ ਕਵਿਤਾ ਦੇ ਦਰਸ਼ਨ ਸiਹੇ ਹਨ, ਪਰ ਇਸਦੇ ਨਾਲ ਕਈ ਵਾਰੀ ਪ੍ਰਕਿਰਤੀ ਨੂੰ ਕੇਵਲ ਬਿਆਨ ਦੇ ਵੀ ਜਾਪਦੇ ਹਨ । ਕਵੀ ਆਪ ਮੰਨਦਾ ਹੈ ਕਿ ਕਿਰਤੀ ਵਿਚ ਬੜੇ ਸੂਖਮ ਤੇਜ ਵਸਦੇ ਹਨ, ਜਿਨਾਂ ਨਾਲ ਇਕਸੁਰ ਹੋਕੇ ਇਕ ਅਨੰਤ ਖੇੜੇ ਦੀ ਪਰਾਪਤੀ ਹੋ ਸਕਦੀ ਹੈ, ਪਰ ਇਹ auਤੀ ਕਿਸੇ ਤੱਪ ਜਾਂ ਹੱਠ ਨਾਲ ਨਹੀਂ ਹੋ ਸਕਦੀ ਸਗੋਂ ਕਿਰਤੀ ਵਿਚਲੇ ਨਾਦ ਨਾਲ ਇਕਸੁਰ ਹੋਕੇ ਹੀ ਇਸ ਨੂੰ ਪਰਾਪਤ ਕੀਤਾ ਜਾ ਸਕਦਾ ਹੈ । ਕਵੀ ਤਪ ਕਰਨ ਵਾਲੇ ਜੋਗੀ ਨੂੰ ਕਹਿੰਦਾ ਹੈ :-- ਨਾ ਕਰ ਤਪ ਸਿੱਢੀ ਰਿਖਿ ਹਠੀਏ । ਰੁੱਸ ਨਾ ਕੁਦਰਤ ਨਾਲੋਂ, ਲੁਕਵੇਂ ਤੇਜ ਵਸਣ ਇਸ ਅੰਦਰ ਸੂਖਮ ਹਨ ਜੋ ਵਾਲਾਂ, ਹਠ ਤੋਂ ਟੱਪ, ਰੰਗੀਜ ਰੰਗ ਵਿਚ ਰਸੀਆ ਹੋ ਰਸ ਜਿੱਤੀ, ਇਕ ਝਲਕਾਰੇ ਵਿਚ ਨਹੀਂ ਏ ਗੁਆ ਦੇਸਣ ਇਸ ਗਲੋਂ ਭਾਈ ਵੀਰ ਸਿੰਘ ਦੀ ਸਮੁੱਚੀ ਕਵਿਤਾ ਦੀ ਪ੍ਰਧਾਨ ਸੁਰ ਕਿਰਤੀ ਵਲ ਹੱਠ ਵਾਲੇ ਰਵੱਈਏ ਤੋਂ ਅਗੇ ਲੰਘ ਕੇ ਇਸ ਵਿਚਲੇ ਰਸ ਦਾ ਰਸੀਆ ਬਣਕੇ ਖੇੜੇ ਦੀ ਪਰਾਪਤੀ ਦੀ ਪਰੇਰਣਾ ਹੈ । ਉਹ ਤਾਂ ਆਪਣੇ ਬਾਗ ਦੇ ਫੁੱਲਾਂ ਨੂੰ ਵੀ ਆਖਦੇ ਹਨ ਕਿ “ਸਦਾ ਖਿੜੇ ਮਿਲੇ ਹੋ ਮਿਤਰੋ । ਸਦਾ ਖਿੜੇ ਰਹਿਣਾ ਰਸਿਕ ਮਨ ਦਾ ਹੀ ਇਕ ਕਿਸ਼ਮਾ ਹੈ, ਅਰਥਾਤ ਖੇੜੇ ਦੀ ਪਰਾਪਤੀ ਵਸਿਕਤਾ ਵਿਚ ਹੈ, ਨੀਰਸ ਤਪ ਵਿਚ ਨਹੀਂ । ਜਿਵੇਂ BE