ਪੰਨਾ:Alochana Magazine August 1964.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਰਾਂ ਸਾਹਸ ਨਹੀ ਹੈ । ਇਸ ਦਵੰਦ ਜਾਂ ਦੁਚਿਤੀ ਦਾ ਕਾਰਨ ਮਨੁਖ ਆਪ ਹੈ । ਅਸਲ ਵਿਚ ਜ਼ਰੂਰੀ ਹੈ ਕਿ ਮਨੁਖ ਦੇ ਸਾਹਮਣੇ ਇਕ ਸੇਧ ਹੋਵੇ ਜੋ ਮਾਨਵਤਾ ਦੇ ਆਦਰਸ਼ਾਂ ਤੇ ਪੂਰੀ ਉਤਰਦੀ ਹੋਵੇ । ਇਸੇ ਦੀ ਧਾਰਾ ਅਨੁਸਾਰ ਮਨੁੱਖ ਨੂੰ ਵਿਚ ਤਨਾ ਚਾਹੀਦਾ ਹੈ । ਜੇ ਇਸ ਦੀ ਗਤੀ ਨੂੰ ਸਮਝਦਾ ਹੋਇਆ ਵੀ ਉਨ੍ਹਾਂ ਤੇ ਅਮਲ ਨਹੀਂ ਕਰਦਾ ਤਾਂ ਇਹ ਦਵੰਦ ਉਹਦੇ ਲਈ ਅਤੇ ਸਮਾਜ ਲਈ ਦੁਖ ਦਾ ਕਾਰਣ ਬਣੇਗਾ । ਸੇਖੋਂ ਸਾਹਿਬ ਨੇ ਅਚੇਤ ਹੀ ਇਸ ਨਾਟਕ ਵਿਚ ਇਕ ਅਜਿਹੀ ਸਮੱਸਿਆ ਨੂੰ ਪ੍ਰਗਟ ਕੀਤਾ ਹੈ ਜਿਹੜੀ ਕਿ ਵਾਸਤਵ ਵਿਚ ਅਜਕੀ ਸਾਰੀ ਮਨੁੱਖਤਾ ਦੀ ਬfਸਿਆ ਹੈ । ਅਜੋਕਾ ਮਨੁੱਖੀ ਜੀਵਨ ਇਕ ਅਜਿਹੇ ਪੜਾ ਤੇ ਹੈ ਜਿਥੋਂ ਕਿ ਕੋਈ ਸਪਸ਼ਟ ਸੇਧ ਦਿਖਾਈ ਨਹੀਂ ਦਿੰਦੀ । ਅਜਿਹੀ ਸਥਿਤੀ 'ਕਲਾਕਾਰ ਨਾਟਕ ਵਿਚ ਉਘੜਦੀ ਹੈ । ਇਸ ਨਾਟਕ ਵਿਚ ਮੁਖੀ ਤੌਰ ਤੇ ਸਭ ਤੋਂ ਪਹਿਲਾਂ ਇਦਰ ਨੂੰ ਹੀ ਵੇਖਿਆ ਜਾਏ । ਉਹ ਬੌਧਿਕ ਤੌਰ ਤੇ ਇਕ ਸਮਾਜਵਾਦੀ ਕਲਾਕਾਰ ਦਸਿਆ ਜਾਂਦਾ ਹੈ । ਉਸਦੇ ਕਲਾ ਸੰਬੰਧੀ ਵਿਚਾਰਾਂ ਦਾ ਬੰਧਕ ਵਿਸ਼ਲੇਸ਼ਨ ਕਰਨ ਤੋਂ ਕੋਈ ਵੀ ਉਨਾਂ ਨੂੰ ਭੈੜਾ ਨਹੀਂ ਕਹਿ ਸਕਦਾ । ਪਰ ਕਲਾ ਸੰਬੰਧੀ ਅਗਾਂਹ ਵਧੂ ਵਿਚਾਰ ਉਸਦੇ ਵਿਚਾਰ ਹੀ ਬਣਕੇ ਰਹਿ ਜਾਂਦੇ ਹਨ । ਉਹ ਇਨ੍ਹਾਂ ਨੂੰ ਆਪਣੇ ਅਮਲ ਵਿਚ ਨਹੀਂ ਲਿਆਉਂਦਾ । ਉਹ ਕਲਾ ਦੇ ਸੂਛ ਤੇ ਪਵਿਤਰ ਨਾਂ ਹੇਠਾਂ ਆਪਣੀ ਲੋਚਾ ਨੂੰ ਲਕੋਕੇ ਜਦ ਅਹਿੱਲਿਆ ਦਾ ਦਤ ਖਿਚਦਾ ਹੈ ਤਾਂ ਉਸਦੇ ਜੀਵਨ ਵਿਚ ਦਵੰਦ ਤੇ ਮਿਸ ਪ੍ਰਤੱਖ ਜ਼ਾਹਿਰ ਹੁੰਦੀ ਹੈ । ਇਥੋਂ ਸਪਸ਼ਟ ਹੋ ਜਾਂਦਾ ਹੈ ਕਿ ਇੰਦਰ ਜਿਵੇਂ ਕਿ ਅਜਕਲ਼ ਦੇ ਬਹੁਤੇ ਸਮਾਜਵਾਦੀ ਵਿਚਾਰਾਂ ਵਾਲੇ ਆਪਣਾ ਸਮਾਜਵਾਦੀ ਹੋਣ ਦਾ ਦਾਅਵਾ ਕਰਦੇ ਹਨ ਤੇ ਅੰਦਰਖਾਨੇ ਆਪਣੀਆਂ ਰੁਚੀਆਂ ਨੂੰ ਪੂੰਜੀਪਤੀ ਸਮਾਜ ਤੋਂ ਤੋੜ ਨਹੀਂ ਸਕਦੇ, ਇਵੇਂ ਇੰਦਰ ਵੀ ਕਲਾ ਸੰਬੰਧੀ ਬਹਿਸ ਦੇ ਖੇਤਰ ਤੇ ਵੈਸੇ ਗਲਬਾਤ ਵਿਚ ਇਕ ਪਖੰਡੀ ਸਮਾਜਵਾਦੀ ਹੋਣ ਦਾ ਦਾਅਵਾ ਕਰਦਾ ਹੈ ਪਰ ਅੰਦਰੂਨੀ ਤੌਰ ਤੇ ਉਹ ਆਪਣੇ ਆਪ ਨੂੰ ਬੁਰਜ਼ਆਈ ਰੁਚੀਆਂ ਤੋਂ ਉੱਚਾ ਨਹੀਂ ਚੁੱਕ ਸਕਦਾ । ਉਹਦੇ ਵਿਚ ਸਮਾਜਵਾਦੀ ਤੇ ਸਾਮੰਤਸ਼ਾਹੀ ਰੂਚੀਆਂ ਦੀ ਮਿਸ ਹੈ ਜੇ ਉਸਨੂੰ ਇਕ ਬੰਨੇ ਤਾਂ ਚੰਗੇ ਵਿਚਾਰਾਂ ਵਾਲਾ ਮਨੁੱਖ ਪ੍ਰਗਟ ਕਰਦੀਆਂ ਹਨ, ਪਰ ਦੂਜੇ ਬੰਨੇ ਕਾਮਵੱਸ ਹੋਇਆ ਇਕ ਜਾਗੀਰਦਾਰੀ ਵਹਿਸ਼ੀ । ਇਹ ਠੀਕ ਹੈ ਕਿ ਹਰ ਇਨਸਾਨ ਵਿਚ ਕਾਮਵਾਸਨਾ ਦਾ ਹੋਣਾ ਕੁਦਰਤ ਦਾ ਇਕ ਨੀਯਮ ਹੈ । ਇਸ ਦੀ ਸੰਤਸ਼ਟਤਾ ਕਿਸੇ ਹਦ ਅੰਦਰ ਹੀ ਢੁਕਦੀ ਹੈ । ਉਦਾਹਰਣ ਵਜੋਂ ਜੇ ਇੰਦਰ ਅਹਿੱਲਿਆ ਦੀ ਸ਼ਾਦੀ ਹੋਣ ਤੋਂ ਪਹਿਲੇ ਉਸ ਨਾਲ ਪਿਆਰ ਕਰਨ ਦੀ ਲੋਚਾ ਰਖਦਾ ਤਾਂ ਇਹ ਇਕ ਯੋਗ ਤੇ ਸੰਭਵ ਕਦਮ ਸੀ ਜਿਸਦਾ ਸਿੱਟਾ ਉਨਾਂ ਦੀ ਸ਼ਾਦੀ ਹੋ ਸਕਦਾ ਸੀ । ਪਰ ਅਹੱਲਿਆ ਦੀ ਗੌਤਮ ਨਾਲ ਸ਼ਾਦੀ ਹੋ ਜਾਣ ਤੋਂ ਬਾਅਦ-ਫ਼ੈਸਰ ਕਿਸ਼ਨ ਸਿੰਘ ਦੇ ਅੱਖਰਾਂ ਵਿਚ ਜਦੋਂ ਉਹ ਬਿਗਾਨੀ ਖੁਰਲੀ ਬਣ ਜਾਂਦੀ ਹੈ ਤਾਂ ਉਸ ਵਿਚ ਪਠੇ ਖਾਣ ਨੂੰ ਜੀ ਰਲ ਆਉਣਾ ਇਕ ਸਭਿਅਕ ਤੇ ਸੋਚਵਾਨ ਪੁਰਖ ਦਾ ਕਰਤਵ ਨਹੀਂ। ਫਿਰ ਇਸ ਮi ੪੨