ਪੰਨਾ:Alochana Magazine December 1960.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮੇਂ ਦੀ ਤੁਰਕ ਹਕੂਮਤ ਅਤੇ ਕਾਜ਼ੀ ਦੇ ਧਰਮ ਏਤਕਾਦ ਉਤੇ ਇਤਨੀ ਜ਼ਬਰਦਸਤ ਚੋਟ ਕਬੀਰ ਵਰਗੀ ਨਿਰਭੈ ਹਸਤੀ ਹੀ ਕਰ ਸਕਦੀ ਹੈ । 'ਅਲਹੁ ਏਕ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸ ਕੇਰਾ ॥--੧੩੪੯ ( ਸ਼ਬਦ ਵਿਚ ਆਪ ਹਿੰਦੂ ਮੁਸਲਮਾਨ ਦੋਹਾਂ ਨੂੰ ਸਰਬ ਸਾਂਝੇ ਰੱਬ ਦੀ ਸੂਚਨਾ ਦੇਂਦੇ ਹੋਏ ਸਮਝਾਉਂਦੇ ਹਨ ਕਿ ਦਿਲ ਮਹਿ ਖੋਜ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮ’ ਅਤੇ ‘ਕੁਦਰਤਿ ਕੇ ਸਭ ਬੰਦੇ' ਅਤੇ 'ਹਿੰਦੂ ਤੁਰਕ ਦੁਹੂ ਮਹਿ ਏਕੈ’-੪੮੩ ਦ੍ਰਿੜ ਕਰਾਉਂਦੇ ਹੋਏ ਸਾਂਝਾ ਉਪਦੇਸ਼ ਦੇਂਦੇ ਹਨ : “ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਬ ਠਾਂਈ... ਸਭ ਮਹਿ ਸਾਚਾ ਏਕੋ ਸੋਈ, ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥ ੧੩੪੯ ਆਪਣੀ ਬਾਬਤ ਕਬੀਰ ਜੀ ਇਉਂ ਕਹਿੰਦੇ ਹਨ :- “ਹਮਰਾ ਝਗਰਾ ਰਹਾ ਨ ਕੋਊ, ਪੰਡਿਤ ਮੁਲਾਂ ਛਾਡੇ ਦੋਊ... ਪੰਡਿਤ ਮੁਲਾਂ ਜੋ ਲਿਖਿ ਦੀਆ, ਛਾਡਿ ਚਲੇ ਹਮ ਕਛੂ ਨ ਲੀਆ ॥ ਰਿਦੈ ਇਖਲਾਸੁ ਨਿਰਖ ਲੈ ਮੀਰਾ, ਆਪੁ ਖੋਜਿ ਖੋਜਿ ਮਿਲੇ ਕਬੀਰਾ ॥”- ੧੫੯ ਅਤੇ “ਸਭੁ ਕੋਈ ਚਲਤ ਕਹਤ ਹੈ ਉਹਾਂ, ਨ ਜਾਨਉ ਬੈਕੁੰਠ ਹੈ ਕਹਾਂ... ਜਬ ਲਗੁ ਮਨ ਬੈਕੁੰਠ ਕੀ ਆਸ, ਤਬ ਲਗੁ ਨਾਹੀ ਚਰਨ ਨਿਵਾਸ... ਕਹਿ ਕਮੀਰ ਅਬ ਕਹੀਐ ਕਾਹਿ, ਸਾਧ ਸੰਗਤਿ ਬੈਕੁੰਠੇ ਆਹਿ ॥"-੧੧੬੧ ਆਪ ਦਾ ਜੀਵਨ ਆਦਰਸ਼ ਹਰੀ ਵਰਗਾ ਬਨਣਾ ਹੈ : “ਹਰਿ ਜਨ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥’’-੧੩੭੨


ਪੰਜਾਬੀ ਵੀਰੋ ! ਆਲੋਚਨਾ ਦੇ ' ਆਪ ਗਾਹਕ ਬਣੋ ਹੋਰਨਾਂ ਨੂੰ ਗਾਹਕ ਬਣਨ ਲਈ ਪ੍ਰੇਰੋ ।