ਪੰਨਾ:Alochana Magazine August 1963.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਰਿਆਂ ਦੀ ਲੱਗੀ ਸਾਡੀ ਤੋੜ ਨਾ ਸਰਾਪੀਆ । ਹਾਇ, ਨਾ ਵਲੂੰਦਰੀ ਵੇ ਸੱਟੀ ਨਾ ਉਤਾਰ ਭੰਏ ਸਜਣ ਗਲੋਂ ਟੁਟੀਆਂ ਹੋ ਜਾਈਂ ਇਕਲਾਪੀਆਂ । ਮੇਰੇ ਹੱਡ ਤਾਣ ਨਾਹੀ ਸਕਾਂ ਨਾ ਖਲੋਇ ਪੈਰੀਂ ਖੜੀ ਸਜਣ ਆਸਰੇ ਹਾਂ ਅਬਲਾ ਮੈਂ ਅਮਾਪਿਆ । (ਚਲਦੀ) ਇਸੇ ਤਰ੍ਹਾਂ ਮਹਿੰਦੀ ਆਖਦੀ ਹੈ :- ਆਪੇ ਨੀ ਅੱਜ ਰਾਤ ਸਜਣ ਨੇ ਸਾਨੂੰ ਫੜ ਘੁੱਟ ਰਖਿਆ, ‘ਵਸਲ ਮਾਹੀ ਦਾ, ਮਿਹਰ ਮਾਹੀ ਦੀ ਅੱਜ ਅਸਾਂ ਨੇ ਲੱਖਿਆ ਜਿੰਦੜੀ ਸਾਡੀ ਅੰਗ ਸਮਾਂ ਲਈ ਵੇਖ ਵੇਖ ਖੁਸ਼ ਹੋਵੇ, ਕਿਉਂ ਸਹੀਓ ! ਕੋਈ ਸਵਾਦ ਸਜਣ ਨੇ ' ਛੋਹ ਸਾਡੀ ਦਾ ਵੀ ਚਖਿਆ । | ਇਨ੍ਹਾਂ ਨਮੂਨਿਆਂ ਤੋਂ ਹੀ ਸਿੱਧ ਹੈ ਕਿ ਭਾਈ ਸਾਹਿਬ ਵਿਚ ਕਵਿਤਾ ਵਾਲੀ ਭਾਵੁਕ ਬਿਰਤੀ ਦੀਆਂ ਸੰਭਾਵਨਾਵਾਂ ਕਾਫੀ ਹਨ । ਭਾਈ ਸਾਹਿਬ ਦੀ ਇਹ ਭਾਵਕ-ਬਿਰਤੀ ਕਿਰਤੀ ਦੇ ਮਾਨਵੀਕਰਣ ਰਾਹੀਂ ਕਵਿਤਾ ਵਿਚ ਦਰਸ਼ਨ ਦੇਂਦੀ ਹੈ । ਕੇਲੋਂ ਦੇ ਗਲ ਲਗੀ ਹੋਈ ਵੇਲ ਇਕ ਅਬਲਾ ਇਸਤਰੀ ਵਾਂਗ ਵਿਰਲਾਪ ਕਰਦੀ ਹੈ, ਮਹਿੰਦੀ ਇਕ ਮੁਟਿਆਰ ਵਾਲੇ ਮਘਦੇ ਭਾਵ ਪ੍ਰਗਟ ਕਰਦੀ ਹੈ, ਬਿਨਫਸ਼ੇ ਦਾ ਫੁੱਲ ਇਕ ਨਿਰਮਾਣ ਤੇ ਗੰਭੀਰ ਦਰਸ਼ਨਵੇਤਾ ਦੀ ਜ਼ਬਾਨੀ ਗਲਾਂ ਕਰਦਾ ਹੈ । ਅਸਲ ਵਿਚ ਇਹ ਮਾਨਵੀ-ਭਾ ਇਨਾਂ ਪ੍ਰਕਿਰਤਕ ਇਕਾਈਆਂ ਦਾ ਨਹੀਂ ਸਗੋਂ ਕਵੀ ਆਪਣੇ ਕਿਸੇ ਗੁਣ ਅਥਵਾ ਅਨੁਭਵ ਨੂੰ ਇਨਾਂ ਰਾਹੀਂ ਇੰਜ ਪ੍ਰਗਟ ਕਰਦਾ ਹੈ ਅਤੇ ਭਾਈ ਸਾਹਿਬ ਵਿਚ ਇਸ ਮਾਨਵੀਕਰਣ ਦੇ ਦੋ ਪੱਖ ਉਜਾਗਰ ਹੁੰਦੇ ਹਨ । ਇਕ ਤਾਂ ਉਹ ਜਿਥੇ ਕਵੀ ਕਿਸੇ ਪ੍ਰਕਿਰਤਕ ਇਕਾਈ ਨੂੰ ਹਿਣ ਹੀ ਮਾਨਵੀ-ਰੂਪ ਵਿਚ ਕਰਦਾ ਹੈ ਤੇ ਉਹ ਇਕਾਈ ਉਸ ਚੀ ਆਤਮ-ਪ੍ਰਕਿਰਤੀ ਨਾਲ ਇਕ-ਮਿਕ ਹੋਕੇ ਕੋਈ ਭਾਵਕ ਸਰੂਪ ਗ੍ਰਹਿਣ ਕਰਦੀ ਹੈ ਅਤੇ ਅਜੇ ਹੀ ਸੂਰਤ ਵਿਚ EC