ਪੰਨਾ:Alochana Magazine August 1963.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁਝ ਤਾਂ ਮੁਖੋਂ ਬੋਲ ਬਾਬਲਾ ਏਸ ਦਾਗ ਨੂੰ ਲੋਰੀ ਦੇਵਾਂ ਦਿਲ ਦੇ ਵਿਹੜੇ ਰਾਤ ਪੈ ਗਈ ਏਸ ਦਾਗ ਨੂੰ ਕਿੰਝ ਸੁਆਵਾਂ । ਦਲ ਦੇ ਕੋਠੇ ਸੂਰਜ ਚੜ੍ਹਿਆ ਏਸ ਦਾਗ ਨੂੰ ਕਿੰਜ ਛੁਪਾਵਾਂ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਇਸ ਕਵਿਤਾ ਵਿਚ ਇਕ ਪ੍ਰਾਕ੍ਰਿਤਕ ਪਰ ਅਨੈਤਿਕ ਕਰਮ ਤੋਂ ਜਨਮ ਲੈਣ ਵਾਲੇ ਦਾਗ ਦਾ ਵਰਨਣ ਕੀਤਾ ਹੈ । ਇਕ ਪੁਰਖ ਤੇ ਇਸਤਰੀ ਆਪਣੇ ਸੁਭਾਵਿਕ ਜੂਨ ਕਰਮ ਦੁਆਰਾ ਇਕ ਬੱਚੇ ਨੂੰ ਜਨਮ ਦੇ ਦੇ ਹਨ ਪਰ ਬੱਚਾ ਸਾਡੇ ਨੈਤਿਕ ਬੰਧਨ ਵਿਚ ਸਵੀਕਾਰ ਨਾ ਹੋਣ ਕਰਕੇ ਪੁਤਰ ਦੀ ਪਦਵੀ ਨਹੀਂ ਪਰਾਪਤ ਕਰ ਸਕਦਾ । ਪਾਕ੍ਰਿਤਕ ਕਰਮ ਨਾਲ ਬੱਝੀ ਹੋਈ ਮਾਂ ਨੂੰ ਆਪਣੀ ਕੁਖ ਦਾ ਦਾਗ਼ ਸਵੀਕਾਰ ਹੈ, ਪਰ ਪਰਾਕਿਰਤਕ ਕਰਮ ਦੇ ਸਿਟੇ ਤੋਂ ਬੇ-ਮੁਖ ਪੁਰਸ਼ ਇਸ ਵਲ ਪਿਠ ਮੋੜੀ ਖੜਤਾ ਹੈ । ਇਸ ਕਵਿਤਾ ਦੀ ਘਟਨਾ ਬੜੀ ਸਾਧਾਰਣ ਹੈ ਪਰ ਇਸ ਦੇ ਬਿੰਬਾਂ ਵਿਚ ਪਰੁਚੀਆਂ ਹੋਈਆਂ ਅਰਥ-ਡੂੰਘਾਈਆਂ ਬੜੀਆਂ ਅਲੌਕਿਕ ਹਨ । ਇਸ ਕਵਿਤਾ ਦੀ ਸਿਰਜਨਹਾਰ ਸਾਧਾਰਣਤਾ ਵਿਚ ਅਸਾਧਾਰਣ ਰਚਨਾ ਕਰਦੀ ਪਰਤੀਤ ਹੁੰਦੀ ਹੈ । ਇਸ ਕਵਿਤਾ ਤੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਪ੍ਰਕ੍ਰਿਤੀ ਸਿਰਫ fਜਦੀਆਂ ਸਿਰਜਦੀ ਹੈ ਉਨਾਂ ਦੇ ਦਾਗੀ ਕਰਨ ਦਾ ਕੰਮ ਮਨੁਖ ਦੀ ਸੰਸਕ੍ਰਿਤੀ ਦੇ ਜ਼ਖੇ ਹੈ ਜੇ ਇਕ ਬਚ ਜ਼ਹਾਰ ਇਸਤ੍ਰੀ ਪੁਰਖ ਪਤੀ ਪਤਨੀ ਦੇ ਨੈਤਿਕ ਬੰਧਨ ਵਿਚ ਬਝੇ ਹੋਏ ਹਨ ਤਾਂ ਬੱਚਾ ਪਤਰ ਜਾਂ ਪੁਤਰੀ ਹੈ, ਤੇ ਜੇ ਉਹ ਇਸ ਬੰਧਨ ਵਿਚ ਨਾ ਬਝੇ ਹੋਏ ਹੋਣ ਤਾਂ ਬਚਾ ਦਾਗ ਮਾਤਰ ਹੈ । ਇਹ ਕਵਿਤਾ ਏਹ ਕਹਿੰਦੀ ਜਾਪਦੀ ਹੈ ਕਿ ਕਿਤੇ ਤਾਂ ਆਪਣਾ ਕੰਮ ਬੇਝਿਜਕ ਨੇਮ ਵਿਚ ਕਰਦੀ ਜਾ ਰਹੀ ਹੈ, ਪਰ ਮਨੁਖ ਦੀ ਆਪੁ ਰਚੀ ਹੋਈ ਨੈਤਿਕਤਾ ਦੇ ਪਰ ਸਦਾ ਲੜਖੜਾਂਦੇ ਰਹੇ ਹਨ । ਸਾਡੇ ਕਾਨੂੰਨ ਅਜੇ ਸਾਡੀਆਂ ਸਾਂਝੀਆਂ ਸ਼ਖਸ਼ੀਅਤਾਂ ਨੂੰ ਸੁਰਖਿਆ ਦੇਣ ਤੋਂ ਅਸਮਰਥ ਹਨ । ਇਸ ਕਵਿਤਾ ਦਾ ਆਰੰਭ ਲਿਪੇ ਪਚੇ ਮਥੇ ਵਾਲੀ ਕਚੀ ਕੰਧ ਤੋਂ ਹੁੰਦਾ ਹੈ । ਇਹ ਕੰਧ ਦਕ ਬਿੰਬ ਵੀ ਹੈ ਤੇ ਪ੍ਰਤੀਕ ਵੀ ਹੈ । ਕੰਧ ਮਨਖ ਨੇ ਆਪਣੀ ਸੁਰਖਿਆ ਦਾ ਉਸਾਰੀ ਸੀ । ਆਦਿ ਕਾਲ ਵਿਚ ਮਨੁਖ ਜੰਗਲਾਂ ਵਿਚ ਭੱਦਾ ਰਹਿੰਦਾ ਸੀ, ਕਦੇ ਕਿਸ ਬਿਛ ਹੇਠ ਡੇਰੇ ਲਾ ਲਏ: ਕਦੇ ਕਿਸੇ ਗੁਫਾ ਵਿਚ । ਇਸ ਕਾਲ ਵਿਚ ਕਾਮ ਦੀ ਤਾਂ ਸੀ ਪਰ ਅਜੇ ਮੁਹੱਬਤ ਹੋਂਦ ਵਿਚ ਨਹੀਂ ਸੀ ਆਈ । ਮੁਹੱਬਤ ਕੇਵਲ ਸਭਿਯਾ ਮਨੁਖ ਦਾ ਸੁਭਾਅ ਹੈ ਜੋ ਇਕ ਥਾਂ ਸਮੂਹ ਬਣਾਕੇ ਰਹਿੰਦਾ ਹੈ । ਕਾਮ ਕਿਸੇ ਵੀ ਖਯ ਦਾ ਮੁਥਾਜ ਨਾ ਹੋਣ ਕਰਕੇ ਸਦਾ ਵਾਂਗ ਪਕਾ ਹੈ ਪਰ ਮੁਹਬਤ ਸੁਰਖਿਆ ਆਧਾਰਿਤ ਹੋਣ ਕਰ ਕੇ ਕਚੀ, ਇਸ਼ੇ ਕਰ ਕੇ ਅਮਿਤਾ ਮੁਹੱਬਤ ਨੂੰ ਕਚੀ ਕੰਧ ਨਾਲ ਤੇ A yo