ਪੰਨਾ:Alochana Magazine August 1964.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਾਹੀਦਾ ਹੈ । ਕੇਵਲ ਦੇ ਫਰਕ ਵਿਸਤਾਰ ਅਤੇ metre ਦੇ ਹਨ ਅਤੇ ਇਸ ਵਿੱਚ ਅਣਹੋਣੀਆਂ ਅਤੇ ਅੜ ਘਟਨਾਵਾਂ ਦੀ ਵਧਰੇ ਗੁੰਜਾਇਸ਼ ਹੈ । ਅੰਤ ਵਿੱਚ ਇਹ ਗੱਲ ਲਈ ਹੈ ਕਿ ਮਹਾਂ ਕਾਵਿ ਦਾ ਸਥਾਨ ਉਚੇਰਾ ਹੈ ਜਾਂ ਦੁਖਾਂਤ ਦਾ । ਕਈ ਮਹਾਂਕਾਵਿ ਨੂੰ ਉਚੇਰੀ ਕਿਰਤ ਖ਼ਿਆਲ ਕਰਦੇ ਸਨ ਅਰਸਤ ਆਪਣਾ ਮੱਤ ਦੁੱਖਾਂਤ ਦੇ ਹੱਕ ਵਿੱਚ ਦਿੰਦਾ ਹੈ । ਅਰਸਤੂ ਦੇ ਕਾਵਿਕ ਸਿਧਾਂਤਾਂ ਦੀ ਆਲੋਚਨਾ ਕਰਨ ਤੋਂ ਪਹਿਲਾਂ ਉਸਦੇ ਕੁਝ ਵਿਚਾਰਾਂ ਨੂੰ ਵਧੇਰੇ ਸਪਸ਼ਟਤਾ ਨਾਲ ਸਮਝਣ ਦੀ ਲੋੜ ਹੈ । ਵਿਸ਼ੇਸ਼ ਕਰਕੇ ਉਸਦੇ ਦੋ ਵਿਚਾਰਾਂ ਨੂੰ ਭਲੀ ਭਾਂਤ ਸਮਝਣ ਲਈ ਉਸਦੇ ਗੁਰੂ ਅਫਲਾਤੂਨ ਦੇ ਕਵਿ ਬਾਰੇ ਵਿਚਾਰਾਂ ਨੂੰ ਸਮਝਣ ਦੀ ਲੋੜ ਹੈ । ਅਫਲਾਤੁਨ ( Plato) ਦੀਆਂ ਮਹਾਨ ਕਿਰਤਾਂ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਉਹ ਕਾਵਿ ਦਾ ਰਸੀਆ ਤਾਂ ਸੀ ਪਰੰਤੂ ਗਣਿਤ ਤੇ ਅਧਾਰਤ ਫ਼ਲਸਫੇ ਦਾ ਉਸਤੇ ਇਤਨਾ ਪ੍ਰਭਾਵ ਸੀ ਕਿ ਉਸਨੇ ਕਾਵਿ ਦੀ ਬੜੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ । ਉਸਦੇ ਕਥਨ ਅਨੁਸਾਰ ਜੀਵਨ ਆਦਰਸ਼ਕ ਜੀਵਨ ਦੀ ਕੋਝੀ ਜਹੀ ਨਕਲ ਹੈ ਅਤੇ ਕਵਿਤਾ ਇਸ ਜੀਵਨ ਦੀ ਅਧੂਰੀ ਜਹੀ ਨਕਲ ਹੈ । ਇਸਤਰ੍ਹਾਂ ਕਵਿਤਾ ਨਕਲ ਦੀ ਨਕਲ ਜਾਂ ਪਰਛਾਈਂ ਹੈ ਅਤੇ ਜੀਵਨ ਨੂੰ ਗੰਮਬਾਹ ਕਰਦੀ ਹੈ । ਇਕ ਹੋਰ ਗੱਲੋਂ ਵੀ ਅਫਲਾਤੁਨ ਕਾਵਿ ਦੀ ਨਿਖੇਧੀ ਕਰਦਾ ਹੈ । ਉਸ ਦੇ ਕਥਨ ਅਨੁਸਾਰ ਵਿਸ਼ੇਸ਼ ਕਰਕੇ ਦੁਖਾਂਤ ਵਿੱਚ ਭੈ ਅਤੇ ਕਰੁਣਾ ਉਪਜਾਊ ਘਟਨਾਵਾਂ ਦਰਸਾਕੇ ਦਰਸ਼ਕਾਂ ਨੂੰ ਖੁਜ਼ਦਿਲ ਅਤੇ ਉਪਭਾਵਿਕ ਬਣਾਇਆ ਜਾਂਦਾ ਹੈ ਅਤੇ ਇਸ ਤਰਾਂ ਚੰਗੇ ਨਾਗਰਿਕ ਬਣਨ ਦੀ ਬਜਾਇ ਭੈੜੇ ਨਾਗਰਿਕ ਬਣਦੇ ਹਨ | ਕਵਿਤਾ ਦੀ ਖੂਬਸੂਰਤੀ ਅਤੇ ਮਿਠਾਸ ਅਫਲਾਤੂਨ ਦੇ ਦਿਲ ਵਿੱਚ ਕੋਈ ਹਮਦਰਦੀ ਜਾਂ ਪਛਤਾਵਾ ਨਹੀਂ ਉਪਜਾਂਦੇ । ਉਹ ਇਸਦੇ ਰਸ ਦੇ ਕਾਰਨ ਇਸਨੂੰ ਹੋਰ ਵੀ ਨਿੰਦਨੀ ਸਮਝਦਾ ਹੈ ਕਿਉਂਕਿ ਇਸਦਾ ਸੁਹੱਪਣ ਲੋਕਾਂ ਨੂੰ ਇਸ ਵੱਲ ਖਿੱਚਕੇ ਇਸਦੇ ਘਾਤਕ ਅਸਰਾਂ ਨੂੰ ਹੋਰ ਵੀ ਤੀਖਣ ਕਰਦਾ ਹੈ । ਅਰਸਤ (ਸਿੱਧੇ ਤੌਰ ਤੇ ਆਪਣੇ ਗੁਰੂ ਦੇ ਵਿਚਾਰਾਂ ਦਾ ਖੰਡਨ ਨਹੀਂ ਕਰਦਾ । ਪਰ ਉਹ ਨਕਲ ਅਤੇ ਭੈ ਤੇ ਕਰੁਣਾ ਬਾਰੇ ਖ਼ਿਆਲਾਂ ਨੂੰ ਉੱਚ ਲੈਕੇ ਅਜਿਹੇ ਰੂਪ ਵਿੱਚ ਪੇਸ਼ ਕਰਦਾ ਹੈ ਕਿ ਉਨਾਂ ਦੀ ਪਰਿਭਾਸ਼ਾ ਹੀ ਬਦਲ ਜਾਂਦੀ ਹੈ ਅਤੇ ਅਫਲਾਤੂਨ ਦੇ ਕਠੋਰ ਵਿਚਾਰਾਂ ਦੇ ਪੈਰਾਂ ਤਲਓ ਮਿੱਟੀ ਨਿਕਲ ਜਾਂਦੀ ਹੈ । ਆਓ ਜ਼ਰ ਇਨਾਂ ਵਿਚਾਰਾਂ ਨੂੰ ਇਕ ਇਕ ਕਰਕੇ ਲਾਈਏ । ਅਰਸਤੂ ਸਾਨੂੰ ਦੱਸਦਾ ਹੈ ਕਿ ਦਖਾਤ ਵਿਚ ਅਸਲ ਵਾਪਰੀਆਂ ਘਟਨਾਵਾਂ ਪੇਸ਼ ਕਰਨ ਦੀ ਬਜਾਏ ਵਿਸ਼ੇਸ਼ ਸੰਭਾਵਨਾ ਵਾਲੀਆਂ ਘਟਨਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ । ਇਨ੍ਹਾਂ ਘਟਨਾਵਾਂ ਦੁਆਰਾ ਵਿਅਕਤੀ ਦਾ ਜੀਵਨ ਨਹੀਂ ਸਗੋਂ ਵਿਅਕਤੀ ਦੇ ਜੀਵਨ ਦੁਆਰਾ ਸਮਾਜ ਦਾ ਅਸਲ ਜੀਵਨ ਪੇਸ਼