ਪੰਨਾ:Alochana Magazine August 1964.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਲੱਬ ਜਾ ਸਕਦਾ ਹੈ, ਸ਼ਰਾਬ ਪੀ ਸਕਦਾ ਹੈ । ਚੰਗੇਰੀ ਦੁਨੀਆਂ ਜਿਥੇ ਮ:ਇਕ ਥੜਾਂ ਤਾਂ ਦਰ ਰਹੀਆਂ, ਮਾਨਸਕ ਤੇ ਬੁਧੀਮਾਨ ਥੋੜਾਂ ਵੀ ਨਹੀਂ । ਆਰਟ ਹੈ, ਥੀਏਟਰ ਹੈ, ਪ੍ਰੇਮ ਦੀ ਖੁਲ ਇਸਤਰੀ ਦੇ ਮਰਦ ਵਿਚ ਮੇਲ ਮਿਲਾਪ ਦੀ ਖੁਲ ਹੈ । ਕਾਮ ਵਾਸ਼ਨਾ ਖਤਮ ਹੈ । ਦਰ ਦਰ ਉਤੇ ਠੋਕਰਾਂ ਨਹੀਂ ਖਾਣੀਆਂ । | ਪਰ ਮੈਂ ਕਿਵੇਂ ਕਹਿ ਸਕਦਾ ਹਾਂ ਕਿ ਇਹ ਸੁਨੇਹਾ fਸਿਰਫ਼ ਮੇਰਾ ਆਪਣਾ ਹੈ । ਮੇਰਾ ਨਿੱਜੀ । ਕੀ ਭਾਰਤ ਵਿਚ ਤੇ ਦੁਨੀਆਂ ਵਿਚ ਹੋਰ ਕਲਾਕਾਰ ਇਹ ਸੁਨੇਹਾ ਨਹੀਂ ਦੇ ਰਹੇ ? ਹਾਂ, ਦੇ ਤਾਂ ਰਹੇ ਹਨ । ਤਾਂ ਮੈਂ ਕਿਉਂ ਲਿਖਦਾ ਹਾਂ, ਕੀ ਮੈਂ ਸਮਝਦਾ ਹਾਂ ਕਿ ਜੋ ਕੁਝ ਮੇਰੇ ਵਿਚ ਹੈ ਜਾਂ ਜਿਹੜਾ ਸੁਨੇਹਾ ਮੇਰੇ ਕੋਲ ਹੈ, ਉਹ ਮੇਰੇ ਵਾਂਗ ਹੋਰ ਕੋਈ ਨਹੀਂ ਦੇ ਸਕਦਾ । ਬੇਸ਼ਕ ਸਚਾਈ ਤੇ ਰਾਂਗਲੇ ਭਵਿਖਤ ਦੇ ਚ ਹੋਰਨਾਂ ਨੇ ਵੀ ਤੱਕੇ ਹਨ, ਪਰ ਜਿਹੜੀ ਆਭਾ ਮੈਂ ਭਰੀ ਹੈ ਉਨਾਂ ਵਿਚ, ਉਹ ਹੋਰ ਕੋਈ ਨਹੀਂ ਭਰ ਸਕਦਾ ? ਜਿਵੇਂ ਮੈਂ ਪਹੁੰਚਣਾ ਹੈ ਜਨਤਾ ਤਕ, ਉਵੇਂ ਹੋਰ ਕੋਈ ਨਹੀਂ ਪਹੁੰਚ ਸਕਦਾ ? | ਹਾਂ, ਮੈਂ ਮਾਇਕ ਮਾਨਸਕ, ਬੁਧੀਮਾਨ, ਆਤਮਕ ਪਖ ਤੋਂ ਸੰਤੁਸ਼ਟ ਹਾਂ । ਪਰ ਕੀ ਸਚ ਹੀ ਮੈਂ ਸੰਤੁਸ਼ਟ ਹਾਂ ? ਹਾਂ, ਮੈਂ ਭਰਪੂਰ ਜੀਵਨ ਜੀਉਂਦਾ ਅੰਦਰ ਬਾਹਰ ਭਰਪੂਰ ਹਾਂ, ਪਰ ਕੀ ਸਚ ਹੀ ਮੈਂ ਭਰਪੂਰ ਹਾਂ । ਮੈਨੂੰ ਕੋਈ ਥੋੜ ਨਹੀਂ। ਸਚ ਕੀ ? ਮੈਨੂੰ ਕੋਈ ਤੋਟ ਨਹੀਂ। ਕੀ ਸਚ ਹੀ ਮੈਨੂੰ ਕੋਈ ਤੋਟ ਨਹੀਂ ? CCC ੧੪