ਪੰਨਾ:Alochana Magazine August 1963.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-- - - - ਮਹਿੰਦੀ, ਕੇਲੋਂ ਦੇ ਗਲ ਲਗੀ ਵੇਲ’, ‘ਗੋਦਾਵਰੀ ਆਦਿ ਕਵਿਤਾਵਾਂ ਜਨਮ ਲੈਂਦੀਆਂ ਹਨ । ਦੂਜਾ ਪੱਖ ਉਹ ਹੈ ਜਿਥੇ ਕਵੀ ਕਿਸੇ ਕਿਰਤਕ ਇਕਾਈ ਨੂੰ ਆਪਣੇ ਆਤਮ ਵਿਚ ਸਿੰਜਰੇ ਤੋਂ ਬਿਨਾ ਬਿਆਨਦਾ ਹੈ । ਅਜੇਹੀ ਸੂਰਤ ਵਿਚ ਕਿਸੇ ਪ੍ਰਕਿਰਤਕ ਇਕਾਈ ਪ੍ਰਤੀ ਕਵੀ ਦੀ ਭਾਵਕ-ਸੁਹਿਰਦਤਾ ਨਹੀਂ ਜਾਗੀ ਹੁੰਦੀ, ਸਗੋਂ ਉਸ ਇਕਾਈ ਪਿਛੇ ਲੁਕੇ ਹੋਏ ਸਿਧਾਂਤ ਅਥਵਾ ਵਿਚਾਰ ਐਨੇ ਪਰਧਾਨ ਹੋ ਜਾਂਦੇ ਹਨ ਕਿ ਕਵੀ ਉਨ੍ਹਾਂ ਦੀ ਉਸਾਰੀ ਲਈ ਉਸ ਪ੍ਰਕਿਰਤਕ-ਇਕਾਈ ਦਾ ਆਪਣੀ ਲੋੜ ਅਨੁਸਾਰ ਸਰੂਪ ਸਿਰਜਦਾ ਹੈ ਅਤੇ ਇਸ ਸਰੂਪ ਦੀ ਸਿਰਜਣਾ ਵਿਚ ਉਸਦੀ ਧੀ ਪਰਧਾਨ ਰਹਿੰਦੀ ਹੈ, ਭਾਵਬਿਰਤੀ ਨਹੀਂ । ਅਜੇਹੀਆਂ ਕਵਿਤਾਵਾਂ ਪ੍ਰਕਿਰਤੀ ਬਾਰੇ ਹੁੰਦੀਆਂ ਹੋਈਆਂ ਵੀ ਪ੍ਰਕਿਰਤੀ ਚਿਤਰਣ ਤੋਂ ਬਿਲਕੁਲ ਸਖਣੀਆਂ ਜਾਪਦੀਆਂ ਹਨ ਅਤੇ ਇਨ੍ਹਾਂ ਕਵਿਤਾਵਾਂ ਦਾ ਸੁਭਾ ਵਾਰਤਕਮਈ ਜੇਹਾ ਹੈ । 'ਕਮਲ ਗੋਦੀ ਵਿਚ ਤੇਲ ਮੋਤੀ', ‘ਤੇਲ ਦਾ ਤੁਪਕਾ', 'ਗੁਲਾਬ ਦਾ ਫੁੱਲ”. “ਮਹਿੰਦੀ ਦੇ ਬੂਟੇ ਕੋਲ’, ‘ਕੁਤਬ ਦੀ ਲਾਠ' ਆਦਿ ਕਵਿਤਾਵਾਂ ਅਜੇਹੀਆਂ ਉਦਾਹਰਣਾ ਹਨ । ਅਸੀਂ ਕਹਿ ਸਕਦੇ ਹਾਂ ਕਿ ਭਾਈ ਵੀਰ ਸਿੰਘ ਦੀ ਕਵਿਤਾ ਵਿਚ ਕਿਰਤੀ-ਚਿਤਰਣ ਦਾ ਹਵੁੱਪ ਜਾਂ ਭਾਵਕ-ਪਰੇਰਣਾ ਪ੍ਰਕਿਰਤੀ ਦੇ ਨਿਜੀ ਸੁਹਣੱਪ ਤੇ ਨਿਰਭਰ ਕਰਦਾ ਹੈ । ਇਕ ਗੁਲਾਬ ਦੇ ਫੁੱਲ ਤੇ ਤਾਂ ਕਵੀ ਬੜੀ ਨੀਰਸ ਜੇਹੀ ਤੇ ਵਾਰਤਕਮਈ ਕਵਿਤਾ ਲਿਖਦਾ ਹੈ, ਪਰ ਆਵੰਤੀ ਪੁਰੇ ਦੇ ਢੱਠੇ ਹੋਏ ਖੰਡਰ ਕਵੀ ਦੀ ਭਾਵਕਤਾ ਨੂੰ ਇੰਜ ਹਲੂਣਦੇ ਹਨ ਕਿ ਉਹ ਪੱਥਰ ਵਿਚ ਵੀ ਕਿਸੇ ਕੱਬੇ ਨੂੰ ਅਨੁਭਵ ਕਰ ਸਕਦਾ ਹੈ । ਸੋ ਵੀਰ ਸਿੰਘ ਦੀ ਕਵਿਤਾ ਦੇ ਪ੍ਰਕਿਰਤ-ਚਿਤਰਣ ਦੇ ਦੇ ਅੰਤਮ ਸਿਰੇ ਹਨ- ਇਕ ਅਤਿ ਦਾ ਭਾਵਕ ਤੇ ਦੂਜਾ ਅਤਿ ਦਾ ਨੀਰਸ ! | ਭਾਈ ਵੀਰ ਸਿੰਘ ਦੀ ਕਵਿਤਾ ਵਿਚ ਪ੍ਰਕਿਰਤੀ ਦੇ ਮਾਨਵੀਕਰਣ ਦੀ ਰੁਚੀ ਦਾ ਇਕ ਪਾਸਾਰ ਪ੍ਰਸ਼ਨਰੀ ਟੈਕਨੀਕ ਵੀ ਹੈ । ਕਵੀ ਕਿਸੇ ਪ੍ਰਕਿਰਤਕ ਇਕਾਈ ਨੂੰ ਕੋਈ ਪਸ਼ਨ ਕਰਦਾ ਹੈ ਤੇ ਅਗੋਂ ਉਹ ਇਕਾਈ ਕਿਸੇ ਸਿਧਾਂਤਕ ਜਾਂ ਸਦਾਚਾਰਕ ਸ਼ਬਦਾਵਲੀ ਵਿਚ ਉੱਤਰ ਦੇਂਦੀ ਹੈ । ਇਸ ਪਰਕਾਰ ਦੀਆਂ ਕਵਿਤਾਵਾਂ ਵਿਚ ਭਾਈ ਸਾਹਿਬ ਦਾ ਕੋਈ ਵਿਸ਼ੇਸ਼ ਮੰਤਵ ਕਵਿਤਾ ਦਾ ਅੰਤ ਹੁੰਦਾ ਹੈ ਤੇ ਕਵਿਤਾ ਵਿਚੋਂ ਟੈਕਨੀਕ ਬੜੇ ਸਪੱਸ਼ਟ ਰੂਪ ਵਿਚ ਦਿਸ਼ਟਮਾਨ ਰਹਿੰਦੀ ਹੈ । ਜਿਵੇਂ ਕਵੀ ਡੂੰਘੀਆਂ ਪੈ ਚੁਕੀਆਂ ਸ਼ਾਮਾਂ ਵੇਲੇ ਵਗ ਰਹੇ ਚਸਮੇਂ ਇੱਛਾਬਲ ਨੂੰ ਪ੍ਰਸ਼ਨ ਕਰਦਾ ਹੈ ਕਿ ਜਦੋਂ ਸਮੁੱਚੀ ਪ੍ਰਕਿਰਤੀ ਮੌਨ ਧਾਰ ਚੁਕੀ ਹੈ ਤਾਂ ਉਹ ਅਜੇ ਤਕ ਕਿਉਂ ਜਾਰੀ ਹੈ । ਅਗੋਂ ਚਸ਼ਮਾਂ ਉੱਤਰ ਦਿੰਦਾ ਹੈ । ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ । ਨੇਹੀ ਵਾਲੇ ਨੈਣਾ ਕੀ ਨੀਦਰ ਉਹ ਦਿਨੇ ਰਾਤ ਪਏ ਵਹਿੰਦੇ ! ਇਕੋ ਲਗਨ ਲਗੀ ਲਈ ਜਾਦੀ - - - . n ol a 80 80