ਪੰਨਾ:Alochana Magazine August 1963.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਟੋਰ ਅਨੰਤ ਉਨ੍ਹਾਂ ਦੀ ਵਸਲੋਂ ਉਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿੱਤ ਰਹਿੰਦੇ । ਭਾਈ ਵੀਰ ਸਿੰਘ ਦੀ ਕਵਿਤਾ ਵਿਚ ਪ੍ਰਕਿਰਤੀ-ਚਿਤਰਣ ਦਾ ਸੁੰਦਰ ਰੂਪ ਸਾਨੂੰ ਆਪ ਦੀ ਲੰਮੀ ਕਵਿਤਾ ਪ੍ਰੀਤ ਵੀਣਾ’ ਵਿਚੋਂ ਤੇ ਮਹਾਂ ਕਾਵਿ ‘ਰਾਣਾ ਸੂਰਤ ਸਿੰਘ ਵਿਚੋਂ ਪਰਾਪਤ ਹੁੰਦਾ ਹੈ । ਉਂਜ ਵੀ ਮਹਾਂ ਕਾਵਿ ਵਿਚ ਕਿਰਤੀ ਦਾ ਪਾਸਾਰ ਹੋਣਾ ਇਸ ਦੀ ਟੈਕਨੀਕ ਦਾ ਇਕ ਜਰੂਰੀ ਭਾਗ ਮੰਨਿਆਂ ਗਇਆ ਹੈ । ਪਰ ਕਿਰਤੀ ਦਾ ਪਾਸਾਰ ਮਹਾਂ ਕਾਵਿ ਦਾ ਕੇਵਲ ਟੈਕਨੀਕ ਦਾ ਹੀ ਜ਼ਰੂਰੀ ਭਾਗ ਨਹੀਂ ਹੁੰਦਾ ਸਗੋਂ ਮਹਾਂ ਕਾਵਿ ਦੇ ਮੁਲ ਅਨੁਭਵ ਦਾ ਇਹ ਕੇਂਦਰੀ ਧੁਰਾ ਹੁੰਦਾ ਹੈ, ਕਿਉਂਕਿ ਮਹਾਂ ਕਾਵਿ ਵਿਚ ਮਨੁੱਖ ਨੂੰ ਉਸਦੇ ਪ੍ਰਕਿਰਤਕ ਪਿਛੋਕੜ ਵਿਚ ਪੇਸ਼ ਕੀਤਾ ਜਾਂਦਾ ਹੈ । ਰਾਣਾ ਸੂਰਤ ਸਿੰਘ' ਵਿਚ ਵੀ ਵਿਧਵਾ ਹੋਈ ਰ’ਣੀ ਰਾਜ ਕੌਰ ਨੂੰ ਕਵੀ ਪ੍ਰਕਿਰਤੀ ਦੇ ਪਿਛੋਕੜ ਤੇ ਹੀ ਪੇਸ਼ ਕਰ ਰਹਿਆ ਹੈ, ਕਿਉਂਕਿ ਉਸਦੇ ਪਤੀ ਰਾਣਾ ਸੂਰਤ ਸਿੰਘ ਦਾ ਕਾਲਵਾਸ ਹੋਣਾ ਪ੍ਰਕਿਰਤੀ ਦਾ ਹੀ ਇਕ ਅਮਲ ਸੀ, ਤੇ ਇਸ ਅਮਲ ਦੇ ਅਸਰ ਵਜੋਂ ਰਾਣੀ ਰਾਜ ਕੌਰ ਆਪਣੀ ਪ੍ਰਕਿਰਤੀ ਤੋਂ ਟੁਟ ਰਾਈ ਹੈ ਤੇ ਅੰਤ ਵਿਚ ਸਤਿਸੰਗ ਉਸਨੂੰ ਫਿਰ ਕਿਰਤੀ ਨਾਲ ਮੇਲ ਦਿੰਦਾ ਹੈ । ਕਵੀ ਪ੍ਰਕਿਰਤੀ ਦੀ ਸੁੰਦਰਤਾ ਵਿਚ ਬ੍ਰਿੜ੍ਹਣ ਰਾਜ ਕੌਰ ਨੂੰ ਪੇਸ਼ ਕਰਕੇ ਕਾਵਿਕ-ਪ੍ਰਭਾਵ ਦੀ ਅਤਿ ਸੂਖਮਤਾ ਤੇ ਤੀਖ਼ਣਤਾ ਨੂੰ ਪਰਾਪਤ ਕਰਦਾ ਹੈ । ਸੋ ‘‘ਰਾਣਾ ਤ ਸਿੰਘ' ਵਿਚ ਸ ਨੂੰ ਭਾਈ ਸਾਹਿਬ ਦੀ ਪ੍ਰਕਿਰਤੀ-ਚਿਤਰਣ ਦੀ ਅਤਿ ਸੂਖਮ ਕਲਾ ਦਰਸ਼ਨ ਦੇਂਦੀ ਹੈ । ਨਮੂਨੇ ਵਜੋਂ ਇਹ ਟੂਕਾਂ ਅੰਕਿਤ ਹਨ :-- ਚਲੀ ਗਈ ਹੈ ਰਾਤ ਪਛੋਂ ਦੇਸ ਨੂੰ ਚਾਦਰ ਨਾਲ ਸਮੇਟ ਨੇਰ ਵਾਲੜੀ ਛਿਪਦੇ ਤਾਰੇ ਨਾਲ ਰੂਪ ਲੁਕਾਂਵਦੇ ਪਹੁ ਫੁਟ ਆਈ ਨਾ ਅਜੇ ਅਕਾਸ਼ ਤੋਂ ਨਾ ਚਾਨਣ, ਨਾ ਘੁੱਪ -ਘੁਸਮੁਸ ਛਾ ਰਹੀ ਪੰਛੀ ਜਾਗੇ ਨਾਹਿੰ ਤੇ ਆਲੂਣੀ । ਚੁਪ ਚਾਂਗ ਚੁਫੇਰ ਸਮਾਂ ਇਕਾਂਤ ਦਾ ਛਾਇਆ ਦੇਇ ਉ ਸ਼ਾਂਤੀ ਵੰਨ ਦਾ ਪੱਤ ਨਾ ਹਿੱਲੇ ਇਕ, ਕੁਦਰਤ ਮੌਨ ਹੈ । ਬੈਠੀ ਧੁਰ ਛੱਤ ਆਪ ਮਾਰੇ ਚੌਕੜੀ ਲਾਇ ਸਮਾਧ ਅਡੋਲ ਰਾਣੀ ਹੈ ਜੁੜੀ ਜੁੜੀ ਪਿਆਰੇ ਨਾਲ ਰਸ ਵਿਚ ਲੀਨ ਹੈ ! 89