ਪੰਨਾ:Alochana Magazine August 1964.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਖਦਿਆਂ ਲਿਖਦਿਆਂ ਮੈਂ ਕਿਤੇ ਅਟਕਦਾ ਹਾਂ, ਤਾਂ ਪੈਨਸਲ ਨੂੰ ਘੜਨ ਲਗ ਜਾਂਦਾ ਹਾਂ।

ਮੈਨੂੰ ਫੂਲਸਕੇਪ ਕਾਗਜ਼ਾਂ ਉਤੇ ਲਿਖਣਾ ਚੰਗਾ ਲਗਦਾ ਹੈ। ਆਮ ਤੌਰ ਤੇ ਮੇਰੇ ਕੋਲ ਲਿਖਣ ਲਈ ਚੋਖਾ ਕੁਝ ਹੁੰਦਾ ਹੈ, ਤੇ ਫ਼ੁਲਸਕੇਪ ਕਾਗਜ਼ ਮੈਨੂੰ ਭਰਪੂਰਤਾ ਦਾ ਅਹਿਸਾਸ ਦਿੰਦੇ ਹਨ।

ਮੈਂ ਪੰਜਾਬੀ ਹੱਥ ਨਾਲ ਲਿਖਦਾ ਹਾਂ ਤੇ ਅਕਸਰ ਪੰਜਾਬੀ ਹੀ ਲਿਖਦਾ ਹਾਂ। ਅੰਗੇ ਵਿਚ ਲਿਖਦਿਆਂ ਮੈਂ ਕਦੀ ਕਦੀ ਸਟੈਨੋ ਦੀ ਮਦਦ ਲੈਂਦਾ ਹਾਂ। ਬਹੁਤਾ ਕਰਕੇ ਮੈਂ ਲਿਖਣ ਲਈ ਮੇਜ਼ ਤੇ ਕੁਰਸੀ ਵਰਤਦਾ ਹਾਂ। ਸੱਚ ਤਾਂ ਇਹ ਹੈ ਕਿ ਮੈਨੂੰ ਲਿਖਣ ਲਈ ਮੇਜ਼ ਕੁਰਸੀ ਤੋਂ ਨਾ ਮਿਲਦੀ ਹੈ। ਮੇਜ਼ ਕੁਰਸੀ ਦੇਖ ਕੇ, ਮੈਂ ਕਈ ਵਾਰੀ ਸਫ਼ਰ ਵਿੱਚ ਵੀ ਰਾਤ ਖੰਡ ਰੁਕਿਆ, ਲਿਖਣ ਲਈ ਤਤਪਰ ਹੋ ਜਾਂਦਾ ਹਾਂ। ਮੇਰੇ ਸਫ਼ਰ ਬੜੇ ਔਝੜ ਹੁੰਦੇ ਹਨ ਤੇ ਇਉਂ ਲਿਖਣਾ ਜੀ-ਪਰਚਾਵਾ ਬਣ ਜਾਂਦਾ ਹੈ। ਮੇਰੇ ਸਫ਼ਰ ਮੀਲਾਂ, ਥਾਵਾਂ, ਦ੍ਰਿਸ਼ਾਂ ਤੇ ਲੋਕਾਂ ਨਾਲ ਭਰਪੂਰ ਹੁੰਦੇ ਹਨ। ਜੇ ਮੇਜ਼ ਕੁਰਸੀ ਦਾ ਪ੍ਰਬੰਧ ਨਾ ਹੋਵੇ ਤਾਂ ਲਿਖਣਾ ਮੇਰੇ ਲਈ ਤਕਰੀਬਨ ਅਸੰਭਵ ਹੀ ਹੈ। ਤਾਂ ਮੈਂ ਟਹਿਲਦਾ ਹਾਂ, ਜਾਂ ਕੋਈ ਪੁਸਤਕ ਪੜ੍ਹਦਾ ਹਾਂ, ਤੇ ਜਾਂ ਫਿਰ ਐਵੇਂ ਬਸੂਸਰਦਾ ਰਹਿੰਦਾ ਹਾਂ।

ਕੋਈ ਸਮਾਂ ਸੀ ਕਿ ਸਭ ਕੁਝ ਦੋਬਾਰਾ ਲਿਖਦਾ ਸਾਂ। "ਖੰਨਿਓਂ ਤਿੱਖੀ" ਪਹਲਾ ਨਾਵਲ ਸੀ ਜਿਸ ਨੂੰ ਮੈਂ ਦੁਬਾਰਾ ਨਹੀਂ ਲਿਖਿਆ। ਇਹ ਨਾਵਲ ਮੈਂ 1956 ਵਿੱਚ ਸਮਾਪਤ ਕੀਤਾ। ਉਦੋਂ ਤੋਂ ਲੈ ਕੇ, ਕਵਿਤਾ ਜਾਂ ਆਲੋਚਨਾ ਤੋਂ ਸਿਵਾ ਮੈਂ ਕਦੀ ਕੋਈ ਰਚਨਾ ਦੁਬਾਰਾ ਨਹੀਂ ਲਿਖੀ। ਹਾਂ, ਇਕ ਅੱਧ ਪੰਨੇ ਦੀ ਗੱਲ ਵਖਰੀ ਹੈ। ਮੇਰੇ ਨਾਵਲਾਂ ਦਾ ਪਹਿਲਾ ਤੇ ਅੰਤਲਾ ਪੰਨਾ ਦੋ ਤੋਂ ਵਧੀਕ ਵਾਰ ਲਿਖਿਆ ਜਾਂਦਾ ਹੈ।

ਲੋੜੀਂਦੀਆਂ ਸਹਾਇਕ ਕਿਤਾਬਾਂ ਮੈਂ ਸਦਾ ਅਪਣੇ ਨੇੜੇ ਰਖਦਾ ਹੈ। ਪੰਜਾਬੀ ਤੇ ਅੰਗਰੇਜ਼ੀ ਸ਼ਬਦਕੋਸ਼ ਹਮੇਸ਼ ਹੀ ਮੇਰੀ ਮੇਜ਼ ਉਤੇ ਪਏ ਰਹਿੰਦੇ ਹਨ। ਭਾਰਤੀ ਜਾਂ ਯੋਰਪੀਨ ਸੰਗੀਤ ਦਾ ਨਿੰਮ੍ਹਾ ਨਿੰਮ੍ਹਾ ਵਹਾ ਮੈਨੂੰ ਉਪਰਾਮ ਨਹੀਂ ਕਰਦਾ, ਸਗੋਂ ਚੰਗਾ ਲਗਦਾ ਹੈ। ਲਿਖਦਿਆਂ ਮੈਨੂੰ ਇਸ ਅਵਾਜ਼ ਲਹਿਰ ਦਾ ਪ੍ਰਤੱਖ ਗਿਆਨ ਨਹੀਂ ਹੁੰਦਾ। ਨਾਂ ਹੀ ਮੇਰੀ ਪਤਨੀ ਜਾਂ ਬੱਚੀਆਂ ਮੈਨੂੰ ਉਪਰਾਮ ਕਰਦੀਆਂ ਹਨ, ਸਗੋਂ ਉਨ੍ਹਾਂ ਦੀ ਹੋਂਦ ਮੈਨੂੰ ਸੰਤੁਸ਼ਟਤਾ ਦੇਦੀ ਹੈ। ਉਹ ਮੇਰੇ ਦਵਾਲੇ ਬੈਠੀਆਂ ਪੜ੍ਹਦੀਆਂ, ਲਿਖਦੀਆਂ ਜਾਂ ਡਰਾਇੰਗ ਕਰਦੀਆਂ ਰਹਿੰਦੀਆਂ ਹਨ ਤੇ ਮੈਂ ਅਪਣੀ ਮਨ-ਮੰਜੇ ਆਪਣੇ ਆਹਰੇ ਲਗਾ ਰਹਿੰਦਾ ਹਾਂ।

ਲਿਖਣ ਵਾਸਤੇ ਬੈਠਣ ਲਗਿਆਂ ਮੈਂ ਚਾਹੁੰਦਾ ਹਾਂ ਕਿ ਮੇਰੇ ਕੋਲ ਢੇਰ ਸਮਾਂ ਹੋਵੇ, ਪਰ ਕਿਵੇਂ? ਮੇਰੇ ਬਹੁਪੱਖੀ ਰੁਝੇਵਿਆਂ ਵਿੱਚ ਇਹ ਸੰਭਵ ਨਹੀਂ। ਇਸ ਨਾ ਸਮਾਂ ਮਿਲਦਿਆਂ ਹੀ ਮੈਂ ਝਟਪਟ ਅਪਣੇ ਕੰਮ ਵਿੱਚ ਜੁਟ ਜਾਂਦਾ ਹਾਂ, ਤੇ ਛੇਤੀ ਉਸ ਵਿੱਚ ਲੀਨ ਹੋ ਜਾਂਦਾ ਹਾਂ। ਮੈਂ ਇਕ ਛਡਕੇ ਜਾਂ ਵਿਸ਼ਾ, ਜਾਂ ਇਕ ਕੰਮ ਛਡ