ਪੰਨਾ:Alochana Magazine August 1963.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਰਿਭਜਨ ਸਿੰਘ-- ਨਿਮਖ ਚਿਤਵੀਐ ਨਿਮਖ ਸਲਾਹੀਐ Zid (ਅੰਮ੍ਰਿਤਾ ਪ੍ਰੀਤਮ) ਕੱਚੀ ਕੰਧ ਮੁਹੱਬਤ ਵਾਲੀ ਲਿਪਿਆ ਅਤੇ ਪੋਚਿਆ ਮੱਥਾ ਫਿਰ ਵੀ ਇਸ ਦੀ ਵਖੀ ਵਿਚੋਂ ਰਾਤੀ ਇਕ ਖਰੇਪੜ ਲੱਥਾ ਅਸਲੋਂ ਜਿਵੇਂ ਮੁਘਾਰ ਹੋ ਗਿਆ । ਕੰਧ ਦੇ ਉਤੇ ਦਾਗ਼ ਪੈ ਗਿਆ ਇਹ ਦਾਗ਼ ਅਜ ਨੂੰ ਰੂੰ ਕਰਦਾ ਇਹ ਦਾਗ਼ ਅਜ ਬੁਲੀਆਂ ਟੇਰੇ ਇਹ ਦਾਗ਼ ਅਜ ਅੜੀ ਪੈ ਗਿਆ ਇਹ ਦਾਗ਼ ਅਜ ਛੜੀਆਂ ਮਾਰੇ ਬਿਟ ਬਿਟ ਤਕਦਾ ਮੇਰੇ ਵਲੇ ਆਪਣੀ ਮਾਂ ਦਾ ਮੂੰਹ ਸਿੰਵਣੇ ਬਿਟ ਬਿਟ ਤਕਦਾ ਤੇਰੀ ਵਲੇ ਆਪਣੇ ਪਿਉ ਦੀ ਪਿਠ ਪਛਾਣੇ ਬਿਟ ਬਿਟ ਤਕਦਾ ਦੁਨੀਆਂ ਵਲੇ ਸੌਣ ਲਈ ਪੰਘੂੜਾ ਮੰਗੇ ਦੁਨੀਆਂ ਦੇ ਕਾਨੂੰਨਾ ਕੋਲੋਂ ਖੇਡਣ ਲਈ ਛਣਕਣਾ ਮੰਗੇ ਕੁਝ ਤੇ ਮੁੱਖ ਬੋਲ ਨੀ ਮਾਏ ਏਸ ਦਾਗ ਨੂੰ ਕੁਛੜ ਚੁਕਾਂ ge