ਪੰਨਾ:Alochana Magazine August 1963.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬੀ ਪੁਸਤਕਾਂ ਦੀ ਵਿਕਰੀ ਵਧਾਣ ਦਾ ਹੈ । ਭਾਰਤ ਸਰਕਾਰ ਦੇ ਇਕੱਤਰ ਕੀਤੇ ਪੁਸਤਕ ਪ੍ਰਕਾਸ਼ਨ ਦੇ ਅੰਕੜੇ ਵੇਖਣ ਤੋਂ ਪਤਾ ਚਲਦਾ ਹੈ ਕਿ ਪੰਜਾਬੀ ਵਿਚ ਪ੍ਰਕਾਸ਼ਤ ਹੋਣ ਵਾਲੀਆਂ ਪੁਸਤਕਾਂ ਦੀ ਗਿਣਤੀ ਬਾਕੀ ਭਾਰਤੀ ਬੋਲੀਆਂ ਦੇ ਟਾਕਰੇ ਵਿਚ ਸਭ ਤੋਂ ਘਟ ਹੈ । ਇਸਦਾ ਇਕ ਇਕ ਕਾਰਨ ਇਹ ਹੈ ਕਿ ਪੰਜਾਬੀ ਵਿਚ ਪੁਸਤਕਾਂ ਦੀ ਆਮ ਵਿਕਰੀ ਨਾਂਹ ਦੇ ਬਰਾਬਰ ਹੈ । ਇਸ ਦੇ ਨਾਲ ਹੀ ਇਹ ਵੀ ਵੇਖਿਆ ਗਇਆ ਹੈ ਕਿ ਹਰੇਕ ਸਥਾਨਕ ਸਭਾ ਸਥਾਨਕ ਲੇਖਕਾਂ ਦੀਆਂ ਚੰਗੀਆਂ ਮੰਦੀਆਂ ਰਚਨਾਵਾਂ ਦੇ ਸੰਨ੍ਹ ਛਾਪਣ ਲਈ ਸਾਧਨ ਇਕੱਤਰ ਕਰਦੀ ਹੈ । ਅਜਿਹੇ ਸੰਨ੍ਹ ਕੋਈ ਵੀ ਲੋੜ ਪੂਰੀ ਨਹੀਂ ਕਰਦੇ । ਇਸ ਦੀ ਥਾਂ ਜੇ ਇਹ ਹੀ ਧਨ ਪੰਜਾਬੀ ਪੁਸਤਕਾਂ ਦੀਆਂ ਲਾਇਬਰੇਰੀਆਂ ਬਨਾਣ ਲਈ ਖਰਚ ਕੀਤਾ ਜਾਵੇ ਤਾਂ ਪੰਜਾਬੀ ਸਾਹਿਤ ਦੀ ਵਧੇਰੇ ਸੇਵਾ ਕੀਤੀ ਜਾ ਸਕਦੀ ਹੈ । ਫ਼ਿਰ ਅਜਿਹੀਆਂ ਲਾਇਬਰੇਰੀਆਂ ਲਈ ਸਥਾਨਕ ਸਰਕਾਰੀ ਸੰਮਤੀਆਂ ਜਿਹਾ ਕਿ ਨਗਰ ਪਾਲਕਾ, ਪੰਚਾਇਤ ਸੰਮਤੀ, ਜ਼ਿਲਾ ਪ੍ਰੀਸ਼ਦ ਆਦਿ ਪਾਸੋਂ ਵੀ ਸਬਰਕੱਤੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ । ਚਾਹੀਦਾ ਤਾਂ ਇਹ ਹੈ ਕਿ ਸਥਾਨਕ ਸਭਾਵਾਂ ਦੇ ਲੇਖਕ ਲੈ-ਕੇਂਦਰਿਤ ਰੁਚੀਆਂ ਦਾ ਤਿਆਗ ਕਰਕੇ ਇਨ੍ਹਾਂ ਸਭਾਵਾਂ ਨੂੰ ਪੰਜਾਬੀ ਸਾਹਿਤ ਦੀ ਸਮੁਚੀ ਚਾਲ ਨਾਲ , ਮਿਲਾਕੇ ਤੋਰਨਾ ਸ਼ੁਰੂ ਕਰਨ । ਸਥਾਨਕ ਲੇਖਕਾਂ ਦੀਆਂ ਰਚਨਾਵਾਂ ਪੜ੍ਹਨ ਸੁਨਣ ਲਈ ਕੁਝ ਸਮਾਂ ਰਖਕੇ ਬਾਕੀ ਸਮੇਂ ਵਿਚ ਪੰਜਾਬੀ ਸਾਹਿਤ ਦੇ ਚਲੰਤ ਮਸਲਿਆਂ ਵਿਚ ਵੀ ਦਿਲਚਸਪੀ ਲਈ ਜਾਵੇ ਅਤੇ ਪੰਜਾਬੀ ਦੀਆਂ ਨਵੀਆਂ ਪ੍ਰਕਾਸ਼ਨਾਵਾਂ ਪੜ੍ਹਨ ਅਤੇ ਵਿਚਾਰਨ ਦੀ ਵੀ ਲੀਹ ਪਾਈ ਜਾਵੇ । ਜੇ ਹਰੇਕ ਸਭਾ ਆਪਣੀ ਲਾਇਬਰੇਰੀ ਬਣਾ ਕੇ ਉਸ ਵਿਚ ਪੰਜਾਬੀ ਦੇ ਸਾਹਿਤਕ ਪਤਰਾਂ ਅਤੇ ਪੰਜਾਬੀ ਪੁਸਤਕਾਂ ਦੀਆਂ ਇਕ ਇਕ ਦੋ ਦੋ ਕਾਪੀਆਂ ਖਰੀਦਕੇ ਪੜਨਾ ਅਤੇ ਵਿਚਾਰਨਾ ਸ਼ੁਰੂ ਕਰ ਦੇਵੇ ਤਾਂ ਇਹ ਪੰਜਾਬੀ ਬੋਲੀ ਦੀ ਵਧੇਰੇ ਨਿਗਰ ਸੇਵਾ ਹੋਏਗੀ । ਇਸ ਦੇ ਨਾਲ ਹੀ ਇਨ੍ਹਾਂ ਸਭਾਵਾਂ ਨੂੰ ਕੇਂਦਰੀ ਪੱਧਰ ਉਤੇ ਕੰਮ ਕਰ ਰਹੀਆਂ ਸਭਾਵਾਂ ਤੇ ਜਥੇਬੰਦੀਆਂ ਨਾਲ ਤਾਲ ਮੇਲ ਵਧਾਣਾ ਚਾਹੀਦਾ ਹੈ ਅਤੇ ਉਹਨਾਂ ਦੇ ਛੋਹੇ ਕੰਮਾਂ ਵਿਚ ਹਥ ਵਟਾਣਾ ਚਾਹੀਦਾ ਹੈ । ਪੰਜਾਬੀ ਸਾਹਿਤ ਅਕਾਡਮੀ ਨੇ ਲੁਧਿਆਣਾ ਨਗਰ ਵਿਚ ਕੇਂਦਰੀ ਪੰਜਾਬੀ ਭਵਨ ਬਨਾਣ ਦਾ ਕੰਮ ਛੂਹ ਰਖਿਆ ਹੈ । ਇਸੇ ਤਰਾਂ ਕੇਦਰੀ ਸਮਾਗਮਾਂ ਅਤੇ ਸੰਮੇਲਨਾਂ ਦੀ ਸਫਲਤਾ ਲਈ ਸਾਧਨ ਇਕੱਠੇ ਕਰਨ ਦੀ ਲੋੜ ਪੈਂਦੀ ਰਹਿੰਦੀ ਹੈ । ਇਨ੍ਹਾਂ ਕੇਂਦਰੀ ਸੰਸਥਾਵਾਂ ਦੀਆਂ ਪ੍ਰਕਾਸ਼ਨਾਵਾਂ ਨੂੰ ਵੇਚਣ ਦੀ ਸਮਸਿਆ ਹੈ । ਜੇ ਸਥਾਨਕ ਸਭਾਵਾਂ ਦੇ ਲੇਖਕ ਆਪਣਾ ਸਹਯਗ · ਇਨਾਂ ਸੰਧਵਾਂ ਨੂੰ ਦੇਣ ਤਾਂ ਨਿਸਚੇ ਹੀ ਇਹ ਸਭਾਵਾਂ ਵਧੇਰੇ ` ਪ੍ਰਫੁੱਲਤ ਹੋ ਸਕਦੀਆਂ ਅਤੇ ਆਪਣੀਆਂ ਸਮਸਿਆਵਾਂ ਉਤੇ ਕਾਬੂ ਪਾਕੇ ਪੰਜਾਬੀ ਦੀ ਵਧੇਰੇ ਸੇਵਾ ਕਰ ਸਕਦੀਆਂ ਹਨ । ਚੰਗਾ ਹੋਵੇ ਜੇ ਕੇਂਦਰੀ ਪੱਧਰ ਉਤੇ ਕੰਮ ਕਰ ਰਹੀਆਂ ਸੰਸਥਾਵਾਂ ਇਕੱਠੀਆਂ ਹੋਕੇ ਪੰਜਾਬੀ ਲੇਖਕ ਸਭਾਵਾਂ ਦੀ ਲਹਿਰ ਵਿਚ ਜਥੇਬੰਦ ਹੋਈ ਸ਼ਕਤੀ ਤੋਂ en