ਪੰਨਾ:Alochana Magazine August 1963.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੀ ਕਾਂ ਖਾ ਜਾਂਦੇ ਹਨ । ‘ਕੱਚੀਆਂ ਤ੍ਰੇਲੀਆਂ' ਇਕ ਮਨੋਵਿਗਿਆਨਕ ਅਧਿਐਨ ਹੈ, ਜਿਸ ਵਿਚ ਇਕ ਨੌਜਵਾਨ ਦੀਆਂ ਪਿਆਰ ਬਾਰੇ ਡਰਪੋਕ ਅਤੇ ਕਾਇਰ ਰੁਚੀਆਂ ਦਾ ਬਿਆਨ ਹੈ । 'ਮੈਂ ਚੁੱਪ ਹਾਂ' ਵਿਚ ਵੀ ਇਸੇ ਤਰਾਂ ਦੇ ਇਕ ਛਤਰੀ ਚੋਰ ਦੀ ਘਟੀਆ ਜ਼ਿਹਨੀਅਤ ਅਤੇ ਮਾਨਸਿਕ ਖਿੱਚੋਤਾਣ ਦੱਸੀ ਹੈ । ਉਹ ਬਸ ਵਿਚ ਬੈਠਾ ਸਾਰੇ ਰਾਹ ਅਗਲੀ ਸੀਟ ਨਾਲ ਟੰਗੀ ਛੱਤਰੀ ਬਾਰੇ ਸੋਚਦਾ ਹੈ, ਅਤੇ ਉਸ ਕੁੜੀ ਬਾਰੇ ਵੀ ਜੋ ਓਸ ਦੇ ਲਾਗੇ ਹੀ ਬੈਠੀ ਹੈ । ਛੇਕੜ ਇਹ ਆਦਮੀ ਜੋ ਚੰਗੀ ਤਨਖਾਹ ਲੈਂਦਾ ਹੈ, ਪਰ ਜਿਸ ਦੀਆਂ ਕਾਮ-ਵਾਸ਼ਨਾਵਾਂ ਦੱਬੀਆਂ ਹੋਈਆਂ ਅਤੇ ਡਰੀਆਂ ਹੋਈਆਂ ਹਨ, ਕੁੜੀ ਦੀ ਥਾਂ ਛਤਰੀ ਨੂੰ ਹੱਥ ਪਾ ਲੈਂਦਾ ਹੈ । ਮਧ ਸ਼੍ਰੇਣੀ ਦਾ ਇਹ ਪਾਤਰ ਇਕ ਡਰੇ ਹੋਏ ਕਾਮੀ ਵਾਂਗ ਛਤਰੀ ਚੁਕ ਕੇ ਬਾਹਰ ਨਿਕਲ ਜਾਂਦਾ ਹੈ । ਆਪਣੇ ਦਫ਼ਤਰ ਦੀਆਂ ਪੌੜੀਆਂ ਛੇਤੀ ਛੇਤੀ ਚੜ ਜਾਂਦਾ ਹੈ-ਦਫ਼ਤਰ ਜੋ ਉਸ ਦੀ ਮਾਨਸਿਕ ਤੇ ਸਰੀਰਕ ਦੁਨੀਆਂ ਦਾ ਮੰਦਰ ਹੈ । ਘਰ ਜਾ ਆਪਣੇ ਭੈਣ ਭਰਾ ਦੇ ਪਿਆਰ ਦੇ ਜਜ਼ਬੇ ਅਤੇ ਮਨੁੱਖ ਦੀ ਆਪਣੀ ਕਮਜ਼ੋਰੀ ਨੂੰ ਲੁਕਾ ਕੇ ਜੇਤੂ ਭਾਵਨਾ ਨਾਲ ਝੂਠੀ ਸੰਤੁਸ਼ਟੀ ਦੀ ਇਕ ਚੰਗੀ ਮਿਸਾਲ ਹੈ : ਗੁਲਜ਼ਾਰ ਸਿੰਘ ਸੰਧੂ ਦੀਆਂ ਕਹਾਣੀਆਂ ਵਿਚ ਸਰਾਪਣ ਅਤੇ ਵੇਗ ਹੈ । ਪਰ ਲਾਪਰਵਾਹੀ ਵੀ ਕਈ ਕਹਾਣੀਆਂ ਵਿਚੋਂ ਨਜ਼ਰ ਆਉਂਦੀ ਹੈ । ਕਹਾਣੀਆਂ ਕਿਉਕਿ ਕਈ ਸਾਲਾਂ ਦੀ ਵਿੱਥ ਵਿਚ ਕਈ ਮਾਨਸਿਕ ਪ੍ਰਤੀਕਰਮਾਂ ਤੇ ਅਨੁਭਵਾਂ ਦੇ ਅਸਰ ਹੇਠ ਰਚੀਆਂ ਗਈਆਂ ਹਨ, ਇਸ ਲਈ ਇਹਨਾਂ ਦੀ ਪੱਧਰ ਇਕੋ ਜਿਹੀ ਨਹੀਂ । ਕਿਤੇ ਸਿਖਰ ਹੈ, ਕਿਤੇ ਝੋਲ ਹੈ । ਪਰ ਸਾਰੀ ਪੁਸਤਕ ਪੜਨ ਪਿਛੋਂ ਇਕ ਨਿੱਗਰ ਤਜਰਬੇ ਦਾ ਅਹਿਸਾਸ ਹੁੰਦਾ ਹੈ । -ਕਿਸ਼ਨਜੀਤ ਸਿੰਘ - - . 40