ਪੰਨਾ:Alochana Magazine August 1963.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿੱਚ ਪ੍ਰਯੋਗਸ਼ੀਲ ਹੈ । ਪੰਜਾਬੀ ਕਵਿਤਾ ਦੀਆਂ ਕੀ ਸਮੱਸਿਆਵਾਂ ਹਨ, ਉਹਨਾਂ ਦਾ ਮੈਂ ਲੇਖ ਦੇ ਅੰਤ ਵਿਚ ਜ਼ਿਕਰ ਕਰਾਂਗਾ । ਪ੍ਰਯੋਗਸ਼ੀਲਤਾ ਦੀ ਇਸ ਤਾਰੀਫ ਵਿਚੋਂ ਮੈਂ ਜਾਣ ਬੁੱਝਕੇ ਇਸ ਦੇ ਨਾਮ-ਮਾਤਰ ਮਾਰਕਸਵਾਦ ਦੀ ਵਿਰੋਧ ਨੂੰ ਛੱਡ ਦਿੱਤਾ ਹੈ । ਪਹਿਲਾਂ ਤਾਂ ਇਸ ਨੂੰ ਮਾਰਕਸ-ਵਾਦਵਿਰੋਧੀ ਬਣਾਉਣਾ ਬੇਲੋੜਾ ਹੈ । ਅਸੀਂ ਇਹ ਕਿਉਂ ਭਲੀਏ ਕਿ ਰਚਨਾਂ ਦੇ ਸਮੇਂ ਲੇਖਕ ਕੋਈ ਵ-ਵਾਦੀ ਨਹੀਂ ਹੁੰਦਾ, ਸ਼ਾਇਦ ਪਦਾਰਥਾਂ ਦੇ ਸੰਬੰਧਾਂ ਦਾ ਸਹਜ-ਬੋਧ (Intuitive) ਰੂਪ ਵਿਚ ਸਪਸ਼ਟ ਹੋ ਜਾਣਾ ਰਚਨਾਂ ਦਾ ਅਮਲ ਹੈ, ਅਤੇ ਫਿਰ ਕਿੰਨੇ ਮਹਾਨ ਲਿਖਾਰੀ ਹੋਏ ਹਨ ਜਿਹਨਾ ਨੂੰ ਵਾਦਾ ਵਿਵਾਦਾਂ ਦਾ ਕਦੇ ਗੁਮਾਨ ਵੀ ਨਹੀਂ ਹੋਇਆ | ਪ੍ਰਯੋਗਸ਼ੀਲਤਾ ਨੂੰ ਮਾਰਕਸ ਵਾਦ ਵਿਰੋਧੀ ਬਣਾਕੇ ਅਸੀਂ ਦਰਸ਼ਨਾਂ ਦੇ ਝੰਜਟ ਵਿਚ ਪੈ ਜਾਵਾਂਗੇ ਜਿਸ ਕਰਕੇ ਅਸੀਂ ਗੁੱਝੇ ਤਰੀਕੇ ਨਾਲ ਕਿਸੇ ਦਰਸ਼ਨ ਨੂੰ ਸ਼ਹਿ ਦੇਣ ਲਗ ਜਾਵਾਂਗੇ ਜਾਂ ਉਸ ਦਾ ਸਾਹਿਤਕ ਪ੍ਰਚਾਰ ਕਰਨ ਲਗ ਜਾਵਾਂਗੇ, ਜਿਹੜੀ ਗਲਤੀ ਪ੍ਰਗਤੀਵਾਦ ਨੇ ਕੀਤੀ ਹੈ ਅਤੇ ਜੋ ਉਸਦੀ ਕਮਜ਼ੋਰੀ ਦਾ ਕਾਰਨ ਬਣੀ ਹੈ ਅਸੀਂ ਕਿਉਂ ਕਰੀਏ ? ਹਾਂ ਪ੍ਰਯੋਗਸ਼ੀਲਤਾ ਇਕ ਖਾਸ ਕਿਸਮ ਦੇ ਮਾਰਸਵਾਦ ਦਾ ਵਿਰੋਧ ਕਰ ਸਕਦੀ ਹੈ ਜਿਹੜਾ ਸਾਹਿਤਕਾਰਾਂ ਨੂੰ ਨਾਅਰਾ ਬਾਜ਼ੀ ਵਲ ਲੈ ਜਾਂਦਾ ਹੈ । ਸਾਡਾ ਮੰਤਵ ਪ੍ਰਗਤੀਵਾਦ ਹੈ ਅੰਨੇ ਪ੍ਰਗਤੀਵਾਵ ਵਿੱਚ ਕੱਢਣਾ ਹੈ । ਦੂਸਰੇ ਪ੍ਰਗਤੀਵਾਦ ਇੱਕ ਖਾਸ ਕਿਸਮ ਦੇ ਅਨੁਭਵ ਦਾ ਵੈਰੀ ਹੈ । ਕਈ ਵਾਦਾਂ ਨੂੰ ਸਾਡਾ ਸਹਿਜ-ਬੱਧ (Intuition) ਤਾ ਮੰਨਦਾ ਹੈ ਪਰ ਅਸੀਂ ਉਸ ਦਾ ਨਖੜਾ ਕਰਕੇ ਦੁਸਰਿਆਂ ਨੂੰ ਨਹੀਂ ਦਸ ਸੱਕਦੇ । ਅਜੇਹੇ ਭਾਵ ਪ੍ਰਗਤੀਵਾਦ ਦੇ ਘਰੇ ਤੋਂ ਬਾਹਰ ਹਨ । ਪ੍ਰਯੋਗਸ਼ੀਲਤਾ ਦੀ ਕਾਮਯਾਬੀ, ਜਿਵੇਂ ਕਿ ਹੋਰ ਲਹਿਰਾਂ ਦੀ ਹੁੰਦੀ ਹੈ, ਇਸ ਨੂੰ ਸਚੀ ਕਵਿਤਾ ਬਣਾਉਣ ਵਿਚ ਹੈ । | ਇਸ ਲਹਿਰ ਦਾ ਆਰੰਭ ਹੀ ਹੋਇਆ ਹੈ, ਇਹ ਕਿਸੇ ਕਾਂਗ ਤਕ ਨਹੀਂ ਪਹੁੰਚੀ । ਇਸ ਕਰਕੇ ਇਸਦੀ ਕੱਚਿਆਈ ਇਸਦਾ ਲਾਜ਼ਮੀ ਅੰਗ ਹੈ । ਇਸ ਲਹਿਰ ਦੀਆਂ ਜਿੱਤਾਂ ਦੇ ਵਰਨਣ ਅਤੇ ਪ੍ਰੰਪਰਾਂ ਨਾਲ ਸਬੰਧ ਸ਼ਾਬਤ ਕਰਨ ਦਾ ਵੇਲਾ ਨਹੀਂ ਆਇਆ। ਉਪਰੋਕਤ ਪੁਸਤਕ ਵਿਚ ਪਰਮਾਣਿਤ (Recognised) ਕਵੀਆਂ ਦੀਆਂ ਰਚਨਾਵਾਂ ਸ਼ਾਮਲ ਕਰਨਾ ਬੜੀ ਗ਼ਲਤੀ ਸੀ । ਸਾਡੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਅਨੁਭਵ ਅਤੇ ਰਚਨਾਂ ਦੇ ਮੇਲ ਦੀ ਗਲਤ ਸਮਝ ਤੋਂ ਪੈਦਾ ਹੁੰਦੀਆਂ ਹਨ । ਤਕਰੀਬਨ 19ਵੀਂ ਸਦੀ ਦੇ ਸ਼ੁਰੂ ਤੋਂ ਹੀ ਅਨੁਭਵ ਨੂੰ ਕਵਿਤਾ ਦਾ ਆਧਾਰ ਮੰਨਿਆ ਗਇਆ ਹੈ । ਉਸ ਤੋਂ ਪਹਿਲਾਂ ਸਾਹਿਤ ਵਿਚ ਅਨੁਭਵ ਦੀ ਕਦਰ ਤਾਂ ਕੀ ਫ਼ਿਕਰ ਤਕ ਨਹੀਂ ਸੀ । ਇਕ ਤਰੀਕੇ ਨਾਲ ਇਹ ਕਹਿਆ ਜਾ ਸਕਦਾ ਹੈ ਕਿ ਉਸ ਵੇਲੇ ਮਨੁਖੀ ਹਉਮੈ ਕਵਿਤਾ ਦਾ ਸਮਾਂ ਹੋ ਗਈ ਅਤੇ ਆਮ ਜ਼ਿੰਦਗੀ ਵਿਚ ਵੀ ਇਹ ਹਉਮੈਵਾਦ (egoism) ਦਾ ਅਰੰਭ ਸੀ । ਦੁਨੀਆਂ ਦੀਆਂ ਬਹੁਤ ਸਾਰੀਆਂ ਮਹਾਨ 93