ਪੰਨਾ:Alochana Magazine August 1964.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਮਰੀਕਾ ਦੀ ਇਕ ਮਸ਼ਹੂਰ ਕੁੜੀ ਐਮਲੀ ਡਕਿਨਸਨ ਸੀ, ਜੋ ਅਤਿ ਸੁੰਦਰ ਕਵਿਤਾਵਾਂ ਲਿਖ ਕੇ ਸੁਟ ਖਾਂਦੀ ਸੀ । ਘਰ ਸਾਫ਼ ਕਰਨ ਵਾਲੀ ਤੀਵੀਂ ਨੇ ਹੀ ਅਜਿਹੇ ਅਨੇਕ ਟੁਕੜਿਆਂ ਨੂੰ ਸਾਂਭ ਕੇ ਰਖਿਆ । ਜੇਨ ਆਸਟਨ ਨੇ ਬਰਤਾਨੀਆ ਦੇ ਅੱਗ ਦਵਾਲ ਜੁੜ ਬਹਿੰਦੇ ਸਾਧਾਰਨ ਟੱਬਰਾਂ ਦਾ ਵਰਨਣ ਕੀਤਾ-ਪਰ ਕਿਸੇ ਤਾਰੀਫ਼ ਜਾਂ ਪਰਸੰਸਾ ਦੀ ਚਾਹ ਬਿਨਾ । ਇਹ ਉਦਾਹਰਣ ਮੈਂ ਇਹ ਸਾਬਤ ਕਰਨ ਲਈ ਦਿੱਤੇ ਹਨ ਕਿ ਅਤੀਤ ਵਿੱਚ ਅਨੇਕਾਂ ਲਿਖਾਰੀ, ਕਵੀ ਤੇ ਫ਼ਿਲਾਸਫ਼ਰ ਅਜੇਹੇ ਹੋ ਚੁਕੇ ਹਨ ਜੋ ਮਹਾਨ ਹੋਣ ਦੇ ਬਾਵਜੂਦ ਵੀ ਜਨਤਾ ਤੋਂ ਉਹਦੀ ਪਰਸੰਸਾ ਵਲੋਂ ਬੇਲਾਗ ਸਨ । ਅਸੀਂ, ਖ਼ਾਸ ਕਰਕੇ ਪੰਜਾਬ ਵਿੱਚ, ਪਾਠਕਾਂ ਲਈ ਲਿਖਦੇ ਰਹੇ ਹਾਂ । ਇਕ ਗੱਲ ਤਾਂ ਇਹ ਰਵਾਇਤ ਹੀ ਸਮਝਣੀ ਚਾਹੀਦੀ ਹੈ ਕਿਉਂਕਿ ਛਪੇ ਦੀ ਅਣਹੋਂਦ ਸਮੇਂ ਜੋ ਥੋੜਾ ਬਹੁਤ ਇfਖਿਆ ਜਾਂਦ' ਤੇ ਹੱਥ ਲਿਖਤਾਂ ਵਿੱਚ ਸੰਭਾਲਿਆ ਜਾਂਦਾ ਉਹਨੂੰ ਲੋਕ ਸੁਣਨ ਤੇ ਪੜ੍ਹਨ ਦੇ ਕਾਹੀ ਹਵਾਨ ਹੁੰਦੇ ਸਨ । ਲੇਖਕ ਗਿਆਨ ਦਾ ਪੁੰਜ ਮੰਨਿਆ ਜਾਂਦਾ ਸੀ । ਕਵਿਤਾ :i Gਚ ਹੀ ਗਾਉਣ ਵਾਸਤੇ ਲਿਖੀ ਜਾਂਦੀ ਸੀ । ਬੈਂਜੇਮਨ ਕੌਨਸਟੈਂਟ ਨੇ ਅਡੋਲਫ਼ੀ ਬਰਤ ਅਪਣੇ ਕੁਝ ਮਤਰਾਂ ਅਗੇ ਇਹ ਸਾਬਤ ਕਰਨ ਲਈ ਲਿਖੀ ਕਿ ਇਕ ਚੰਗਾ ਨਾਵਲ ਸਿਰਫ਼ ਦੇ ਪਾਤਰਾਂ ਦੇ ਅਧਾਰ ਉੱਤੇ ਵੀ ਲਿਖਿਆ ਜਾ ਸਕਦਾ ਹੈ । ਉਹਨੇ ਕੱਪ ਦੀਆਂ ਅਨੇਕ ਰਾਜਧਾਨੀਆਂ ਦੀਆ ਅਨ- ਗਿਣਤ ਬੈਠਕਾਂ ਵਿੱਚ ਇਸ ਨਾਵਲ ਨੂੰ ਆਪ ਪੜ ਕੇ ਸੁਣਾਇਆ । ਅੰਤ 1816 ਵਿੱਚ ਜਦੋਂ ਉਹਨੇ ਇਸਨੂੰ ਛਾਪਣ ਦਾ ਫ਼ੈਸਲਾ ਕੀਤਾ ਤਾਂ ਇਸ ਲਈ ਕਿ ਹੁਣ ਇਹਦੇ ' ਪੜ੍ਹਨ ਦਾ ਵਖਤ ਲੋਕ ਆਪੇ ਕਰਨ। | ਪਰ ਹੌਲੀ ਹੌਲੀ ਲੇਖਕਾਂ ਨੇ ਉਚੇਚਾ ਪਾਠਕਾਂ ਲਈ ਲਿਖਣਾ ਸ਼ੁਰੂ ਕਰ ਦਿੱਤਾ ਤੇ ਵਧ ਤੋਂ ਵਧ ਘੇਰੇ ਵਿਚ ਜਾਣੇ ਜਾਣ ਦੀ ਚਾਹ ਉਨ੍ਹਾਂ ਉਤੇ ਗਲਬਾ ਪਾ ਗਈ । ਇਸੇ ਲਈ ਉਨਾਂ ਨੇ ਆਪਣੀਆਂ ਲਿਖਤਾਂ ਵਿੱਚ ਕਟਾਖ਼ਸ਼ੀ ਅੰਸ਼ ਵਧਾਇਆ । ਅਠਾਰਵੀਂ ਤੇ ਉਨੀਵੀਂ ਸਦੀ ਦੇ ਰੁਮਾਂਟਿਕ ਤੇ ਉਪਦੇਸ਼-ਵਾਦੀਆਂ ਦੀ ਗਿਣਤੀ ਇਸੇ ਪਿੜ ਵਿੱਚ ਕੀਤੀ ਜਾਂਦੀ ਹੈ । ਇਹਨਾਂ ਵਿੱਚ ਅਜਿਹੇ ਮਸ਼ਹੂਰ ਨਾਂ ਸ਼ਾਮਲ ਹਨ-ਡਿਕਨਜ਼, ਬੈਕਰੇ, ਹਾਰਡੀ, ਵਰਡਜ਼ਵਰਥ ਜਾਂ ਕਲਰਜ, ਪਜਾਬ ਵਿੱਚ ਇਹੀ ਰੁਮਾਂਟਿਕ ਲਹਿਰ ਇਸ ਸਦੀ ਦੇ ਤੀਜੇ ਤੇ ਚੌਥੇ ਦਹਾਕੇ ਵਿੱਚ ਵਾਈ, ਭਾਵੇਂ ਯੂਰਪ ਵਿੱਚ ਉਸ ਵੇਲੇ ਤਕ ਇਸ ਦੀ ਰੂਹ ਦੱਬੀ ਜਾ ਚੁਕੀ ਸੀ, ਇਸ ਲਹਿਰ ਦੇ ਲੇਖਕਾਂ ਵਿਚ ਹਨ-ਪ੍ਰਿੰਸੀਪਲ ਤੇਜਾ ਸਿੰਘ, ਸ: ਗੁਰਬਖਸ਼ ਸਿੰਘ, ਸ: ਚਰਨ ਸਿੰਘ ਸ਼ਹੀਦ ਜਾਂ ਸ: ਨਾਨਕ ਸਿੰਘ । ਮੈਂ ਵੀ ਉਦੋਂ ਹੀ ਲਿਖਣਾ ਸ਼ੁਰੂ ਕੀਤਾ : ਉਸੇ ਰਵਾਇਤ ਵਿਚ । ਮੈਂ ਕਿਵੇਂ ਲਿਖਦਾ ਸਾਂ ? ਮੈਂ ਭਾਵ ਵੇ ਗੀ ਹੋ ਮਨੁਖਤਾਂ ਦੀਆਂ ਮਹਾਨ ਕੀਮਤਾਂ ਅਤੇ ਆਦਰਸ਼ਾਂ ਦੇ ਚਾਨਣ ਨੂੰ ਕਾਇਮ ਰੱਖਣ ਲਈ ਲਿਖਦਾ ਸਾਂ । ਮੇਰਾ ਟੀਚਾ ਸਮਾਜ ਸੁਧਾਰ ਸੀ, ਕਿ ਕਿਵੇਂ ਮੈਂ ਸਮਾਜਕ, ਆਰਥਕ ਤੇ ਰਾਜਨੀਤਕ ਬੀਮਾਰੀਆਂ ਨੂੰ ਜੜ੍ਹੋ