ਪੰਨਾ:Alochana Magazine December 1960.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ, ਕਿਰਤੀ ਵਲੋਂ ਜਦੋਂ ਵੀ ਉਸ ਉਤੇ ਵਿਸ਼ੇਸ਼ ਕਿਰਪਾ ਹੁੰਦੀ ਹੋਵੇਗੀ ਅਤੇ ਬਸੰਤ ਲਹਿਰਾਂਦਾ ਹੋਵੇਗਾ, ਬਿਰਛਾਂ ਉਤੇ ਨਵੀਆਂ ਕਰੂੰਬਲਾਂ ਫੁਟ ਪੈਂਦੀਆਂ ਹੋਣਗੀਆਂ, ਬਨ ਪਰਬਤਾਂ ਤੇ ਪ੍ਰਕਿਰਤੀ ਦੀ ਸ਼ੋਭਾ ਉਹਨਾਂ ਨੂੰ ਆਨੰਦ-ਮਈ ਕਰ ਦੇਂਦੀ ਹੋਵੇਗੀ, ਬਿਰਛਾਂ ਦੇ ਫਲ ਫੁਲ ਜਦੋਂ ਉਹਨਾਂ ਨੂੰ ਆਨੰਦ ਦੇਂਦੇ ਹੋਣਗੇ ਤਾਂ ਨਿਸਚੈ ਹੈ ਕਿ ਉਸ ਦਾ ਮਨੋਵਿਗਿਆਨਕ ਉਸ ਨੂੰ ਗਵਾਹੀ ਦੇ ਰਹਿਆ ਹੋਵੇ ਕਿ ਉਸ ਦੀ ਅਮਕੀ ਬਲੀ ਦੇ ਵਟਾਂਦਰੇ ਸਰੂਪ ਹੀ ਇਹ ਅਨੋਖੀ ਤਬਦੀਲੀ ਹੋਈ ਹੈ ਅਤੇ ਉਹ ਇਸੇ ਖੁਸ਼ੀ ਵਿਚ ਨਚਦਾ ਟਪਦਾ ਅਤੇ ਖੁਸ਼ੀ ਦੇ ਗੀਤ ਗਾਂਦਾ ਹੋਵੇਗਾ । ਆਪਣੇ ਦੂਜੇ ਸਾਥੀਆਂ ਨੂੰ ਵਿਚਿਤਰ ਕਥਾਵਾਂ ਘੜ ਘੜ ਕੇ ਸੁਣਾਂਦਾ ਹੋਵੇਗਾ ਕਿ ਕਿਵੇਂ ਦੈਤਾਂ ਤੇ ਰਾਕਸ਼ਾਂ ਨੇ ਉਸ ਨੂੰ ਪਰੇਸ਼ਾਨ ਕੀਤਾ ਤਾਂ ਉਸ ਨੇ ਬਲੀ ਦਿਤੀ, ਦੇਵਤਿਆਂ ਨੂੰ ਪ੍ਰਸੰਨ ਕੀਤਾ, ਹੋਰ ਉਹਨਾਂ ਤੋਂ ਵਰਦਾਨ ਵਜੋਂ ਅਮਕੀਆਂ ਅਮਕੀਆਂ ਗਲਾਂ ਪ੍ਰਾਪਤ ਕੀਤੀਆਂ । ਐਸੀਆਂ ਕਹਾਣੀਆਂ Mythological Tales() ਜਾਂ ਪੁਰਾਣਕ ਕਹਾਣੀਆਂ ਕਹੀਆਂ ਜਾਂਦੀਆਂ ਹਨ । ਪੁਰਾਤਨ ਕਹਾਣੀਆਂ ਵਧੇਰੇ ਕਰ ਕੇ ਪ੍ਰਕਿਰਤੀ ਦੀ ਹੱਦ ਤੋਂ ਹੀ ਆਰੰਭ ਹੁੰਦੀਆਂ ਹਨ । ਕਿਉਂਕਿ ਇਹ ਕਹਾਣੀਆਂ ਸਾਨੂੰ ਪ੍ਰਕਿਰਤੀ ਦੇ ਉਤਪੰਨ ਹੋਣ ਦੇ ਸੰਬੰਧ ਵਿਚ ਵਖਰੀਆਂ ਵੱਖਰੀਆਂ ਕਹਾਣੀਆਂ ਦਸਦੀਆਂ ਹਨ । ਪ੍ਰਿਥਵੀ ਦੀ ਹੱਦ ਕਿਵੇਂ ਹੋਈ, ਉਸ ਉਤੇ ਪਹਾੜ, ਨਦੀਆਂ, ਨਾਲੇ, ਤਲਾਓ, ਪਸ਼ੂ, ਪੰਛੀ, ਬਿਰਛ, ਮਨੁਖ ਜਾਂ ਇਸਤਰੀ ਕਿਵੇਂ ਅਤੇ ਕਿਉਂ ਪੈਦਾ ਹੋਏ; ਇਹ ਸਾਰੀਆਂ ਗਲਾਂ ਭਿੰਨ ਭਿੰਨ ਦਲੀਲਾਂ ਦੁਆਰਾ ਇਹਨਾਂ ਕਹਾਣੀਆਂ ਵਿਚ ਪ੍ਰਾਪਤ ਹੁੰਦੀਆਂ ਹਨ । ਉਤੇ ਅਸਾਂ ਦਸਿਆ ਹੈ ਕਿ ਮਨੁਖ ਨੂੰ ਵਿਗਿਆਨਕ ਉਨਤੀ ਲਈ ਜਿਨਾਂ ਔਕੜਾਂ ਦਾ ਸਾਹਮਣਾ ਕਰਨਾ ਪਇਆ ਅਤੇ ਉਸ ਨੂੰ ਜਿਹੜੀਆਂ ਘਾਲਣਾ ਘਾਲਣੀਆਂ ਪਈਆਂ ਉਹ ਹੀ ਸਭ ਇਹਨਾਂ ਕਹਾਣੀਆਂ ਦਾ ਕਥਾਨਕ ਹੈ । ਲਿਖਿਤ ਸਾਹਿਤ ਵਿਚ ਇਹੋ ਹੀ ਕਹਾਣੀਆਂ ਸਭ ਤੋਂ ਹਨਾ ਸਾਡੇ ਸਾਹਮਣੇ ਆਉਂਦੀਆਂ ਹਨ । ਈਸਾ ਤੋਂ ਦੋ ਢਾਈ ਹਜ਼ਾਰ ਵਰੇ ਪਹਿਲਾਂ 'ਚ ਵੇਦ ਦੀ ਰਚਨਾ ਹੋ ਚੁਕੀ ਸੀ । ਇਸੇ ਮਹਾਨ ਗੰਥ ਵਿਚ ਵਿਸ਼ਵ ਦੀ ਮੁਢਲੀ ਕਹਾਣੀ ਦਾ ਪ੍ਰਾਚੀਨ ਸਰੂਪ ਮਿਲਦਾ ਹੈ । ਵਿਦਵਾਨਾਂ ਦਾ ਵਿਚਾਰ ਹੈ ਕਿ ‘ਯਮ ਯਮੀ ਸਵਾਦ ਜਾਂ ‘ਰਾਜੇ ਇੰਦਰ ਦੀ ਵਿਤ ਨੂੰ ਮਾਰਣ ਦੀ ਗਾਥਾ ਜਿਹੜੀਆਂ ਰਿਗ ਵੇਦ 'ਚ ਹਨ, ਹੀ ਵਿਸ਼ਵ ਦੀਆਂ ਮੁਢਲੀਆਂ ਲਿਖਤੀ ਕਹਾਣੀਆਂ ਹਨ । ਸ਼ਰਤਾਂ ਵੇਦਾਂ ਦਾ ਦੂਜਾ ਨਾਮ ਹੈ । ਇਹ ਇਕ ਨਿਸ਼ਚਿਤ ਸੰਕੇਤ ਮੰਨਿਆ ਜਾ ਸਕਦਾ ਹੈ ਕਿ tradition of people, their Gods, he religious beliefs etc. () "A sto A storm preserved as having actually occured in age, explaining the cosmological and supernatural 0 people, their Gods, heroes, cultural trai • and -Folk-Lore Dictionary ੧੮