ਪੰਨਾ:Alochana Magazine August 1963.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬਾਵਾ ਬਲਵੰਤ-

ਬਦੇਸ਼ੀ ਸਾਹਿੱਤ

ਯੂਨਾਨੀ ਕਵੀ ਕਾਂਸਟੈਨਟੀਨ ‘ਕਵਾਫ਼ੀ'

ਪ੍ਰਸਿਧ ਦਾਰਸ਼ਨਿਕਾਂ, ਨਾਟਕ-ਕਾਰਾਂ, ਮਹਾਨ ਵਿਚਾਰਕਾਂ ਤੇ ਵੀਰਾਂ ਯੋਧਿਆਂ ਦਾ ਦੇਸ਼ ਯੂਨਾਨ ਅੱਜ ਵੀ ਪ੍ਰਤਿਭਾਸ਼ਾਲੀ ਤੇ ਮਹਾਨ ਕਵੀ ਪੈਦਾ ਕਰ ਰਹਿਆ ਹੈ। ਆਧੁਨਿਕ ਯੁਗ ਦੇ ਪ੍ਰਸਿਧ ਯੂਨਾਨੀ ਕਵੀਆਂ ਵਿਚੋਂ ਕਵਾਫ਼ੀ` ਇਕ ਅਗਰਗਾਮੀ ਤੇ ਨਿਰਾਲਾ ਕਵੀ ਹੈ।

ਕਵਾਫ਼ੀ 1863 ਵਿੱਚ ਪੈਦਾ ਹੋਇਆ ਤੇ ਸੱਤਰ ਸਾਲ ਦੀ ਉਮਰ ਭੋਗ ਕੇ ਕੁਦਰਤ ਦੀਆਂ ਖੁਲਾਂ ਵਿੱਚ ਸਮਾ ਗਇਆ। ਉਸ ਦੀ ਕਵਿਤਾ ਦੇ ਮੂਲ ਤੱਤ ਨੂੰ ਇੱਕ ਭਾਰਤੀ ਦ੍ਰਿਸ਼ਟੀਕੋਣ ਤੋਂ ਦੇਖਣਾ ਵੀ ਸੰਭਵ ਹੈ। ਪੱਛਮ ਦੇ ਹੋਰ ਕਿਸੇ ਵੀ ਕਵੀ ਨੂੰ ਭਾਰਤੀ ਦਿਸ਼ਟਿਕੋਣ ਤੋਂ ਦੇਖਣਾ ਸ਼ਾਇਦ ਸੰਭਵ ਨਾ ਹੋਵੇ। ਉਹ ਇਸ ਲਈ ਕਿ ਕਵਾਫ਼ੀ ਦੇ ਯੂਨਾਨੀ ਹੋਣ ਤੇ ਵੀ ਉਸ ਦਾ ਪੂਰਾ ਜੀਵਨ ਸਕੰਦਰੀਆ ਵਿੱਚ ਬਤੀਤ ਹੋਇਆ ਹੈ। ਕਵਾਫ਼ੀ ਤੇ ਸਕੰਦਰੀਆ, ਸਕੰਦਰੀਆ ਤੇ ਕਵਾਫ਼ੀ, ਇਨ੍ਹਾਂ ਦੋਵਾਂ ਨੂੰ ਵੱਖ ਵੱਖ ਰੱਖ ਕੇ ਉਸ ਦੀ ਕਵਿਤਾ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ। ਐਸੇ ਅਨੇਕਾਂ ਦੇਸੀ-ਬਦੇਸੀ ਕਵੀ ਨਜ਼ਰ ਆਉਂਦੇ ਹਨ ਜਿਨ੍ਹਾਂ ਦਾ ਸਥਾਨਕ ਵਾਤਾਵਰਣ ਤੇ ਮੁਕਾਮੀ ਰੰਗ ਉਨ੍ਹਾਂ ਦੀਆਂ ਕਵਿਤਾਵਾਂ ਦਾ ਜ਼ਰੂਰੀ ਅੰਗ ਹੈ। ਜਿਸ ਜਿਸ ਥਾਂ ਤੇ ਉਹ ਰਹੇ ਉਹ ਅਸਥਾਨ ਉਨ੍ਹਾਂ ਦੀ ਜ਼ਿੰਦਗੀ ਤੇ ਕਲਾ-ਕ੍ਰਿਤੀ ਦਾ ਜ਼ਰੂਰੀ ਅੰਗ ਬਣ ਗਏ। ਅੰਗਰੇਜ਼ੀ ਦੇ ਪ੍ਰਸਿਧ ਉਪਨਿਆਸਕਾਰ ਲਾਰੰਸ ਡਰੇਲ ਨੇ ਸਕੰਦਰੀਆ ਬਾਰੇ ਲਿਖੇ ਆਪਣੇ ਉਪਨਿਆਸਾਂ ਵਿੱਚ ਕਵਾਫ਼ੀ ਦੇ ਜੀਵਨ-ਪੱਖ ਨੂੰ ਬੜੀ ਸੁਹਿਰਦਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਿਆ ਹੈ।

ਸਕੰਦਰੀਆ ਦੇ ਇਤਿਹਾਸ ਤੇ ਸਮਕਾਲੀਨ ਜੀਵਨ ਦਾ ਸਮਿਲਤ ਵਾਤਾਵਰਣ ਹੀ ਕਵਾਫ਼ੀ ਦੇ ਕਾਵਿ ਦਾ ਪ੍ਰਮੁੱਖ ‘ਰਸ' ਹੈ: ਆਪਣੀਆਂ ਮੂਲਕ ਵੇਦਨਾਵਾਂ ਤੇ ਵਿਦਵਤਾ ਦੁਆਰਾ ਇੱਕ ਛੋਟੇ ਜਿਹੇ ਖੇਤਰ ਵਿੱਚ ਵੀ ਕਵਾਫ਼ੀ ਨੇ ਮਾਨਵ-ਮਨ ਦੀਆਂ ਜਟਲ