ਪੰਨਾ:Alochana Magazine August 1964.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਘਾਲਦੇ, ਕਿਉਂਕਿ ਲਿਖਤ ਨਾਲ ਗੁਜ਼ਾਰਾ ਨਹੀਂ ਚਲਦਾ, ਇਸ ਲਈ ਇਸਨੂੰ ਚਮਕਾਣ ਤੇ ਲਿਸ਼ਕਾਣ ਦਾ ਕੀ ਫ਼ਾਇਦਾ ? | ਕੋਈ ਸਮਾਂ ਸੀ ਕਿ ਮੈਂ ਵੀ ਮੁਫ਼ਤ ਮਿਲੀ ਘੜੀ ਦੇ ਦੰਦ ਨਹੀਂ ਸਾਂ folਣਿਆਂ ਕਰਦਾ । ਪਰ ਸਹਿਜੇ ਸਹਿਜੇ ਮੈਨੂੰ ਵਿਸ਼ਵਾਸ਼ ਹੋ ਗਿਆ ਕਿ ਪ੍ਰਤਿਭਾ ਭਾਵੇਂ ਜਮਾਂਦਰੂ ਹੀ ਹੋਵੇ, ਤਾਂ ਵੀ ਅਜੋਕੀ ਦੁਨੀਆਂ ਵਿੱਚ ਲੇਖਕ ਨੂੰ ਕਿਸੇ ਟੀਚੇ ਉਤੇ ਪਹੁੰਚਣ ਲਈ ਸੁਚੇਤ ਰੂਪ ਵਿੱਚ ਅਪਣੀ ਕਲਾ ਵਲ ਧਿਆਨ ਦੇਣਾ ਚਾਹੀਦਾ ਹੈ । ਤੇ ਮੈਂ ਇਹ ਧਿਆਨ ਜ਼ਰੂਰ ਦਿੰਦਾ ਹਾਂ । ਕਿਸੇ ਸਕੂਲ ਵਿੱਚ ਪੜ ਕੇ ਨਹੀਂ, ਸਗੋਂ ਇਕ ਲਗਾਤਾਰ ਅਧਿਅਨ ਨਾਲ । ਜੋ ਕੁਝ ਮੈਂ ਪੜ੍ਹਦਾ ਹਾਂ ਉਸ ਵਿਚੋਂ ਉਤਮ ਵਸਤੂ ਹਿਣ ਕਰਨ ਦਾ ਯਤਨ ਕਰਦਾ ਹਾਂ | ਘਟੀਆ, ਦਰਮਿਆਨੀਆਂ ਤੇ ਮਾੜੀਆਂ ਰਚਨਾਵਾਂ ਮੈਨੂੰ ਆਪ ਉਹੋ ਜਿਹਾ ਲਿਖਣ ਤੋਂ ਵਰਜਦੀਆਂ ਹਨ । ਭੂਤ ਅਤੇ ਅਜੋਕੇ ਮਹਾਨ ਲਿਖਾਰੀਆਂ ਕੋਲੋਂ ਮੈਂ ਕੀ ਤੇ ਕਿਵੇਂ ਲਿਖਣ ਦੀ ਜਾਚ ਸਿਖੀ ਹੈ । ਸਵੈ-ਪਰਗਟਾਵੇ ਤੇ ਸੁੰਦਰਤਾ ਦੀ ਰੀਝ ਦੇ ਨਾਲ ਨਾਲ, ਮੇਰੇ ਵਿੱਚ ਮਨੁਖੀ-ਮਨ ਨੂੰ ਜਾਨਣ, ਸਮਝਣ ਅਤੇ ਫਰੋਲਣ ਦੀ ਰੁਚੀ ਵੀ ਜਮਾਂਦਰੂ ਹੀ ਹੈ । ਮੇਰੀ ਜਾਚੇ ਉਹੀ ਲੇਖਕ ਭਰਪੂਰ ਤੇ ਸਦੀਵੀ ਰਚਨਾ ਰਚ ਸਕਦਾ ਹੈ, ਜਿਸਦਾ ਆਪਣਾ ਜੀਵਨ ਭਰਪੂਰ ਅਤੇ ਅਮੀਰ ਹੋਵੇ । ਭਰਪੂਰ ਜੀਵਨ ਤੋਂ ਮੰਤਵ ਹੈ ਤਜਰਬੇ ਦੀ ਬਹੁਲਤਾ, ਅੰਦਰ ਮੁਖੀ ਤੇ ਬਾਹਰ ਮੁਖੀ; ਦੋਹਾਂ ਤਰ੍ਹਾਂ ਦਾ ਤਜਰਬਾ । ਲੋਕਾਂ ਨੂੰ ਵਖ ਵਖ ਸਥਿਤੀਆਂ ਵਿਚ ਜਾਣਨਾ। ਜਦੋਂ ਉਹ ਗੁਸੇ ਜਾਂ ਪਿਆਰ ਵਿੱਚ ਉਤੇਜਿਤ ਹੋਣ ਤਾਂ ਉਹਨਾਂ ਦੇ ਪ੍ਰਤੀਕਰਮਾਂ ਨੂੰ ਘੋਖਣਾ । ਜਦੋਂ ਉਹ ਧੋਖਾ ਦੇ ਰਹੇ ਹੋਣ, ਚੋਰੀ ਕਰ ਰਹੇ ਹੋਣ ਜਾਂ ਜਦੋਂ ਉਹ ਉਦਾਰ-ਚਿਤ; ਵਫ਼ਾਦਾਰ ਤੇ ਆਪਾਰ ਅਵਸਥਾ ਵਿੱਚ ਹੋਣ । ਜਦੋਂ ਉਹ ਨਿਘਰੇ ਹੋਏ, ਵਿਸ਼ਾਦ, ਬਦਚਲਣ ਤੇ ਮਾਰੂ ਰੁਚੀਆਂ ਵਾਲੇ ਹੋਣ ਜਾਂ ਫਿਰ ਉਹ ਜਦੋਂ ਚੰਗੇ, ਚੱਜੇ, ਸੁੰਦਰ ਤੇ ਰੱਬ ਦਾ ਸਰੂਪ ਹੋਣ । ਪਿਆਰ, ਹਮਦਰਦੀ ਤੇ ਨਫ਼ਰਤ ਦਾ ਅੰਤਰਮੁਖੀ ਅਨੁਭਵ, ਕੁਦਰਤ ਦੀ ਬਹੁਪੱਖਤਾ ਅਤੇ ਵਿਸ਼ਾਲਤਾ ਦਾ ਅਹਿਸਾਬ, ਮਨੁਖੀ ਜੀਵਨ ਦੀ ਨਾਸ਼ਮਾਨਤਾ ਅਤੇ ਫਿਰ ਵੀ ਉਸ ਦੀਆਂ ਯੋਗ ਸੰਭਾਵਨਾਵਾਂ ਦਾ ਅਹਿਸਾਸ, ਬ੍ਰਹਿਮੰਡ ਅਤੇ ਨਿਰਾਕਾਰ ਪ੍ਰਭੂ ਦੀ ਪ੍ਰਤਪਾਲਣ ਸ਼ਕਤੀ ਉਤੇ ਭਰੋਸਾ-ਇਹ ਸਭ ਕੁਝ ਇਕ ਲੇਖਕ ਲਈ ਜ਼ਰੂਰੀ ਹੈ। | ਉਹ ਸਮਾਂ ਬੀਤ ਗਿਆ ਜਦੋਂ ਲੇਖਕ ਆਪਣੇ ਘਰ ਬੈਠ ਕੇ, ਬਿਨਾਂ ਬਾਹਰਮੁਖੀ ਤਜਰਬੇ ਦੇ ਸ਼ਾਹਕਾਰ ਰੱਚ ਲੈਂਦਾ ਸੀ । ਨਵੀਨ ਜੀਵਨ ਪੇਚੀਦਾ ਤੇ ਬਹੁਪੱਖੀ ਹੈ । ਕੋਈ ਅਨਪੜ੍ਹ ਜਾਂ ਨਾ-ਤਜਰਬਾਕਾਰ ਲੇਖਕ, ਇਸਦਾ ਪੂਰੇ ਭੌਤਿਕ ਅਤੇ ਵਿਗਿਆਨਕ ਰੂਪ ਵਿੱਚ ਉਲੇਖ ਨਹੀਂ ਕਰ ਸਕਦਾ । ਇਸ ਲਈ ਲੇਖਕ ਦੇ ਨਿੱਜੀ ਅਨੁਭਵ ਉਸਦੀ ਕਲਾ ਲਈ ਬੜੇ ਜ਼ਰੂਰੀ ਹਨ ! ਇਹਨਾਂ ਅਨੁਭਵਾਂ ਨੂੰ ਲਿਖਤ ਦੀ ਗੋਦ, ਪਾਤਰਾਂ ਅਤੇ ਘਟਨਾਵਾਂ ਵਿੱਚ ਪਰਣਾ