ਪੰਨਾ:Alochana Magazine December 1960.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਬਾ ਅਬ ਨ ਬਸਉ ਇਹ ਗਾਉ ॥ ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੁ ਨਾਉ ॥ ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ । ਪੰਚ ਨਵਾ ਸੰਗ ਗਏ ਲੈ ਬਾਧਿਉ ਜੀਉ ਦਰਬਾਰੀ । ਕਹੈ ਕਬੀਰ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ । ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ।੧੧੦੪ ਇਸੇ ਪ੍ਰਕਾਰ ਦੇ ਇਕ ਹੋਰ ਚਿਤਰ ਰਾਹੀਂ ਜੀਵ-ਆਤਮਾ ਦੀ ਦਰਦਨਾਕ ਹਾਲਤ ਦੀ ਪੁਕਾਰ ਗੁਰੂ ਪਾਸ ਕਰਦੇ ਹਨ ਜਿਸ ਨੇ ਕਿਰਪਾ ਕਰ ਕੇ ਰਖਿਆ ਕੀਤੀ ਹੈ : “ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ ॥ ਜਿਮੀ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇ ਦੁਖਾਲਾ ॥ ਹਰਿ ਕੇ ਲੋਗਾ ਮੈਂ ਕਉ ਨੀਤਿ ਸੋ ਪਟਵਾਰੀ ॥ ਉਪਰਿ ਭੁਜਾ ਕਰਿ ਮੈਂ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ॥੭੯੩ ਇਸ ਤਰ੍ਹਾਂ ਮੌਤ ਅਤੇ ਮਰਨ ਪਿਛੋਂ ਹੋਣ ਵਾਲੇ ਹਿਸਾਬ ਕਿਤਾਬ ਦੇ ਵੀਚਾਰ ਰਾਹੀਂ ਆਪ ਮਨੁਖੀ ਮਨ ਨੂੰ ਦੁਨੀਆਂ ਦੇ ਖਿਨ ਭੰਗਰ ਰਸਾਂ ਵਲੋਂ ਹੋੜਦੇ ਹਨ । ਪਰੰਤ ਅਜਿਹਾ ਵਿਚਾਰ ਇਸ ਨੂੰ ਢਹਿੰਦੀ ਕਲਾ ਵਿਚ ਲੈ ਜਾਂਦਾ ਹੈ, ਜੋ ਕਬੀਰ ਜੀ ਦਾ ਨਿਸ਼ਾਨਾ ਨਹੀਂ । ਢਹਿੰਦੀ ਕਲਾ ਵਿਚ ਟਿਕਾ ਦੇਣ ਵਾਲੀ ਕੋਈ ਵੀ ਸਾਹਿਤਕ ਰਚਨਾ ਉਚੇਰੀ ਕਲਾ ਹੋਣ ਦੀ ਵਡਿਆਈ ਨਹੀਂ ਮਾਣ ਸਕਦੀ ਅਤੇ ਜੇ ਕਰ ਆਪ ਦੀ ਰਚਨਾ ਮਨੁਖੀ ਮਨ ਨੂੰ ਅਜਿਹੇ ਵਹਿਣ ਵਿਚ ਰੋੜ ਕੇ ਉਥੇ ਹੀ ਛਡ ਦੇਂਦੀ ਤਾਂ ਇਸ ਨੂੰ ਸਾਹਿੱਤ ਦੀ ਦੁਨੀਆਂ ਵਿਚ ਉਹ ਮਾਣ ਪ੍ਰਾਪਤ ਨਾ ਹੁੰਦਾ ਜੋ ਅਜ ਇਸ ਨੂੰ ਮਿਲਿਆ ਹੋਇਆ ਹੈ । ਇਸ ਦਾ ਕਾਰਣ ਇਹ ਹੈ ਕਿ ਕਬੀਰ ਜੀ ਨੇ ਢਾਠ ਅੰਦਰ ਲੈ ਜਾਣ ਵਾਲੀ ਮੌਤ ਅੰਦਰ ਉਹ ਜੀਵਨ ਦਰਸਾਇਆ ਹੈ ਜਿਸ ਨੇ ਆਪ ਦੀ ਰਸਨਾ ਤੋਂ ਸੁਭਾਵਕ ਤੌਰ ਤੇ ਅਜਿਹੇ ਬਚਨ ਕਢਾਏ ਹਨ ਕਿ ਮੌਤ ਭੀ ਅਨੰਦ ਦੇਣ ਵਾਲੀ ਦਿਸ ਆਈ ਹੈ : “ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨੁ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥’’-੧੩੬੫ ਅਤੇ “ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥ ਮਤ ਹਰਿ ਪੂਛੈ ਕਉਨੁ ਹੈ ਪੂਰਾ ਹਮਾਰੈ ਬਾਰ ॥’’-੧੩੬੭ ਉਹ ਅਨੰਦ ਇਸ ਗੱਲ ਵਿਚ ਹੈ ਕਿ ਇਹ ਪ੍ਰੀਤਮ ਦੀ ਨਜ਼ਰੇ ਚੜ ਜਾਏ । ਦਰ ਤੇ ਪਏ ਹੋਏ ਨੂੰ ਕਦੀ ਤਾਂ ਪ੍ਰੀਤਮ ਪੁਛ ਹੀ ਲਵੇਗਾ ਕਿ ਇਹ ਸਾਡੇ ਬਾਰ ਤੇ ਕੌਣ ਮਰਿਆ ੧੧