ਪੰਨਾ:Alochana Magazine August 1964.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨਰਿੰਦਰਪਾਲ ਸਿੰਘ—

ਮੈਂ ਕਿਵੇਂ ਲਿਖਦਾ ਹਾਂ

ਮੁਖ ਸ਼ਬਦ

ਮੈਂ ਕਿਵੇਂ ਲਿਖਦਾ ਹਾਂ,-ਇਹਦੇ ਡੂੰਘੇ ਅਰਥ ਬੜੇ ਮਹੱਤਵ ਪੂਰਨ ਤੇ ਬਹੁਪੱਖੀ ਹਨ ਅਤੇ ਇਹਦੇ ਸ਼ਾਬਦਕ ਅਰਥਾਂ ਨਾਲੋਂ ਡੂੰਘੇਰੇ। ਸਿਧੇ ਸਾਦੇ ਸ਼ਬਦਾਂ ਵਿਚ ਮੈਂ ਏਹੀ ਆਖਾਂਗਾ ਕਿ ਮੈਂ ਸੱਜੇ ਹੱਥ ਨਾਲ ਕਲਮ ਜਾਂ ਪੈਨਸਲ ਰਾਹੀਂ ਲਿਖਦਾ ਹਾਂ। ਪਰ ਡੂੰਘੇ ਅਰਥਾਂ ਵਿੱਚ ਮੈਂ ਇਹ ਆਇਗਾ ਕਿ ਮੈਂ ਆਪਣੇ ਮਨ ਨਾਲ ਲਿਖਦਾ ਹਾਂ। ਜਿਵੇਂ ਸੈਕਸਪੀਅਰ ਅਪਣੇ ਨਾਟਕ “ਹੈਨਰੀ ਡੇਵੇ ਵਿੱਚ ਆਖਦਾ ਹੈ ਮੈਂ ਕਲਮ ਦਵਾਤ ਲੈਂਦਾ ਹਾਂ ਅਤੇ ਆਪਣਾ ਮਨ ਲਿਖਦਾ ਹਾਂ। ਪਰ ਮਨ ਦਾ ਲਿਖਿਆ ਜਾਂ ਮਨ ਦਾ ਕਿਹਾ ਕੁਝ ਅਜੇਹੀ ਵਸਤ ਹੈ, ਜਿਸਦਾ ਵਿਸ਼ਲੇਸ਼ਣ ਕਰਨਾ ਔਖਾ ਹੈ। ਮਨ ਆਪਣਾ ਵਿਸ਼ਲੇਸ਼ਣ ਆਪ ਕਰਦਾ। ਹੈ। ਪਰ ਕਿਵੇਂ? ਅਤੇ ਫਿਰ ਵੀ ਅਸਾਨੂੰ ਆਪ ਨੂੰ ਹੀ ਯਤਨ ਕਰਨਾ ਬਣਦਾ ਹੈ: ਕਿਉਂਕਿ ਅਪਣੇ ਆਪ ਤੋਂ ਸਿਵਾ ਸਾਨੂੰ ਹੋਰ ਕੌਣ ਐਨੀ ਚੰਗੀ ਤਰਾਂ ਜਾਣ ਸਕਦਾ ਹੈ, ਲਿਖਣ ਵਿੱਚ ਮਨ ਦਾ ਭਾਗ ਬੜਾ ਗੁੰਝਲਦਾਰ ਹੈ ਤੇ ਇਸ ਪੱਖ ਬਾਰੇ ਮੈਂ ਲੰਮੇਰੀ ਵਿਚਾਰ ਕਰਾਂਗਾ। ਇਸ ਤੋਂ ਪਹਿਲਾਂ ਲਿਖਣ ਦੇ ਸਿਧੇ ਸਾਦੇ ਪੱਖ ਬਾਰੇ ਕੁਝ ਦਸਦਾ ਹਾਂ।

ਸਰਲ ਪੱਖ

ਜਿਵੇਂ ਮੈਂ ਕਹਿ ਚੁਕਾ ਹਾਂ, ਮੈਂ ਕਲਮ ਦਵਾਤ ਨਾਲ ਲਿਖਦਾ ਹਾਂ। ਸਿਆਹੀ ਕਾਲੀ ਵੀ ਹੋ ਸਕਦੀ ਹੈ, ਲਾਲ ਵੀ ਹੋ ਸਕਦਾ ਹੈ ਕਿ ਚੈਪਟਰ ਕਾਲੀ ਸਿਆਹੀ ਨਾਲ ਸ਼ੁਰੂ ਹੋਇਆ ਹੋਵੇ ਤੇ ਲਾਲ ਨਾਲ ਮੁਕੇ। ਬਹੁਤੇ ਰੰਗਾਂ ਦਾ ਖਿਲਾਰ ਮੈਨੂੰ ਸੋਹਣਾ ਗਦਾ ਹੈ। ਫ਼ਾਉਨਟੇਨ ਪੈਨ ਨਾਲੋਂ ਮੈਨੂੰ ਕਲਮ ਦਵਾਤ ਵਧੇਰੇ ਪਸੰਦ ਹੈ। ਨਰਲ ਆਮ ਕਰਕੇ ਕਾਲੇ ਸਿੱਕੇ ਵਾਲੀ ਹੁੰਦੀ ਹੈ, ਬਸ ਕਦੀ ਕਦੀ ਕਿਤੇ ਖ਼ਾਸ ਗਲ ਲਾਣ ਲਈ ਲਾਲ ਜਾਂ ਨੀਲੀ ਪੈਨਸਲ ਵਰਤਦਾ ਹਾਂ! ਜਦੋਂ ਕਦੀ ਵੀ