ਪੰਨਾ:Alochana Magazine August 1963.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਾਈ ਸਾਹਿਬ ਜੀ ਲਿਖਦੇ ਹਨ ;-- ਰੁੱਤ ਉਦਾਸੀ ਦੇ ਵਿਚ ਖੜਕੇ ਪਦਮ ਕੁਕ ਪਏ ਕਹਿੰਦੇ, ਸਦਾ ਬਹਾਰ ਉਨ੍ਹਾਂ ਤੇ ਜਿਹੜੇ ਹੋ ਦਿਲਗੀਰ ਨਾ ਬਹਿੰਦੇ ; ਭਾਈ ਵੀਰ ਸਿੰਘ ਦੀ ਕਵਿਤਾ ਵਿਚ ਸਾਨੂੰ ਪ੍ਰਕਿਰਤੀ ਪ੍ਰਤੀ ਖੇੜੇ ਤੇ ਆਸ਼ਾਵਾਦ ਦਾ ਰਵੱਈਆ ਹੀ ਨਜ਼ਰੀਂ ਪੈਂਦਾ ਹੈ । ਭਾਈ ਸਾਹਿਬ ਦੀ ਪ੍ਰਕਿਰਤੀ ਦਾ ਸੁਭਾ ਕਰੋਪੀ ਜਾਂ ਜ਼ੁਲਮ ਢਾਉਣ ਦਾ ਨਹੀਂ, ਸਗੋਂ ਇਹ ਤਾਂ ਮਨੁੱਖੀ ਮਨ ਵਿਚਲੀ ਰਸਿਕਤਾ ਨਾਲ ਇਕ ਹੋਕੇ ਅਨੰਤ ਖੇੜੇ ਦੀ ਭਾਗੀ ਹੋਣਾ ਲੋਚਦੀ ਹੈ । ਸੋ ਵੀਰ ਸਿੰਘ ਦਾ ਪ੍ਰਕਿਰਤੀ ਪ੍ਰਤੀ ਰਵੱਈਆ ਕਿਤੇ ਵੀ ਰੋਸੇ ਵਾਲਾ ਨਹੀਂ, ਸਗੋਂ ਇਹ ਸੰਤੁਸ਼ਟਤਾ ਤੇ ਖੇੜੇ ਵਾਲਾ ਰਵੱਈਆ ਹੈ । ਮਟਕ ਹੁਲਾਰੇ' ਪੁਸਤਕ ਵਿਚਲੀਆਂ ਕਵਿਤਾਵਾਂ ਕਵੀ ਦੇ ਕਸ਼ਮੀਰ ਵਾਦੀ ਦੀ ਵੰਨ ਸਵੰਨੀ ਪ੍ਰਕਿਰਤੀ ਦੇ ਸਾਥ ਵਿਚ ਬੀਤੇ ਸਮੇਂ ਦੀਆਂ ਉਲਾਸਮਈ ਯਾਦਾਂ ਹਨ; ਪਰ ਅੰਤ ਵਿਚ ਕਸ਼ਮੀਰ ਤੋਂ ਵਿਦੇਗ ਲੈਣ ਲਗਿਆਂ ਵੀ ਕਵੀ ਦੇ ਮਨ ਤੇ ਨਿਰਾਸ਼ਾ ਦਾ ਕੋਈ ਭਾਵ ਨਹੀਂ ਛਾਉਂਦਾਂ ਸਗੋਂ ਕਵੀ ਸ਼ੰਤੁਸ਼ਟਤਾ ਦੇ ਰਸ ਵਿਚ ਬੋਲ ਉਠਦਾ ਹੈ :-- ਸੁਹਣਯਾ ਤੋਂ ਜਦ ਵਿਛੜਣ ਲਗੀਏ ਦਿਲ ਦਿਲਗੀਰੀ ਖਾਵੇ, ਪਰ ਤੈਥੋਂ ਟੁਰਦਯਾਂ ਕਸ਼ਮੀਰੋ ! ਸਾਨੂੰ ਨਾ ਦੁੱਖ ਆਵੇ, ਮਟਕ ਹਿਲੋਰਾ’ ਛੋਹ ਤੇਰੀ ਦਾ ਜੋ ਰੂਹ ਸਾਡੀ ਲੀਤ, ਖੇੜੇ ਵਾਲੀ ਮਸਤੀ ਦੇ ਰਿਹਾ ਨਾਲ ਨਾਲ ਪਿਆ ਜਾਵੇ । ਖੇੜੇ ਦਾ ਇਹ ਇਕ ਮਟਕ ਹਿਲੋਰਾ ਹੀ ਕਵੀ-ਮਨ ਦੀ ਰਸਿਕਤਾ ਹੈ । ਇਸੇ ਸੁਭਾ ਨੂੰ ਅੰਗਰੇਜ਼ੀ ਦੀ ਪ੍ਰਕਿਰਤੀ ਚਿਤਰਣ ਦੀ ਕਵਿਤਾ ਦਾ ਉੱਤਮ ਕਵੀ ਵਰਤਜ਼ਵਰਥ (Emotions recollected in tranquility' ਦਾ ਨਾਂ ਦਿੰਦਾ ਹੈ । ਪਰ ਭਾਈ ਵੀਰ ਸਿੰਘ ਦੀ ਕਵਿਤਾ ਵਿਚ ਸਾਨੂੰ ਇਹ ਰਸਿਕਤਾ ਦਰਸ਼ਨ ਦੇਦੀ ਦੀ ਕਈ ਵਾਰੀ ਲੋਪ ਵੀ ਹੋ ਜਾਂਦੀ ਹੈ; ਪਰ ਜਿਥੇ ਕਿਤੇ ਇਹ ਰਸਿਕਤਾ ਹੈ ਉਥੇ ਕਵੀ ਦੀ ਕਵਿਤਾ ਪਾਠਕ ਦੇ ਮਨ ਉਤੇ ਬੜਾ ਤੀਖਣ ਤੇ ਜੀਵੰਤ ਪ੍ਰਭਾਵ ਪਾਉਂਦੀ ਹੈ । ਆਮ ਤੌਰ ਤੇ ਕਹਿਆ ਜਾਂਦਾ ਹੈ ਕਿ ਭਾਈ ਵੀਰ ਸਿੰਘ ਦਾ ਪ੍ਰਕਿਰਤੀ ਪ੍ਰਤੀ ਰਵੱਈਆ ਇਕ ਰਹੱਸਕ ਵਾਲਾ ਰਵੱਈਆ ਹੈ । ਇਹ ਠੀਕ ਹੈ ਕਿ ਭਾਈ ਸਾਹਿਬ ਨੂੰ ਹਰ ਪ੍ਰਕ੍ਰਿਤਕ ਦ੍ਰਿਸ਼ ਇਸ ਲਈ ਸੁਹਣਾ ਲਗਦਾ ਹੈ ਕਿ ਉਹ ਉਸਦੇ ਪਿਛੇ ਲੁਕੀ ਕਿਸੇ ਦੇਵੀ 32