ਪੰਨਾ:Alochana Magazine August 1963.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

1. ਨੂੰ ਕਬੂਲਣ ਵਾਲੇ ਇਸਤ੍ਰੀਆਂ ਤੇ ਪੁਰਖ ਸਭ ਦਾ ਚਰਿਤ ਮਾਵਾਂ ਵਰਗਾ ਹੈ ਅਤੇ ਇਸ ਤੋਂ ਇਨਕਾਰੀ ਲੋਕਾਂ ਦਾ ਚਰਿਤ੍ਰ ਪਿਉਆਂ ਵਰਗਾ ਹੈ । ਹੱਦ ਭਾਵੇਂ ਇਸ ਦੀ ਹੋਵੇ ਭਾਵੇਂ ਪੁਰਖ ਦੀ ਉਹ ਉਸ ਕੁਖ ਵਰਗੀ ਹੈ ਜਿਸ ਨਾਲ ਬੱਚਾ ਅਨਿਖੜ ਰੂਪ ਨਾਲ ਬੱਝਾ ਹੋਇਆ ਹੈ । ਮਨੁੱਖੀ ਦਰਦ ਦੀ ਦਰਦਣ ਅੰਮ੍ਰਿਤਾ ਸੰਪੂਰਨ ਮਨੁਖਤਾ ਨੂੰ ਦੋ ਹਿੱਸਿਆਂ ਵਿਚ ਵੰਡਦੀ ਨਜ਼ਰ ਆਉਂਦੀ ਹੈ। ਅਜੋਕੇ ਦਾਗ਼ ਦੇ ਸਿਰਜਨ ਵਿਚ ਦੋਹਾਂ ਦਾ ਹਥ ਹੈ ਜੋ ਆਪਣੇ ਸਿਰਜਨ ਵਲ ਮੂੰਹ ਕਰੀ ਬੈਠੇ ਹਨ। ਅੰਮ੍ਰਿਤਾ ਉਨ੍ਹਾਂ ਵਿਚ ਇਕ ਹੈ । ਉਹ ਹਰ ਦਰਦੀ ਦਿਲ ਦੇ ‘ਮੇਰੇ ਹਨ ਤੇ ਜੋ ਇਸ ਦਾਗ਼ ਵਲ ਪਿਠ ਕਰੀ ਬੈਠੇ ਹਨ ਉਹ ‘ਤੇਰੇ' ਜਾਂ ਬੇਗਾਨੇ ਹਨ । ਅੰਮ੍ਰਿਤਾ ਨੂੰ ਉਨ੍ਹਾਂ ਵਿਰੁਧ ਰੋਸ ਹੈ । | ਪ੍ਰਕ੍ਰਿਤੀ ਕੋਲ ਨੇਮ ਹਨ ਤੇ ਸੰਸਕ੍ਰਿਤੀ ਕੋਲ ਕਾਨੂੰਨ। ਨੇਮ ਦਾ ਅਦਾਗੀ ਸਭ ਸ਼ਖਸ਼ੀਅਤਾਂ ਨੂੰ ਪਰਾਪਤ ਹਨ ਪਰ ਕਾਨੂੰਨ ਦਾ ਸਹਾਰਾ ਕੇਵਲ ਆਦਮੀਆਂ ਨੂੰ ਹੈ। ਦਾਗੀ ਸ਼ਖਸ਼ੀਅਤ ਜ਼ਿੰਦਗੀ ਦੀਆਂ ਅਤ ਨਗੂਣੀਆਂ ਜ਼ਰੂਰਤਾਂ (ਪੰਘੂੜਾ, ਛਣਕਣਾ) ਵਾਸਤੇ ਜ਼ਿਦ ਕਰ ਰਹੀਆਂ ਹਨ । ਕੀ ਦੁਨੀਆਂ ਦੇ ਕਾਨੂੰਨ ਉਨ੍ਹਾਂ ਨੂੰ ਇਹ ਜ਼ਰੂਰਤਾਂ ਹੇਵੀਆਂ ਕਰ ਸਕਣ ਗੀਆਂ । ਘੜਾ ਯਾ ਛਣਕਣਾ ਸ਼ਾਇਦ ਕੁਝ ਪਾਠਕਾਂ ਨੂੰ ਏਨੇ ਨਗੂਣੇ ਸ਼ਬਦ ਲਗਣ ਕਿ ਉਹ ਇਹਨਾਂ ਨੂੰ ਕਵਿਤਾ ਵਿਚ ਸਥਾਨ ਪਾਉਣ ਦੇ ਯੋਗ ਵੀ ਨਾ ਜਾਪਣ | ਅੰਮ੍ਰਿਤਾ ਕਮਾਲ ਕਾਰੀ ਨਾਲ ਸੰਕੇਤ ਕਰਦੀ ਜਾਪਦੀ ਹੈ ਕਿ ਦੁਨੀਆਂ ਦੇ ਕਾਨੂੰਨ ਅਜਿਹੀਆਂ ਨਗੂਣੀਆਂ ਵਸਤਾਂ ਵੀ ਬੇਦੋਸ਼ੀਆਂ ਦਿੰਦੀਆਂ ਨੂੰ ਦੇਣ ਤੋਂ ਅਸਮਰੱਥ ਹਨ । ਅਜੋਕੇ ਕਾਨੂੰਨ ਵਿਰੁਧ ਮਨਖੀ ਵੇਦਨਾਂ ਦਾ ਵਿਦਰੋਹ ਏਨਾ ਸੰਘਾਰਕ ਕਰਮ ਨਹੀਂ ਇਹ ਭਾਵਕ ਮਾਸੂਮ ਬਾਲਕ ਦੀ ਵਿਲਕਣੀ ਹੈ ਤੇ ਉਹ ਵੀ ਨਗੁਣੇ ਜਹੇ ਖਡੌਣੇ ਵਾਸਤੇ । ਇਸਦੇ ਬਾਦ ਦਾਗੀ ਬੱਚੇ ਦੀ ਮਾਂ ਆਪਣੇ ਮਾਂ ਬਾਪ ਦੀ ਆਗਿਆ ਚਾਹੁੰਦੀ ਹੈ ਤਾਕਿ . ਉਹ ਆਪਣੇ ਦਾਗ ਨੂੰ ਕੁਛੜ ਚੁਕ ਸਕੇ ਲੋਰੀ ਦੇ ਸਕੇ । ਇਹਨਾਂ ਪੰਗਤੀਆਂ ਵਿਚ ਵੀ ਇਕ ਸਖਮ ਸੰਕੇਤ ਹੈ; ਜਿਵੇਂ ਦਰਦੀ ਆਤਮਾ ਆਪਣੇ ਮਾਂ ਬਾਪ ਨੂੰ ਪੁਛ ਰਹੀ ਹੋਵੇ ਮੈਂ ਦਾਗੀ ਹਾਂ ਜਾਂ ਅਦਾਗੀ, ਤੁਸੀਂ ਦਾਗੀ ਹੋ ਜਾਂ ਅਦਾਗੀ । ਮੇਰਾ ਤਾਂ ਦਾਗ ਨਾਲ ਪਹਿਲਾਂ ਹੀ ਵਾਸਤਾ ਹੈ । ਤੁਹਾਨੂੰ ਤਾਂ ਇਸ ਤੋਂ ਡੂੰਘੇਰਾਂ ਅਨੁਭਵ ਹੋਵੇਗਾ, ਤੁਸੀਂ ਦਸੋ ਇਹ ਦਾਗ ਕਿਦਾਂ ਸਵੀਕਾਰ ਕੀਤਾ ਜਾਏ । ਇਹ ਤਾਂ ਜਿਦੇ ਪੈ ਗਿਆ ਹੈ । ਦਾਗੀ ਮਾਨਵਤਾ ਦੀ ਪ੍ਰਗਤੀ ਵਾਸਤੇ ਉਸ ਦੀ ਪਿਤਾ ਪੁਰਖੀ ਤੋਂ ਚਲੀ ਆ ਰਹੀ ਪਰੰਪਰਾ ਨੂੰ ਪਰਵਾਨਗੀ ਦੇਣੀ ਹੀ ਪਵੇਗੀ । ਇਹ ਕਵਿਤਾ ਬੜੇ ਪੜ ਠਰੰਮੇ ਵਿਚ ਲਿਖੀ ਗਈ ਜਾਪਦੀ ਹੈ ਇਸ ਵਿਚ ਪਰੰਪਰਾ ਵਿਦਰੋਹ ਦਾ ਰੂਪ ਨਹੀਂ ਮਿਲਦਾ ਸਗੋਂ ਪਰੰਪਰਾ ਨੂੰ ਟੁੰਬਿਆ ਗਇਆਂ ਹੈ ਕਿ ਉਹ ਆਪਣੇ ਆਪ ਵਿਚ ਤਬਦੀਲੀ ਕਰੋ । ਨਵੀਂ ਕਿਸਮ ਦੀ ਪ੍ਰਵਾਨਗੀ ਦੇਣ ਦੇ ਸਮਰਥ ਬਣੇ । ਪ੍ਰਤੀ ਪਰੰਪਰਾ ਦਾ ਵਿਗਾਸ ਹੀ ਤਾਂ ਹੈ । ਅੰਤਮ ਚਾਰ ਪੰਗਤੀਆਂ ਵਿਚ ਇਕੋ ਸਾਹੇ ਰਾਤ ਅਤੇ ਸੂਰਜ ਨਾਲ ਦ੍ਰਿਸ਼ ਪੇਸ਼ ਕੀਤਾ ਗਇਆ ਹੈ ਦਿਲ ਵਿਚ ਹੀ ਰਾਤ ਹੈ ਤੇ ਦਿਲ ਵਿਚ ਹੀ ਸੂਰਜ । ਇਹ ਦਿਲ ਸਾਥੋਂ ਦਾ . uz